ਚੰਡੀਗੜ੍ਹ : ਕਾਂਗਰਸ ਵਲੋਂ ਚੰਡੀਗੜ੍ਹ ਲੋਕ ਸਭਾ ਸੀਟ ਚੋਣਾਂ ਲੜਨ ਦਾ ਨਵਜੋਤ ਕੌਰ ਸਿੱਧੂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਹੈ, ਕਿਉਂਕਿ ਕਾਂਗਰਸ ਵਲੋਂ ਇੱਥੋਂ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇ ਦਿੱਤੀ ਗਈ ਹੈ, ਜਦੋਂ ਕਿ ਬੀਬੀ ਸਿੱਧੂ ਨੂੰ ਵਾਪਸ ਪੰਜਾਬ ਭੇਜ ਦਿੱਤਾ ਗਿਆ ਹੈ। ਟਿਕਟ ਨਾ ਮਿਲਣ 'ਤੇ ਮੀਡੀਆ ਅੱਗੇ ਆਈ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ ਦਾ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਤਾਂ ਉਨ੍ਹਾਂ ਦਾ ਕੋਈ ਹਮਾਇਤੀ ਹੀ ਨਹੀਂ ਸੀ ਅਤੇ ਉਨ੍ਹਾਂ ਨੇ ਸਿਰਫ ਮਹਿਲਾ ਉਮੀਦਵਾਰ ਦੇ ਤੌਰ 'ਤੇ ਹੀ ਇਸ ਸੀਟ ਤੋਂ ਅਪਲਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਬਾਂਸਲ ਨੂੰ ਚੰਡੀਗੜ੍ਹ 'ਚ ਬਹੁਤ ਹਮਾਇਤ ਹੈ ਅਤੇ ਪਵਨ ਕੁਮਾਰ ਬਾਂਸਲ ਜੇਕਰ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਲਈ ਕਹਿਣਗੇ ਤਾਂ ਉਹ ਜ਼ਰੂਰ ਜਾਣਗੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਆਖਰ ਪਵਨ ਕੁਮਾਰ ਬਾਂਸਲ ਪਾਰਟੀ ਦੇ ਉਮੀਦਵਾਰ ਹਨ ਅਤੇ ਇਸ ਨਾਤੇ ਉਹ ਉਨ੍ਹਾਂ ਦੀ ਹਮਾਇਤ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਚੰਡੀਗੜ੍ਹ ਤੋਂ ਹੀ ਉਹ ਕੰਮ ਕਰਨਗੇ ਅਤੇ ਪੰਜਾਬ ਨੂੰ ਵੀ ਸਮਾਂ ਦੇਣਗੇ।
ਅੰਮ੍ਰਿਤਸਰ ਤੋਂ ਟਿਕਟ ਮਿਲਦੇ ਹੀ ਬਾਗੋਬਾਗ ਹੋਏ ਗੁਰਜੀਤ ਔਜਲਾ (ਵੀਡੀਓ)
NEXT STORY