ਲੁਧਿਆਣਾ (ਸਹਿਗਲ)- ਪੰਜਾਬ ’ਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਮੁੜ ਵਧਦਾ ਜਾ ਰਿਹਾ ਹੈ। ਅੱਜ 218 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਪਟਿਆਲਾ ਦੇ 1 ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਮਹਾਮਾਰੀ ਦੇ ਇਸ ਦੌਰ ’ਚ ਸਿਹਤ ਮੁਲਾਜ਼ਮਾਂ ਦੀ ਹੜਤਾਲ ਕਾਰਨ ਟੈਸਟਿੰਗ ਤੇ ਵੈਕਸੀਨੇਸ਼ਨ ਦੇ ਹਾਲਾਤ ਬਦਤਰ ਹਾਲਤ ’ਚ ਹਨ। ਅੱਜ ਸ਼ੁੱਕਰਵਾਰ ਨੂੰ ਸੂਬੇ ਵਿਚ 15,728 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਮੁਲਾਜ਼ਮਾਂ ਦੀ ਕਮੀ ਕਾਰਨ ਸਿਰਫ 89,127 ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਸਕੀ ਹੈ। ਇਨ੍ਹਾਂ 'ਚ 30,120 ਵਿਅਕਤੀ ਪਹਿਲੀ ਡੋਜ਼ ਲਗਵਾਉਣ ਵਾਲੇ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਤੁਰੰਤ ਟੈਸਟਿੰਗ ਅਤੇ ਟੀਕਾਕਰਨ ਵਧਾਉਣ ਦੀ ਦਿਸ਼ਾ ਵਿਚ ਉਚਿਤ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ।
ਇਹ ਖ਼ਬਰ ਪੜ੍ਹੋ- ਰੂਟ, ਵਿਲੀਅਮਸਨ, ਰਿਜ਼ਵਾਨ, ਅਫਰੀਦੀ ICC ਸਰਵਸ੍ਰੇਸ਼ਠ ਪੁਰਸ਼ ਕ੍ਰਿਕਟਰ ਦੇ ਪੁਰਸਕਾਰ ਦੀ ਦੌੜ 'ਚ
ਦੱਸਣਯੋਗ ਹੈ ਕਿ ਸੂਬੇ 'ਚ ਹੁਣ ਤੱਕ 6,04,848 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 16,648 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਵੱਖ-ਵੱਖ ਜ਼ਿਲਿਆਂ ’ਚ ਸ਼ੁੱਕਰਵਾਰ 12 ਮਰੀਜ਼ਾਂ ਨੂੰ ਗੰਭੀਰ ਹਾਲਤ ਵਿਚ ਹੋਣ ਕਾਰਨ ਆਈ. ਸੀ. ਯੂ. ਵਿਚ ਸ਼ਿਫਟ ਕਰਨਾ ਪਿਆ, ਜਦੋਂਕਿ 1 ਮਰੀਜ਼ ਨੂੰ ਵੈਂਟੀਲੇਟਰ ’ਤੇ ਲਗਾਇਆ ਗਿਆ ਹੈ। ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਮੁਤਾਬਕ ਜਿਨ੍ਹਾਂ ਜ਼ਿਲਿਆਂ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ਵਿਚ ਪਟਿਆਲਾ ਵਿਚ 71, ਪਠਾਨਕੋਟ ਵਿਚ 35, ਐੱਸ. ਏ. ਐੱਸ. ਨਗਰ ਵਿਚ 25, ਜਲੰਧਰ ਵਿਚ 19, ਲੁਧਿਆਣਾ ਵਿਚ 18, ਬਠਿੰਡਾ ਵਿਚ 16, ਗੁਰਦਾਸਪੁਰ ਵਿਚ 10 ਤੇ ਹੁਸ਼ਿਆਰਪੁਰ ਦੇ 7 ਮਰੀਜ਼ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਰੀਓ 2016 ਤੋਂ ਟੋਕੀਓ 2020 ਤੱਕ ਅਸੀਂ ਕਾਫੀ ਸੁਧਾਰ ਕੀਤਾ : ਰਾਣੀ ਰਾਮਪਾਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CM ਚੰਨੀ ਨੇ ਨਵੇਂ ਸਾਲ ’ਤੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਦਿੱਤਾ ਤੋਹਫ਼ਾ
NEXT STORY