ਅੰਮ੍ਰਿਤਸਰ : ਪਿਤਾ ਨਵਜੋਤ ਸਿੱਧੂ ਦੇ ਹੱਕ ਵਿਚ ਚੋਣ ਮੈਦਾਨ ਵਿਚ ਉੱਤਰੀ ਧੀ ਰਾਬੀਆ ਸਿੱਧੂ ਨੇ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ’ਤੇ ਵੱਡਾ ਹਮਲਾ ਬੋਲਿਆ ਹੈ। ਅੰਮ੍ਰਿਤਸਰ ’ਚ ਚੋਣ ਪ੍ਰਚਾਰ ਕਰਨ ਪਹੁੰਚੀ ਰਾਬੀਆ ਨੇ ਕਿਹਾ ਕਿ ਅੱਜ ਲੜਾਈ ਝੂਠ ਅਤੇ ਸੱਚ ਦਰਮਿਆਨ ਹੈ। ਅਕਾਲੀ ਆਗੂ ਲੋਕਾਂ ਨੂੰ ਧਮਕਾ ਕੇ ਉਨ੍ਹਾਂ ਦੇ ਘਰਾਂ ’ਤੇ ਪੋਸਟਰ ਅਤੇ ਬੈਨਰ ਲਗਾ ਰਹੇ ਹਨ। ਲੋਕਾਂ ਨੂੰ ਧਮਕੀਆਂ ਦਿੱਤੀਆਂ ਹਨ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਨ੍ਹਾਂ ਦੇ ਬੱਚੇ ਚੁੱਕ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਹੀ ਗ਼ਲਤ ਦਾ ਫ਼ੈਸਲਾ ਲੋਕਾਂ ਨੇ ਕਰਨਾ ਹੈ। ਰਾਬੀਆ ਨੇ ਕਿਹਾ ਕਿ ਇਹ ਲੋਕਾਂ ਨੂੰ ਤੈਅ ਕਰਨਾ ਹੋਵੇਗਾ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਜਾਂ ਨਹੀਂ । ਮਜੀਠਾ ਹਲਕੇ ਦੀਆਂ ਦੁਕਾਨਾਂ ’ਤੇ ਨਸ਼ਾ ਆਮ ਵਿਕਦਾ ਹੈ। ਰਾਬੀਆ ਨੇ ਕਿਹਾ ਕਿ ਜਿਹੜਾ ਸੱਚਾਈ ਦੇ ਰਸਤੇ ’ਤੇ ਚੱਲਦਾ ਹੈ, ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਹੀ ਪੈਂਦਾ ਹੈ। ਇਸ ਵਾਰ ਲੋਕ ਪੈਸਾ ਲੈ ਕੇ ਵੋਟ ਨਹੀਂ ਪਾਉਣਗੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵੀਟ ਕੀਤੀ ਵੀਡੀਓ, ਆਪਣੇ ਸਿਆਸੀ ਕਰੀਅਰ ਦਾ ਦੱਸਿਆ ‘ਲੇਖਾ ਜੋਖਾ’
ਦੱਸਣਯੋਗ ਹੈ ਕਿ ਅੰਮ੍ਰਿਤਸਰ ਪੂਰਬੀ ਤੋਂ ਇਸ ਵਾਰ ਨਵਜੋਤ ਸਿੱਧੂ ਦੇ ਖ਼ਿਲਾਫ਼ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਦੋਵਾਂ ਲੀਡਰਾਂ ਵਿਚਾਲ ਅੰਮ੍ਰਿਤਸਰ ਪੂਰਬੀ ਹਲਕਾ ਮੁੱਛ ਦਾ ਸਵਾਲ ਬਣਿਆ ਹੋਇਆ ਹੈ ਅਤੇ ਦੋਵਾਂ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਨਵਜੋਤ ਸਿੱਧੂ ਵਲੋਂ ਜਿੱਥੇ ਪੂਰਾ ਪਰਿਵਾਰ ਜ਼ਮੀਨੀ ਪੱਧਰ ’ਤੇ ਪ੍ਰਚਾਰ ਕਰ ਰਿਹਾ ਹੈ, ਉਥੇ ਹੀ ਬਿਕਰਮ ਮਜੀਠੀਆ ਵਲੋਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਸਿਆਸੀ ਰਗੜੇ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਫਤਿਹ ਗੈਂਗ ਦੇ ਗੈਂਗਸਟਰਾਂ ਨੇ ਪੁਲਸ ਕੋਲ ਖੋਲ੍ਹੇ ਕਈ ਰਾਜ਼, ਸਾਹਮਣੇ ਆਇਆ ਪ੍ਰੇਮਿਕਾ ਦਾ ਵੀ ਨਾਂ
NEXT STORY