ਲੁਧਿਆਣਾ (ਨਰਿੰਦਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੰਤਰੀ ਸਿੱਧੂ ਦਾਵਿਭਾਗ ਬਦਲਣ ਬਾਰੇ ਬੋਲਦਿਆਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਕੈਪਟਨ ਨਾਲ ਜੋ ਵੀ ਵਿਵਾਦ ਸੀ, ਉਸ ਨੂੰ ਕੈਪਟਨ ਨਾਲ ਬੈਠ ਕੇ ਸੁਲਝਾ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹੋਈ ਕੈਬਨਿਟ ਮੀਟਿੰਗ ਦਾ ਸਿੱਧੂ ਨੂੰ ਬਾਈਕਾਟ ਨਹੀਂ ਕਰਨਾ ਚਾਹੀਦਾ ਸੀ।
ਉੱਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕੈਬਨਿਟ 'ਚ ਫੇਰਬਦਲ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਹੋਇਆ ਹੈ ਅਤੇ ਜੇਕਰ ਕਿਸੇ ਦਾ ਮਹਿਕਮਾ ਬਦਲਿਆ ਗਿਆ ਹੈ ਤਾਂ ਉਹ ਲੋੜ ਦੇ ਮੁਤਾਬਕ ਹੀ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਨਵਜੋਤ ਸਿੱਧੂ ਆਪਣਾ ਵਿਭਾਗ ਬਦਲੇ ਜਾਣ 'ਤੇ ਨਾਰਾਜ਼ ਹਨ। ਇਸ ਮੌਕੇ ਬੀਤੇ ਦਿਨ 'ਸਾਕਾ ਨੀਲਾ ਤਾਰਾ' ਨੂੰ ਲੈ ਕੇ ਖਰਾਬ ਹੋਏ ਮਾਹੌਲ 'ਤੇ ਬੋਲਦਿਆਂ ਰਨੀਤ ਬਿੱਟੂ ਨੇ ਕਿਹਾ ਹੈ ਕਿ ਇਕ ਦਿਨ ਹੀ ਹੁੰਦਾ ਹੈ, ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੁੰਦੀਆਂ ਹਨ, ਉਂਝ ਤਾਂ ਬਾਕੀ ਦਿਨ ਸਾਰੇ ਇਕੱਠੇ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਭ ਨੂੰ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
NEXT STORY