ਜਲੰਧਰ,(ਬੁਲੰਦ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਲੋਂ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਕਿ ਜੇਕਰ ਨਵਜੋਤ ਸਿੰਘ ਸਿੱਧੂ 'ਆਪ' ਵਿਚ ਆਉਂਦੇ ਹਨ ਤਾਂ ਇਸ ਨਾਲ ਪਾਰਟੀ ਦਾ ਕੱਦ ਵਧੇਗਾ ਅਤੇ ਨਾਲ ਹੀ ਉਹ ਖੁਦ ਸਿੱਧੂ ਦਾ ਸਭ ਤੋਂ ਪਹਿਲਾਂ ਸਵਾਗਤ ਕਰਨਗੇ। ਲਗਾਤਾਰ 'ਆਪ' ਦੇ ਇਸ ਤਰ੍ਹਾਂ ਦੇ ਬਿਆਨਾਂ ਨਾਲ ਨਾ ਸਿਰਫ 'ਆਪ' 'ਚ ਖਲਬਲੀ ਮਚੀ ਹੋਈ ਹੈ, ਨਾਲ ਹੀ ਕਾਂਗਰਸ 'ਚ ਵੀ ਸਿੱਧੂ ਦੇ ਭਵਿੱਖ ਨੂੰ ਲੈ ਕੇ ਸਵਾਲੀਆ ਿਨਸ਼ਾਨ ਲੱਗ ਰਹੇ ਹਨ। ਬੇਸ਼ੱਕ ਹੁਣ ਸਿੱਧੂ ਵਲੋਂ ਅਜਿਹਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿ ਉਹ ਆਮ ਆਦਮੀ ਪਾਰਟੀ 'ਚ ਜਾਣਗੇ ਪਰ ਆਮ ਲੋਕਾਂ 'ਚ ਇਕ ਵੱਖਰਾ ਹੀ ਸੀਨ ਕ੍ਰੀਏਟ ਹੋ ਚੁੱਕਾ ਹੈ ਕਿ ਜੇਕਰ ਸਿੱਧੂ 'ਆਪ' 'ਚ ਜਾਂਦੇ ਹਨ ਤਾਂ ਵਿਧਾਨ ਸਭਾ ਚੋਣਾਂ 'ਚ ਇਕ ਵੱਡਾ ਤੀਜਾ ਸਿਆਸੀ ਬਦਲ ਸਾਹਮਣੇ ਆ ਸਕਦਾ ਹੈ। ਉਥੇ ਦੂਜੇ ਪਾਸੇ ਲਗਾਤਾਰ ਸਿੱਧੂ ਨੂੰ ਟਕਸਾਲੀ ਜਾਂ 'ਆਪ' 'ਚ ਲਿਆਉਣ ਦੀ ਚਰਚਾ 'ਚ ਇਹ ਖਤਰਾ ਵੀ ਬਣ ਗਿਆ ਹੈ ਕਿ ਕਿਤੇ ਸਿੱਧੂ ਉਤੇ 'ਦਲਬਦਲੂ' ਹੋਣ ਦਾ ਟੈਗ ਨਾ ਲੱਗ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਭਾਜਪਾ ਤੋਂ ਕਾਂਗਰਸ 'ਚ ਆਏ ਸਨ। ਹੁਣ ਜੇਕਰ ਉਹ ਕਾਂਗਰਸ 'ਚੋਂ ਕਿਸੇ ਹੋਰ ਪਾਰਟੀ 'ਚ ਜਾਂਦੇ ਹਨ ਤਾਂ ਵਿਰੋਧੀਆਂ ਨੂੰ ਉਨ੍ਹਾਂ 'ਤੇ ਦਲਬਦਲੂ ਦੀ ਤਨਜ਼ ਕੱਸਣ ਦਾ ਮੌਕਾ ਮਿਲ ਜਾਵੇਗਾ। ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਨੇਤਾਵਾਂ 'ਚ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿੱਧੂ ਨੂੰ ਪਾਰਟੀ 'ਚ ਲਿਆਉਣ ਦਾ ਉਤਾਵਲਾਪਣ ਦੇਖਿਆ ਜਾ ਰਿਹਾ ਹੈ, ਉਸ ਨਾਲ ਹੁਣ ਕੁਝ ਅਜਿਹਾ ਪ੍ਰਤੀਤ ਹੋ ਰਿਹਾ ਹੈ, ਜਿਸ ਤਰ੍ਹਾਂ 'ਆਪ' ਕੋਲ ਪੰਜਾਬ 'ਚ ਸਿੱਧੂ ਤੋਂ ਇਲਾਵਾ ਇਸ ਤਰ੍ਹਾਂ ਦਾ ਕੋਈ ਚਿਹਰਾ ਨਹੀਂ ਹੈ, ਜਿਸ ਦੇ ਬਲ 'ਤੇ ਉਹ ਚੋਣ ਮੈਦਾਨ 'ਚ ਉਤਰ ਸਕੇ। ਇਸ ਮਾਮਲੇ ਬਾਰੇ ਵੱਖ-ਵੱਖ ਸਿਆਸੀ ਦਲਾਂ 'ਚ ਕਈ ਤਰ੍ਹਾਂ ਦੇ ਚਰਚੇ ਹੋ ਰਹੇ ਹਨ।
ਸਿੱਧੂ ਨੂੰ 'ਦਲਬਦਲੂ' ਦਾ ਟੈਗ ਲਾਉਣ 'ਚ ਲੱਗੀ 'ਆਪ' : ਚੀਮਾ
