ਚੰਡੀਗੜ੍ਹ (ਅਸ਼ਵਨੀ) - ਸਾਲ ਦੇ ਆਖਰੀ ਦਿਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਦੋਹਰੇ ਹਮਲੇ ਵਾਲਾ ਰਿਹਾ। ਇਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਪੰਜਾਬ ਆਰਮਡ ਪੁਲਸ ਕੰਪਲੈਕਸ ’ਚ ਬਿਨਾਂ ਨਾਮ ਲਏ ਨਵਜੋਤ ਸਿੱਧੂ ਦੇ ਪੰਜਾਬ ਪੁਲਸ ਵਿਰੋਧੀ ਬਿਆਨ ’ਤੇ ਪਲਟਵਾਰ ਕੀਤਾ ਤਾਂ ਦੂਜੇ ਪਾਸੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਧੂ ਨੂੰ ਪਾਰਟੀ ਦੇ ਸੱਭਿਆਚਾਰ ਦਾ ਪਾਠ ਪੜ੍ਹਾਇਆ। ਚੰਨੀ ਨੇ ਕਿਹਾ ਕਿ ਜੇਕਰ ਕੋਈ ਵੀ ਪੁਲਸ ਕਰਮਚਾਰੀ ਖਿਲਾਫ਼ ਅੱਖ ਚੁੱਕਦਾ ਹੈ ਜਾਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਕਰਮਚਾਰੀ ’ਤੇ ਨਹੀਂ ਸਗੋਂ ਮੇਰੇ ਜਾਂ ਸਾਡੀ ਸਰਕਾਰ ਖ਼ਿਲਾਫ਼ ਬੋਲਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਪਰੀ ਦੁਖਦ ਘਟਨਾ : ਸੀਵਰੇਜ ’ਚ ਡਿੱਗਣ ਕਾਰਨ 2 ਸਾਲਾ ਬੱਚੇ ਦੀ ਮੌਤ (ਵੀਡੀਓ)
ਚੰਨੀ ਨੇ ਪੁਲਸ ਕਰਮੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੋ ਵਿਅਕਤੀ ਕ੍ਰਿਮੀਨਲ ਹੈ, ਜੋ ਗਲਤ ਸੋਚ ਰੱਖਦਾ ਹੈ, ਅਸਲ ’ਚ ਪੰਜਾਬ ਪੁਲਸ ਨੂੰ ਵੇਖ ਕੇ ਉਸ ਦੀ ਪੈਂਟ ਗਿੱਲੀ ਹੁੰਦੀ ਹੈ। ਕੁੱਝ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਪੰਜਾਬ ਪੁਲਸ ਖ਼ਿਲਾਫ਼ ਵਿਵਾਦਤ ਬਿਆਨ ਦਿੰਦਿਆਂ ਇਕ ਜਨਸਭਾ ਦੌਰਾਨ ਕਿਹਾ ਸੀ ਕਿ ਇਹ ਮੁੰਡਾ ਵੇਖੋ ਪੀਲੀ ਜੈਕੇਟ ਪਹਿਨ ਕੇ ਗਾਡਰ ਵਰਗਾ, ਥਾਣੇਦਾਰ ਨੂੰ ਦਬਕਾ ਮਾਰੇ ਤਾਂ ਉਹ ਪੈਂਟ ਕਰ ਦਿੰਦਾ ਹੈ ਗਿੱਲੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ
