ਜਲੰਧਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਤਾਂ ਜੱਗ ਜ਼ਾਹਰ ਹੈ। ਦੋਵੇਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦਾ ਇਕ ਵੀ ਮੌਕਾ ਨਹੀਂ ਛੱਡਦੇ ਤੇ ਹੁਣ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਕਮਾ ਬਦਲ ਕੇ ਨਵਜੋਤ ਸਿੱਧੂ ਦੇ ਪਰ ਕੁਤਰਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸੁਖਬੀਰ ਬਾਦਲ ਨੇ ਇਸ 'ਤੇ ਖੂਬ ਮਜ਼ੇ ਲਏ। ਇੱਥੋਂ ਤੱਕ ਸੁਖਬੀਰ ਨੇ ਫੇਸਬੁੱਕ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਰ ਕਰ ਦਿੱਤੀ।
ਫੇਸਬੁਕ 'ਤੇ ਪਾਈ ਪੋਸਟ ਵਿਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਲੋਕ ਸਭਾ ਚੋਣਾਂ ਵਿਚ ਸ਼ਹਿਰੀ ਖੇਤਰਾਂ ਵਿਚ ਕਾਂਗਰਸ ਦੀ ਹਾਰ ਦਾ ਹਵਾਲਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਸਥਾਨਕ ਸਰਕਾਰਾਂ ਮੰਤਰਾਲੇ ਤੋਂ ਹਟਾਇਆ ਅਤੇ ਹੁਣ ਸਿੱਧੂ ਨੂੰ ਬਿਜਲੀ ਨਾਲ ਤਾਕਤਵਰ ਬਣਾਇਆ ਗਿਆ ਤਾਂ ਜੋ ਸਿੱਧੂ ਪੇਂਡੂ ਖੇਤਰਾਂ ਵਿਚ ਵੀ ਉਹੀ ਨਤੀਜੇ ਲਿਆ ਸਕੇ। ਖੈਰ ਦੋ ਲੋਕਾਂ ਦੀ ਲੜਾਈ ਵਿਚ ਤੀਜੇ ਦਾ ਫਾਇਦਾ ਹੁੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸੁਖਬੀਰ ਬਾਦਲ ਇਸ ਲੜਾਈ ਦੇ ਮਜ਼ੇ ਜ਼ਰੂਰ ਲੈ ਰਹੇ ਹਨ।
ਜਾਣੋ, ਵਿਭਾਗ ਬਦਲੇ ਜਾਣ 'ਤੇ ਸਿੱਧੂ ਬਾਰੇ ਕੀ ਬੋਲੇ 'ਰਵਨੀਤ ਬਿੱਟੂ'
NEXT STORY