ਮੁੰਬਈ - ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਬੁੱਧਵਾਰ, 20 ਨਵੰਬਰ 2024 ਨੂੰ ਛੁੱਟੀ ਹੋਵੇਗੀ ਅਤੇ ਬੀਐਸਈ ਤੇ ਐਨਐਸਈ ਵਿੱਚ ਸਟਾਕ ਮਾਰਕੀਟ ਵਿੱਚ ਕੋਈ ਕੰਮ ਨਹੀਂ ਹੋਵੇਗਾ। ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ੇਅਰ ਬਾਜ਼ਾਰ ਨੇ ਇਸ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਹੈ। ਬਾਜ਼ਾਰ ਦੀਆਂ ਛੁੱਟੀਆਂ ਦੀ ਸੂਚੀ ਮੁਤਾਬਕ 15 ਨਵੰਬਰ ਨੂੰ ਵੀ ਸ਼ੇਅਰ ਬਾਜ਼ਾਰ ਬੰਦ ਰਹਿਣਗੇ। ਸ੍ਰੀ ਗੁਰੂ ਨਾਨਕ ਜਯੰਤੀ ਮੌਕੇ 15 ਨਵੰਬਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿਣਗੇ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼
ਦਸੰਬਰ ਵਿੱਚ ਛੁੱਟੀ
ਜੇਕਰ ਅਗਲੇ ਮਹੀਨੇ ਦਸੰਬਰ 'ਚ ਪੈਣ ਵਾਲੀਆਂ ਸ਼ੇਅਰ ਬਾਜ਼ਾਰ ਦੀਆਂ ਛੁੱਟੀਆਂ 'ਤੇ ਨਜ਼ਰ ਮਾਰੀਏ ਤਾਂ ਸ਼ਨੀਵਾਰ-ਐਤਵਾਰ ਨੂੰ ਛੱਡ ਕੇ ਸਿਰਫ ਇਕ ਹੀ ਛੁੱਟੀ ਹੋਵੇਗੀ। ਇਹ ਛੁੱਟੀ ਵੱਡੇ ਦਿਨ ਯਾਨੀ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ 'ਤੇ ਹੋਵੇਗੀ। ਦਸੰਬਰ ਮਹੀਨੇ 'ਚ ਸ਼ਨੀਵਾਰ ਅਤੇ ਐਤਵਾਰ ਸਮੇਤ ਕੁੱਲ 10 ਦਿਨ ਸ਼ੇਅਰ ਬਾਜ਼ਾਰ ਨਹੀਂ ਖੁੱਲ੍ਹਣਗੇ।
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
2024 ਵਿੱਚ ਛੁੱਟੀ
ਇਸ ਸਾਲ 2024 'ਚ 22 ਜਨਵਰੀ ਤੋਂ 25 ਦਸੰਬਰ ਤੱਕ ਸ਼ੇਅਰ ਬਾਜ਼ਾਰ ਲਈ ਕੁੱਲ 15 ਦਿਨ ਛੁੱਟੀਆਂ ਹੋਈਆਂ ਹਨ। ਇਨ੍ਹਾਂ 15 ਛੁੱਟੀਆਂ ਤੋਂ ਇਲਾਵਾ ਹਫਤੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਿਹਾ।
ਇਹ ਵੀ ਪੜ੍ਹੋ : Canada 'ਚ ਚੀਨੀ TikTok ਨੂੰ ਝਟਕਾ, ਦਫ਼ਤਰਾਂ ਨੂੰ ਬੰਦ ਕਰਨ ਦਾ ਆਦੇਸ਼
ਇਹ ਵੀ ਪੜ੍ਹੋ : ਹੁਣ SIM ਅਤੇ ਮੋਬਾਈਲ ਨੈੱਟਵਰਕ ਤੋਂ ਬਿਨਾਂ ਹੋਵੇਗੀ Calling? BSNL ਨੇ ਸ਼ੁਰੂ ਕੀਤੀ ਨਵੀਂ ਸੇਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਆਉਣ ਵਾਲੇ ਸਮੇਂ 'ਚ ਬਣੇਗਾ ਵਿਸ਼ਵ ਲਈ ਇੱਕ ਮਹੱਤਵਪੂਰਨ ਆਰਥਿਕ ਕੇਂਦਰ - ਕੇਵੀ ਕਾਮਥ
NEXT STORY