ਨਾਭਾ (ਜੈਨ) : ਇਥੋਂ ਦੀ ਬੇਦੀਆਂ ਸਟਰੀਟ ਵਿਚ ਬਚਪਣ ਬਤੀਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ਼ਹਿਰ ਵਿਚ ਟਕਸਾਲੀ ਕਾਂਗਰਸੀ ਵਰਕਰਾਂ ਵਲੋਂ ਲਾਏ ਗਏ ਹੋਰਡਿੰਗਜ਼ ਬੋਰਡਾਂ ਵਿਚ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਤਸਵੀਰਾਂ ਗਾਇਬ ਹੋਣ ਨਾਲ ਕਈ ਤਰ੍ਹਾਂ ਦੇ ਚਰਚੇ ਗਰਮ ਹਨ। ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਆਗੂਆਂ ਸਤੀਸ਼ ਕੁਮਾਰ ਸੱਤੀ ਤੇ ਸੰਜੀਵ ਮਿੱਤਲ ਸ਼ਿਲਪਾ ਦੇ ਬੋਰਡਾਂ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੇ ਹੀ ਫੋਟੋਜ਼ ਹਨ ਜਦੋਂ ਕਿ ਗੁਰਬਚਨ ਸਿੰਘ ਮੱਲੇਵਾਲ ਦੇ ਲਾਏ ਬੋਰਡਾਂ ਵਿਚ ਪ੍ਰਿਯੰਕਾ ਗਾਂਧੀ ਤੇ ਐੱਮ. ਪੀ. ਪ੍ਰਨੀਤ ਕੌਰ ਦੀ ਫੋਟੋਜ਼ ਵੀ ਹਨ ਪਰ ਧਰਮਸੋਤ ਦੀ ਫੋਟੋ ਗਾਇਬ ਹੈ। ਭੁਪਿੰਦਰ ਸਿੰਘ ਧਾਰੋਂਕੀ ਵਲੋਂ ਵੀ ਲਾਏ ਗਏ ਬੋਰਡਾਂ ਵਿਚ ਧਰਮਸੋਤ ਦੀ ਫੋਟੋ ਨਹੀਂ ਹੈ। ਬੋਰਡਾਂ ਦੀ ਭਰਮਾਰ ਨਾਲ ਸਿਆਸਤ ਗਰਮਾ ਗਈ ਹੈ।
ਬਿਕਰਮ ਮਜੀਠੀਆ ਨੇ 'ਆਪ' 'ਤੇ ਲਈ ਚੁਟਕੀ, ਕਿਹਾ- 2022 ਦੀਆਂ ਚੋਣਾਂ 'ਚ ਮੁੜ ਹੱਥ ਮਲਦੇ ਰਹਿ ਜਾਣਗੇ
NEXT STORY