ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਵਲੋਂ ਮੰਗਲਵਾਰ ਨੂੰ ਵੱਖਰੀ ਪਾਰਟੀ ਨਾ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜਨ ਲਈ ਪੈਸਾ ਨਹੀਂ ਹੈ। ਨਵਜੋਤ ਕੌਰ ਨੇ ਕਿਹਾ ਹੈ ਕਿ ਚੋਣ ਮੈਦਾਨ ਵਿਚ ਉਤਰਣ ਲਈ ਕਾਫੀ ਪੈਸੇ ਦੀ ਜ਼ਰੂਰਤ ਹੁੰਦੀ ਹੈ, ਫਿਲਹਾਲ ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ 117 ਸੀਟਾਂ 'ਤੇ ਚੋਣ ਲੜ ਸਕਣ।
ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਦਾ ਫਰੰਟ ਅਕਾਲੀ ਨੂੰ ਛੱਡ ਕੇ ਉਸ ਹਰ ਪਾਰਟੀ ਨਾਲ ਸਮਰਥਨ ਕਰਨ ਲਈ ਤਿਆਰ ਹੈ ਜਿਹੜੀ ਪੰਜਾਬ ਦੇ ਭਲੇ ਲਈ ਕੰਮ ਕਰੇਗੀ।
ਅਫਗਾਨੀ ਸੰਸਦ 'ਚ ਸਿੱਖਾਂ ਲਈ ਰਾਖਵੇਂਕਰਨ ਨੂੰ ਲੈ ਕੇ ਜੱਥੇਦਾਰ ਅਵਤਾਰ ਸਿੰਘ ਨੇ ਪ੍ਰਗਟਾਈ ਖੁਸ਼ੀ
NEXT STORY