ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਨਵਜੋਤ ਸਿੱਧੂ ਦੀ ਨਿਯੁਕਤੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਵਿਵਾਦ ਦਰਮਿਆਨ ਮਨੀਸ਼ ਤਿਵਾੜੀ ਨੇ ਨਵਾਂ ਟਵੀਟ ਕੀਤਾ ਹੈ। ਉਨ੍ਹਾਂ ਪੁੱਛਿਆ ਹੈ ਕਿ ਪੰਜਾਬ ਵਿਚ ਦਲਿਤ, ਹਿੰਦੂ ਜਾਂ ਓ. ਬੀ. ਸੀ. ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਉਨ੍ਹਾਂ ਕਿਹਾ ਕਿ ਯੋਗਤਾ ਤੇ ਸਮਾਜਿਕ ਬਰਾਬਰੀ ਵਿਚ ਸੰਤੁਲਨ ਜ਼ਰੂਰੀ ਹੈ। ਉਨ੍ਹਾਂ ਨੇ ਇਹ ਟਵੀਟ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਦੇ ਉਸ ਟਵੀਟ ਦੇ ਜਵਾਬ ਵਿਚ ਕੀਤਾ ਹੈ, ਜਿਸ ਵਿਚ ਉਨ੍ਹਾਂ ਪੁੱਛਿਆ ਸੀ ਕਿ ਪੰਜਾਬ ਵਿਚ ਪੇਂਡੂ ਬੈਕਗ੍ਰਾਊਂਡ ਵਿਚ ਮਜਹਬੀ ਸਿੱਖ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਵਿਚੋਂ ਦੇਖਦੇ ਹਾਂ ਕਿ ਕੌਣ ਪੰਜਾਬ ਨੂੰ ਸ਼ਡਿਊਲ ਕਾਸਟ ਕਮਿਊਨਿਟੀ ’ਚੋਂ ਮੁੱਖ ਮੰਤਰੀ ਦਿੰਦਾ ਹੈ।
ਇਹ ਵੀ ਪੜ੍ਹੋ : ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਦੇ ਸੁਰ ਬਦਲੇ, ਦਿੱਤਾ ਵੱਡਾ ਬਿਆਨ
ਇਸ ਤੋਂ ਪਹਿਲਾਂ ਹਿੰਦੂ ਪ੍ਰਧਾਨ ਦੀ ਵਕਾਲਤ ਕੀਤੀ ਸੀ
ਮਨੀਸ਼ ਤਿਵਾੜੀ ਨੇ ਸ਼ੁੱਕਰਵਾਰ ਨੂੰ ਟਵੀਟ ਰਾਹੀਂ ਪੰਜਾਬ ਵਿਚ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਕੀ।ਉਨ੍ਹਾਂ ਨੇ ਇਸ਼ਾਰਿਆਂ ਵਿਚ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੀ ਕੁਰਸੀ ’ਤੇ ਸਿੱਖ ਚਿਹਰਿਆਂ ਨੂੰ ਦੇਣ ’ਤੇ ਇਤਰਾਜ਼ ਜਤਾਉਂਦੇ ਹੋਏ ਆਂਕੜੇ ਦੇ ਕੇ ਦੱਸਿਆ ਸੀ ਕਿ ਹਿੰਦੂਆਂ ਦੀ ਆਬਾਦੀ ਪੰਜਾਬ ਵਿਚ ਦੂਜੇ ਨੰਬਰ ’ਤੇ ਹੈ। ਅਜਿਹੇ ਵਿਚ ਉਨ੍ਹਾਂ ਨੂੰ ਵੀ ਅਗਵਾਈ ਦੇਣੀ ਜ਼ਰੂਰੀ ਹੈ। ਇਸ ਲਿਹਾਜ਼ ਨਾਲ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿਘ ਦੇ ਮੁੱਖ ਮੰਤਰੀ ਰਹਿੰਦੇ ਹੋਏ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਇਸ਼ਾਰਿਆਂ ਵਿਚ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਬਾਹਰ ਅਚਾਨਕ ਵੱਜਣ ਲੱਗਾ ਢੋਲ, ਦੇਖ ਹੈਰਾਨ ਰਹਿ ਗਏ ਸਭ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੁੱਤੇ ਨੂੰ ਕਾਰ ਹੇਠਾਂ ਕੁਚਲ ਕੇ ਮਾਰਨ ਵਾਲੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
NEXT STORY