ਲੁਧਿਆਣਾ (ਮੁੱਲਾਂਪੁਰੀ) : ਪਾਕਿਸਤਾਨ ਦੀ ਧਰਤੀ 'ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਦੇਸ਼-ਵਿਦੇਸ਼ 'ਚੋਂ ਲੱਖਾਂ ਦੀ ਗਿਣਤੀ 'ਚ ਸਿੱਖ ਕੌਮ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੀ। ਇਸ ਸਮਾਗਮ ਦੌਰਾਨ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੇ ਸੰਬੋਧਨ ਨੇ ਮੇਲਾ ਲੁੱਟ ਲਿਆ ਅਤੇ ਨਵਜੋਤ ਸਿੱਧੂ ਨੇ 7 ਮਹੀਨਿਆਂ ਦੀ ਖਾਮੋਸ਼ੀ ਪਾਕਿਸਤਾਨ 'ਚ ਜਾ ਕੇ ਐਸੀ ਤੋੜੀ, ਜੋ ਕਈਆਂ ਨੂੰ ਮਿੱਠੀ ਤੇ ਕਈਆਂ ਨੂੰ ਕੌੜੀ ਲੱਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਅਜਿਹੀ ਸ਼ੇਅਰੋ-ਸ਼ਾਇਰੀ ਕੀਤੀ, ਜਿਸ ਨੇ ਉੱਥੇ ਬੈਠੇ ਪੰਜਾਬ 'ਚੋਂ ਗਏ ਸਿਆਸੀ ਨੇਤਾਵਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਨਵਜੋਤ ਸਿੱਧੂ ਦਾ ਬ੍ਰਾਂਡ ਭਾਰਤ 'ਚ ਹੀ ਨਹੀਂ, ਸਗੋਂ ਪਾਕਿਸਤਾਨ 'ਚ ਵੀ ਚੱਲਦਾ ਹੈ। ਬਾਕੀ ਜੋ ਪੰਜਾਬ 'ਚ ਪਿਛਲੇ 10 ਦਿਨਾਂ ਤੋਂ ਚਰਚਾ ਸੀ ਕਿ ਸ੍ਰੀ ਕਰਤਾਰਪੁਰ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਦਾ ਵੱਡਾ ਹੱਥ ਹੈ, ਉਹ ਗੱਲ ਸਾਫ ਹੋ ਗਈ ਕਿ ਲਾਂਘੇ ਲਈ ਇਮਰਾਨ ਖਾਨ ਨੇ ਸਿੱਧੂ ਨਾਲ ਕੀਤੇ ਬੋਲ ਅਤੇ ਯਾਰੀ ਪੁਗਾਈ ਹੈ।
ਇਸ ਸਮਾਗਮ 'ਚ ਭਾਵੇਂ ਸੰਬੋਧਨ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਮੇਂ ਦੀ ਘਾਟ ਦੇ ਚੱਲਦੇ ਮੁਆਫੀ ਮੰਗ ਲਈ ਗਈ ਪਰ ਸਭ ਤੋਂ ਵੱਡਾ ਤੇ ਅਕਲ ਦਾ ਕੰਮ ਪਾਕਿਸਤਾਨ ਸਰਕਾਰ ਨੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਟੇਜ 'ਤੇ ਬੁਲਾ ਕੇ ਕੀਤਾ। ਪਾਕਿ ਸਰਕਾਰ ਨੇ ਉਨ੍ਹਾਂ ਦਾ ਜੋ ਮਾਣ ਕੀਤਾ ਅਤੇ ਬੋਲਣ ਦਾ ਸਮਾਂ ਦਿੱਤਾ, ਉਸ ਦਾ ਸਿੱਖ ਸੰਗਤ 'ਚ ਭਾਰੀ ਉਤਸ਼ਾਹ ਅਤੇ ਖੁਸ਼ੀ ਹੈ।
ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਰੂਹਾਨੀਅਤ ਦੇ ਰੰਗ 'ਚ ਰੰਗੀ ਸੰਗਤ
NEXT STORY