ਚੰਡੀਗੜ੍ਹ — ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਕਿਹਾ ਕਿ ਪਿਜ਼ਾ ਦੀ ਡਲੀਵਰੀ 15 ਮਿੰਟ 'ਚ ਹੋ ਜਾਂਦੀ ਹੈ ਪਰ ਫਾਇਰ ਬ੍ਰਿਗੇਡ ਪੰਜ ਘੰਟੇ ਬਾਅਦ ਵੀ ਨਹੀਂ ਪਹੁੰਚਦਾ ਹੈ। ਮੰਤਰੀ ਨੇ ਕਿਹਾ ਕਿ ਪੰਜਾਬ 'ਚ 550 ਫਾਇਰ ਬ੍ਰਿਗੇਡ ਗੱਡੀਆਂ ਦੀ ਜ਼ਰੂਰਤ ਹੈ ਪਰ ਅਸਲੀਅਤ ਇਹ ਹੈ ਕਿ ਸੂਬੇ ਕੋਲ ਸਿਰਫ 50 ਗੱਡੀਆਂ ਹਨ।
ਹਾਲਾਕਿ ਉਨ੍ਹਾਂ ਨੇ ਰਾਜ ਵਿਧਾਨ ਸਭਾ 'ਚ ਭਰੋਸਾ ਦਵਾਇਆ ਕਿ ਪੰਜਾਬ 'ਚ ਅੱਗ ਤੋਂ ਸੁਰੱਖਿਆ ਲਈ ਸੇਵਾਵਾਂ ਨੂੰ ਬੇਹਤਰ ਬਨਾਉਣ ਲਈ ਸਰਕਾਰ ਇਕ ਅੱਗ ਡਾਇਰੈਕਟੋਰੇਟ ਬਣਾਏਗੀ। ਉਹ ਰਾਜ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ 'ਚ ਵੀਰਵਾਰ ਨੂੰ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਸਪੀਕਰ ਨੂੰ ਕੁਰਸੀ ਤੋਂ ਉਤਾਰਨ ਤਕ ਅਸੀਂ ਟਿਕ ਕੇ ਨਹੀਂ ਬੈਠਾਂਗੇ : ਸੁਖਬੀਰ
NEXT STORY