ਮਾਮਲੇ ਬਾਰੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਟਕਸਾਲੀ ਤੇ ਕਦੇ 'ਆਪ' ਦੇ ਨੇਤਾ ਨਵਜੋਤ ਸਿੱਧੂ ਨੂੰ ਆਪਣੀ-ਆਪਣੀ ਪਾਰਟੀ ਨਾਲ ਜੁੜਨ ਲਈ ਕਹਿ ਰਹੇ ਹਨ, ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇਹ ਸਭ ਚੰਗੀ ਤਰ੍ਹਾਂ ਜਾਣਦੇ ਹਨ ਕਿ ਹੁਣ ਸਿੱਧੂ ਦਾ ਕਾਂਗਰਸ ਲਈ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਿਸੱਧੂ ਦੇ ਸਿਆਸੀ ਜੀਵਨ ਲਈ ਵਧੀਆ ਨਹੀਂ ਹੈ ਕਿ ਉਸ 'ਤੇ ਦਲਬਦਲੂ ਦਾ ਟੈਗ ਲਾਇਆ ਜਾਵੇ, ਜੋ ਕਿ 'ਆਪ' ਵਾਲੇ ਲਾਉਣ 'ਚ ਲੱਗੇ ਹੋਏ ਹਨ।
ਸਿੱਧੂ ਨਾਲ ਫਿਲਹਾਲ ਕੋਈ ਗੱਲ ਨਹੀਂ ਹੋਈ : ਜਰਨੈਲ ਸਿੰਘ
ਉਥੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਸਿੱਧੂ 'ਆਪ ' ਵਿਚ ਆਉਣਗੇ ਜਾਂ ਨਹੀਂ, ਇਸ ਬਾਰੇ ਉਨ੍ਹਾਂ ਦੀ ਸਿੱਧੂ ਨਾਲ ਕੋਈ ਗੱਲ ਨਹੀਂ ਹੋਈ। ਨਾ ਹੀ ਪਾਰਟੀ ਵਲੋਂ ਇਸ ਤਰ੍ਹਾਂ ਦਾ ਇਸ਼ਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ 'ਆਪ' ਉਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਜੋੜਨ ਲਈ ਤਿਆਰ ਹੈ, ਜਿਨ੍ਹਾਂ ਦਾ ਅਕਸ ਸਾਫ ਹੈ। ਜੋ ਪੰਜਾਬ ਦੀ ਤਰੱਕੀ ਲਈ ਦਿਲੋ-ਜਾਨ ਨਾਲ ਕੰਮ ਕਰ ਸਕਦੇ ਹਨ ਪਰ ਸਿੱਧੂ ਬਾਰੇ ਹੁਣ ਕੋਈ ਸਥਿਤੀ ਸਪੱਸ਼ਟ ਨਹੀਂ ਹੈ। ਉਥੇ ਇਸ ਮਾਮਲੇ ਬਾਰੇ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਸਿੱਧੂ ਬੇਸ਼ੱਕ ਹਾਲੇ ਹਾਸ਼ੀਆ 'ਤੇ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ। ਬੀਤੇ ਦਿਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਮਿਲੇ ਸੀ। ਇਸ ਤੋਂ ਸਾਫ ਹੈ ਕਿ ਪਾਰਟੀ 'ਚ ਉਨ੍ਹਾਂ ਨੂੰ ਇਕ ਵੱਡਾ ਅਹੁਦਾ ਦਿਵਾਇਆ ਜਾਵੇਗਾ। 'ਆਪ' ਅਤੇ ਟਕਸਾਲੀ ਅਸਲ ਵਿਚ ਪੰਜਾਬ ਨੇਤਾ ਤੋਂ ਸੱਖਣੇ ਹਨ, ਇਸ ਲਈ ਉਹ ਸਿੱਧੂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਨ।
ਮਾਮਲਾ ਸੁਖਨਾ ਝੀਲ ਨੇੜੇ ਉਸਾਰੀਆਂ ਦਾ : HC ਦੇ ਫੈਸਲੇ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਗਠਿਤ ਕੀਤੀ 6 ਮੈਂਬਰੀ ਕਮੇਟੀ
NEXT STORY