ਉਧਰ, ਇਕ ਗੱਲਬਾਤ ਦੌਰਾਨ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਿੱਧੇ ਸਿੱਧੂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਕਲਚਰ ਸਿੱਖਣਾ ਪਵੇਗਾ। ਆਸ਼ੂ ਨੇ ਕਿਹਾ ਕਿ ਜਦੋਂ ਸਮੂਹਿਕ ਜ਼ਿੰਮੇਵਾਰੀ ਹੈ ਤਾਂ ਫ਼ੈਸਲੇ ਸਮੂਹਿਕ ਹੋਣਗੇ। ਅੱਜ ਦੁਚਿੱਤੀ ਦੀ ਸਥਿਤੀ ਹੈ ਅਤੇ ਲੀਡਰਸ਼ਿਪ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ। ਆਸ਼ੂ ਨੇ ਇਹ ਵੀ ਕਿਹਾ ਕਿ ਉਹ ਕਾਂਗਰਸ ਛੱਡ ਕੇ ਕਿਤੇ ਨਹੀਂ ਜਾ ਰਹੇ ਹਨ। ਇਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਨਵਜੋਤ ਸਿੱਧੂ ਦਾ ਕਈ ਵਾਰ ਖੁੱਲ੍ਹ ਕੇ ਵਿਰੋਧ ਕਰ ਚੁੱਕੇ ਹਨ। ਬਿੱਟੂ ਨੇ ਵੀ ਸਿੱਧੂ ’ਤੇ ਸਿੱਧੇ ਹਮਲਾ ਕਰਦਿਆਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਗੱਲਾਂ ਕਰਨ ਦੀ ਬਜਾਏ ਧਰਾਤਲ ’ਤੇ ਕੰਮ ਦਿਖਾਉਣ। ਬਿੱਟੂ ਨੇ ਸਿੱਧੂ ਵਲੋਂ ਵਾਰ-ਵਾਰ ਪੰਜਾਬ ਮਾਡਲ ਦੀ ਗੱਲ ਦੁਹਰਾਉਣ ’ਤੇ ਵੀ ਤੰਜ ਕਸਦਿਆਂ ਕਿਹਾ ਸੀ ਕਿ ਪੰਜਾਬ ਮਾਡਲ ਨੂੰ ਹਵਾ ’ਚ ਨਹੀਂ ਵੇਖਿਆ ਜਾ ਸਕਦਾ।
ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ: ਕਾਂਗਰਸੀ ਆਗੂ ’ਤੇ ਚਲਾਈਆਂ ਗੋਲੀਆਂ, ਭਤੀਜੇ ਦੀ ਮੌਤ
ਇਸੇ ਕੜੀ ’ਚ ਨਵਜੋਤ ਸਿੰਘ ਸਿੱਧੂ ਵਲੋਂ ਵਾਰ-ਵਾਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦੇ ਬਿਆਨ ਨੂੰ ਕਾਂਗਰਸ ਦੇ ਨੇਤਾਵਾਂ ਨੇ ਆੜੇ ਹੱਥੀਂ ਲਿਆ ਹੈ। ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤਾਂ ਖੁੱਲ੍ਹੇ ਤੌਰ ’ਤੇ ਕਹਿ ਚੁੱਕੇ ਹਨ ਕਿ ਹਾਈਕਮਾਨ ਦਾ ਸਪੱਸ਼ਟ ਫ਼ੈਸਲਾ ਹੈ ਕਿ ਇਸ ਵਾਰ ਚੋਣਾਂ ਸੰਯੁਕਤ ਅਗਵਾਈ ਦੇ ਅਧੀਨ ਹੀ ਲੜੀਆਂ ਜਾਣਗੀਆਂ। ਸਾਫ਼ ਹੈ ਕਿ ਜਿਵੇਂ-ਜਿਵੇਂ 2022 ਚੋਣਾਂ ਨਜ਼ਦੀਕ ਆ ਰਹੀਆਂ ਹਨ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਵਿਰੋਧੀ ਸੁਰ ਵੀ ਤੇਜ਼ ਹੁੰਦੇ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਫਤਹਿਜੰਗ ਬਾਜਵਾ ਨੇ PM ਮੋਦੀ ਨੂੰ ਲਿਖਿਆ ਪੱਤਰ
ਪੰਜਾਬ ’ਚ ਕੋਰੋਨਾ ਵਾਇਰਸ ਦੇ 218 ਨਵੇਂ ਮਾਮਲੇ, 1 ਦੀ ਮੌਤ
NEXT STORY