ਚੰਡੀਗੜ੍ਹ (ਰਵੀ ਪਾਲ) : ਪੀ. ਜੀ. ਆਈ. ਨਿਊ ਓ. ਪੀ. ਡੀ. ਦੇ ਏ. ਆਰ. ਟੀ. ਸੈਂਟਰ 'ਚ ਸੋਮਵਾਰ ਨੂੰ ਇਕ ਮਹਿਲਾ ਡਾਕਟਰ ਨੇ ਮਰੀਜ ਨਾਲ ਨਾ ਸਿਰਫ ਬਦਤਮੀਜ਼ੀ ਕੀਤੀ, ਸਗੋਂ ਉਸ ਨੂੰ ਥੱਪੜ ਵੀ ਮਾਰ ਦਿੱਤੇ। 35 ਸਾਲਾ ਵਿਅਕਤੀ ਜੋ ਐੱਚ. ਆਈ. ਵੀ. ਪੀੜਤ ਹੈ, ਪੀ. ਜੀ. ਆਈ. 'ਚ ਇਲਾਜ ਕਰਾਉਣ ਅਇਆ ਸੀ। ਜਦੋਂ ਇਹ ਘਟਨਾ ਹੋਈ, ਉਸ ਸਮੇਂ ਮਰੀਜ਼ ਦੀ ਪਤਨੀ ਅਤੇ ਬੱਚਾ ਨਾਲ ਸੀ। ਸਟਾਫ ਦੀ ਮੰਨੀਏ ਤਾਂ ਮਰੀਜ ਅਨਪੜ੍ਹ ਸੀ। ਡਾਕਟਰ ਮਰੀਜ਼ ਨੂੰ ਕੁਝ ਸਮਝਾ ਰਹੀ ਸੀ, ਜੋ ਉਸ ਨੂੰ ਸਮਝ ਨਹੀਂ ਆ ਰਿਹਾ ਸੀ। ਮਾਮੂਲੀ ਜਿਹੀ ਗੱਲ 'ਤੇ ਸ਼ੁਰੂ ਹੋਈ ਬਹਿਸ 'ਚ ਡਾਕਟਰ ਪੂਜਾ ਇੰਨੀ ਭੜਕ ਗਈ ਕਿ ਉਸ ਨੇ ਮਰੀਜ਼ ਨੂੰ ਥੱਪੜ ਤੱਕ ਮਾਰ ਦਿੱਤਾ। ਡਾਕਟਰ ਮਰੀਜ਼ ਨੂੰ 8-10 ਥੱਪੜ ਮਾਰਦੀ ਹੋਈ ਕਮਰੇ 'ਚੋਂ ਬਾਹਰ ਤੱਕ ਲੈ ਗਈ। ਜਦੋਂ ਦੂਜੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸਕਿਓਰਿਟੀ ਨੇ ਉਨ੍ਹਾਂ ਨੂੰ ਪਿੱਛੇ ਕਰ ਦਿੱਤਾ। ਪੁਲਸ ਦੇ ਆਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਪਰ ਕਾਰਵਾਈ ਕਰਨ ਦੀ ਬਜਾਏ ਪੁਲਸ ਮਰੀਜ਼ ਨੂੰ ਡਾਕਟਰ ਕੋਲ ਲੈ ਗਈ, ਜਿੱਥੇ ਮਰੀਜ਼ ਨੂੰ ਦਵਾਈ ਦੇ ਕੇ ਵਾਪਸ ਭੇਜ ਦਿੱਤਾ ਗਿਆ। ਦੂਜੇ ਪਾਸੇ ਪੀ. ਜੀ. ਆਈ. ਪ੍ਰਸ਼ਾਸਨ ਨੇ ਕਿਹਾ ਕਿ ਡਾਕਟਰ ਅਤੇ ਮਰੀਜ਼ 'ਚ ਕਿਸੇ ਗੱਲ 'ਤੇ ਗਲਤ ਫਹਿਮੀ ਹੋ ਗਈ ਸੀ, ਜਿਸ ਨੂੰ ਸੁਲਝਾ ਲਿਆ ਗਿਆ ਹੈ।
ਐੱਲ. ਈ. ਡੀ. ਲਾ ਕੇ ਬਚਾਈ ਜਾਵੇਗੀ 58,592 ਐੱਮ. ਡਬਲਿਊ. ਐੱਚ. ਬਿਜਲੀ
NEXT STORY