ਚੰਡੀਗੜ੍ਹ (ਬਿਊਰੋ) : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਕੱਸੀ ਤਿਆਰੀ, ਪਿੰਡਾਂ 'ਚ ਸ਼ੁਰੂ ਕੀਤੀ ਨਿਵੇਕਲੀ ਪਹਿਲ (ਤਸਵੀਰਾਂ)
ਨਾਲ ਹੀ ਲਿਖਿਆ ਕਿ ਇਨਸਾਫ਼ ਲਈ ਜੰਗ ਜਾਰੀ ਰਹੇਗੀ। ਕੱਲ੍ਹ, ਅੱਜ ਅਤੇ ਆਉਣ ਵਾਲੇ ਕੱਲ੍ਹ ਨੂੰ ਵੀ। ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮੰਗਦਾ ਹੈ। ਉਨ੍ਹਾਂ ਨੇ ਪੁਰਾਣੇ ਵੀਡੀਓ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ 5 ਸਤੰਬਰ, 2018 ਨੂੰ ਬਹਿਬਲਕਲਾਂ ਵਿਚ ਲੋਕ ਅਦਾਲਤ ਵਿਚ ਇਨਸਾਫ਼ ਲਈ ਮੇਰੀ ਗੁਹਾਰ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਲਈ 'ਕੈਪਟਨ' ਵੱਲੋਂ 380 ਕਰੋੜ ਜਾਰੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਜੋ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਵਾਦ ਸਨ, ਉਹ ਨਵਜੋਤ ਸਿੱਧੂ ਵੱਲੋਂ ਕੀਤੇ ਗਏ ਟਵੀਟ ਰਾਹੀਂ ਸੁਲਝਣ ਦਾ ਸੰਕੇਤ ਮਿਲ ਰਹੇ ਸਨ। ਮੁੱਖ ਮੰਤਰੀ ਨੂੰ ਬਿਜਲੀ ਸੰਕਟ 'ਤੇ ਘੇਰਨ ਤੋਂ ਇਕ ਹਫ਼ਤੇ ਬਾਅਦ ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ ਨੂੰ ਆਪਣੇ ਨਵੇਂ ਟਵੀਟਾਂ 'ਚ ਸਿਰਫ ਕਾਂਗਰਸ ਦੇ ਵਿਰੋਧੀਆਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨਾ ਵਿੰਨ੍ਹਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬੇਰੁਜ਼ਗਾਰਾਂ ਨੇ ਰਾਕੇਸ਼ ਪਾਂਡੇ ਦੀ ਰਿਹਾਇਸ਼ ’ਤੇ ਰੋਸ ਵਿਖਾਵਾ ਕਰ ਕੇ ਸਾੜੀਆਂ ਡਿਗਰੀਆਂ
NEXT STORY