ਚੰਡੀਗੜ੍ਹ : ਕ੍ਰਿਕਟਰ ਤੋਂ ਸਿਆਸੀ ਲੀਡਰ ਬਣੇ ਨਵਜੋਤ ਸਿੰਘ ਸਿੱਧੂ ਟਵਿੱਟਰ 'ਤੇ ਪੂਰੀ ਤਰ੍ਹਾਂ ਛਾਏ ਹੋਏ ਹਨ। ਲਗਭਗ ਤਿੰਨ ਮਹੀਨਿਆਂ ਤੋਂ ਟਵਿੱਟਰ 'ਤੇ ਸਰਗਰਮ ਨਵਜੋਤ ਸਿੱਧੂ ਨੂੰ ਸ਼ੁੱਕਰਵਾਰ ਤਕ 5 ਲੱਖ ਤੋਂ ਵੱਧ ਲੋਕਾਂ ਨੇ ਫਾਲੋ ਕੀਤਾ। ਸ਼ਨੀਵਾਰ ਦੁਪਹਿਰ ਤਕ ਇਹ ਗਿਣਤੀ ਵੱਧ ਕੇ 5 ਲੱਖ 18 ਹਜ਼ਾਕ ਤੱਕ ਪਹੁੰਚ ਗਈ। ਸਿੱਧੂ ਨੇ ਟਵਿੱਟਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਛਾੜ ਦਿੱਤਾ ਹੈ। 2011 ਵਿਚ ਟਵਿੱਟਰ 'ਤੇ ਸ਼ਮੂਲੀਅਤ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ 4 ਲੱਖ 86 ਹਜ਼ਾਰ ਲੋਕਾਂ ਨੇ ਫਾਲੋ ਕੀਤਾ ਹੈ। ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੀਜੇ ਨੰਬਰ 'ਤੇ ਹਨ, ਸੁਖਬੀਰ ਨੂੰ 3 ਲੱਖ 29 ਹਜ਼ਾਰ ਲੋਕਾਂ ਨੇ ਫਾਲੋ ਕੀਤਾ ਹੈ। ਜਦਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੂੰ 2 ਲੱਖ 82 ਹਜ਼ਾਰ ਲੋਕਾਂ ਨੇ ਫਾਲੋ ਕੀਤੇ ਹੈ ਅਤੇ ਉਹ ਚੌਥੇ ਨੰਬਰ 'ਤੇ ਹਨ। ਇਸ ਦੇ ਮੁਕਾਬਲੇ ਕੇਂਦਰੀ ਮੰਤਰੀ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਸਿਰਫ 1 ਲੱਖ 5 ਹਜ਼ਾਰ ਲੋਕਾਂ ਨੇ ਹੀ ਟਵਿੱਟਰ 'ਤੇ ਫਾਲੋ ਕੀਤਾ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਹੁਣ ਇੰਸਟਾਗ੍ਰਾਮ 'ਤੇ ਵੀ ਸਰਗਰਮ ਹੋ ਚੁੱਕੇ ਹਨ। ਕੁਝ ਹੀ ਸਮੇਂ ਵਿਚ ਸਿੱਧੂ ਨੂੰ ਇੰਸਟਾਗ੍ਰਾਮ 'ਤੇ 1000 ਤੋਂ ਵੱਧ ਲੋਕਾਂ ਨੇ ਫਾਲੋ ਕਰ ਲਿਆ ਹੈ।

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਚੱਲਦੀ ਆ ਰਹੀ ਘਰੇਲੂ ਜੰਗ ਤੋਂ ਸਭ ਜਾਣੂ ਹਨ। ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਖਿਲਾਫ ਤਿੱਖੇ ਬੋਲ ਵਰਤਦੇ ਰਹੇ, ਉਥੇ ਹੀ ਸਿੱਧੂ ਇਮਰਾਨ ਖਾਨ ਅਤੇ ਪਾਕਿਸਤਾਨ ਖਿਲਾਫ ਕੁਝ ਵੀ ਬੋਲਣ ਤੋਂ ਲਗਾਤਾਰ ਬਚਦੇ ਰਹੇ।
ਮਲਿਕ ਨੇ ਜੇਤਲੀ ਨਾਲ ਮਿਲ ਕੇ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਾਇਆ
NEXT STORY