ਅੰਮ੍ਰਿਤਸਰ (ਨੀਰਜ/ਕਮਲ) - ਮਿੰਨੀ ਸਕੱਤਰੇਤ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਪੂਰਬੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਸਮੂਹ ਪ੍ਰਬੰਧਕੀ ਅਧਿਕਾਰੀਆਂ ਨਾਲ ਪੂਰਬੀ ਹਲਕੇ ’ਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ। ਪ੍ਰਸ਼ਾਸਨ ਵੱਲੋਂ ਦਿੱਤੇ ਗਏ ਅੰਕੜ੍ਹਿਆਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪੂਰਬੀ ਹਲਕੇ ’ਚ ਵਿਕਾਸ ਕੰਮਾਂ ਦੀ ਅਨਦੇਖੀ ਕੀਤੀ ਗਈ, ਜਿਸ ਦਾ ਸਿੱਧੂ ਵੱਲੋਂ ਸਖ਼ਤ ਨੋਟਿਸ ਲਿਆ ਗਿਆ। ਸਿੱਧੂ ਨੇ ਕਿਹਾ ਕਿ ਵਿਕਾਸ ਕੰਮਾਂ ’ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤੈਅ ਸਮੇਂ ’ਚ ਵਿਕਾਸ ਕੰਮਾਂ ਦੇ ਟੈਂਡਰ ਨਾ ਲਗਾਉਣ ਦੀ ਵੀ ਜਾਂਚ ਕੀਤੀ ਜਾਵੇਗੀ। ਵਾਰ-ਵਾਰ ਟੈਂਡਰ ਲਗਾਉਣ ਵਾਲੇ ਅਧਿਕਾਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਵਾਰ-ਵਾਰ ਟੈਂਡਰ ਲਗਾਕੇ ਸਰਕਾਰ ਦਾ ਸਮਾਂ ਬਰਬਾਦ ਕਿਉਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ’ਚ ਜਲਦੀ ਮੀਟਿੰਗ ਕਰਨਗੇ। ਜਿਨ੍ਹਾਂ ਅਧਿਕਾਰੀਆਂ ਨੇ ਆਪਣੇ ਫੰਡਸ ਦਾ ਇਸਤੇਮਾਲ ਨਹੀਂ ਕੀਤਾ, ਉਨ੍ਹਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
ਪੂਰਬੀ ਹਲਕੇ ਨੂੰ ਲੈ ਕੇ ਦਿੱਤੇ ਗਏ ਹੁਕਮ ਅਤੇ ਸਮੀਖਿਆ
-ਪੂਰਬੀ ਹਲਕੇ ’ਚ ਸਭ ਤੋਂ ਪਹਿਲਾਂ ਗੋਲਡਨ ਗੇਟ ਤੋਂ ਲੈ ਕੇ ਹੁਸੈਨਪੁਰਾ ਚੌਕ ਤੱਕ ਦਾ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ ਅਤੇ ਰਸਤੇ ’ਚ ਖੜ੍ਹੀਆਂ ਰਹਿਣ ਵਾਲੀਆਂ ਰੇਤ ਦੀਆਂ ਟਰਾਲੀਆਂ ਨੂੰ ਵੀ ਹਟਾਇਆ ਜਾਵੇਗਾ।
-ਪੂਰਬੀ ਹਲਕੇ ’ਚ ਸਟਰੀਟ ਲਾਈਟਸ ਅਤੇ ਮੂਧਲ ਰੋਡ ’ਤੇ ਬਣਨ ਵਾਲੀ ਸੜਕ ਦੇ ਕੰਮ ’ਚ ਦੇਰੀ ਕਿਉਂ ਹੋਈ, ਇਸ ਸੰਬੰਧ ’ਚ ਅਧਿਕਾਰੀਆਂ ਤੋਂ ਲਿਖਤੀ ਤੌਰ ’ਤੇ ਜਵਾਬ ਮੰਗਿਆ ਗਿਆ।
-ਸਟਰੀਟ ਲਾਈਟਾਂ ਕਿਉਂ ਨਹੀਂ ਲਗਾਈਆਂ ਗਈਆਂ ਜਦੋਂਕਿ ਪ੍ਰਸ਼ਾਸਨ ਕੋਲ ਇਸ ਲਈ ਪੂਰੇ ਫੰਡਸ ਆਏ ਹੋਏ ਸਨ ।
-ਪੂਰਬੀ ਹਲਕੇ ’ਚ ਸਟਰੀਟ ਲਾਈਟਸ ਲਗਾਉਣ ਲਈ ਇਕ ਕਰੋੜ ਰੁਪਏ ਦੇ ਫੰਡਸ ਆਏ ਹੋਏ ਸਨ ਪਰ ਫਿਰ ਵੀ ਸਟਰੀਟ ਲਾਇਈਸ ਨਹੀਂ ਲਗਾਈ ਗਈ।
-ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਸਾਰੇ ਵਿਕਾਸ ਕਾਰਜ ਪੂਰੇ ਕੀਤੇ ਜਾਣ ਅਤੇ ਵਿਕਾਸ ਕੰਮਾਂ ’ਚ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਕੰਮ ’ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਹਲਕਾ ਪੂਰਬੀ ’ਚ 265 ’ਚੋਂ 29 ਕੰਮ ਪੂਰੇ : ਡੀ. ਸੀ.
ਪੂਰਬੀ ਹਲਕੇ ਦੇ ਵਿਕਾਸ ਕੰਮਾਂ ਦੀ ਸਮੀਖਿਆ ਸਬੰਧੀ ਮੀਟਿੰਗ ਦੌਰਾਨ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਹਲਕੇ ’ਚ 265 ਕੰਮ ’ਚ 29 ਕੰਮ ਪੂਰੇ ਹੋਏ ਹਨ ਅਤੇ 120 ਦੇ ਟੈਂਡਰ ਲੱਗ ਚੁੱਕੇ ਹਨ ਅਤੇ 116 ਕੰਮਾਂ ’ਤੇ ਕੰਮ ਚੱਲ ਰਿਹਾ ਹੈ। ਡੀ. ਸੀ. ਨੇ ਕਿਹਾ ਕਿ ਪੂਰਬੀ ਹਲਕੇ ਲਈ ਫੰਡਸ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਸਬੰਧ ’ਚ ਸਬੰਧਿਤ ਏਜੰਸੀਆਂ ਨੂੰ ਫੰਡ ਵੀ ਅਲਾਟ ਕਰ ਦਿੱਤੇ ਗਏ ਹਨ ।
ਸਿੱਧੂ ਨਾਲ ਬੈਠੇ ਨਜ਼ਰ ਆਏ ਮੇਅਰ ਰਿੰਟੂ
ਕੈਪਟਨ ਦੀ ਛੁੱਟੀ ਦੇ ਬਾਅਦ ਜਿਸ ਤਰ੍ਹਾਂ ਨਾਲ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾਉਣ ਦੇ ਬਾਅਦ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਹਟਾਏ ਜਾਣ ਦੀ ਚਰਚਾ ਜ਼ੋਰਾਂ ’ਤੇ ਰਹੀ ਸੀ ਪਰ ਮਿੰਨੀ ਸਕੱਤਰੇਤ ’ਚ ਸਿੱਧੂ ਦੇ ਵੱਲੋਂ ਪੂਰਬੀ ਹਲਕੇ ਦੇ ਵਿਕਾਸ ਕੰਮਾਂ ਸਬੰਧੀ ਕੀਤੀ ਗਈ ਮੀਟਿੰਗ ’ਚ ਮੇਅਰ ਰਿੰਟੂ ਸਿੱਧੂ ਦੇ ਨਾਲ ਬੈਠੇ ਨਜ਼ਰ ਆਏ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੰਜੀ ਸਾਹਿਬ ਕੋਟਾਂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ
NEXT STORY