ਚੰਡੀਗੜ੍ਹ/ਇਲਾਹਾਬਾਦ : ਇਲਾਹਾਬਾਦ 'ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤਹਿਤ ਪਾਰਟੀ ਕਾਰਕੁੰਨਾਂ ਨੂੰ ਹੋਰ ਜ਼ੋਰ ਲਾਉਣ ਦਾ ਸੰਕੇਤ ਦਿੱਤਾ। ਨਾਲ ਹੀ ਉਨ੍ਹਾਂ ਨੇ ਪਾਰਟੀ ਕਾਰਕੁੰਨਾਂ ਦੇ ਆਚਰਣ ਅਤੇ ਨੀਤੀਆਂ ਦੀ ਦ੍ਰਿਸ਼ਟੀ ਤੋਂ 7 ਬਿੰਦੂਆਂ ਨੂੰ ਮਹੱਤਵਪੂਰਨ ਦੱਸਿਆ। ਇਹ 7 ਬਿੰਦੂ ਹਨ-ਸੇਵਾ ਭਾਵ, ਸੰਤੁਲਨ, ਸੰਜਮ, ਸਮਾਨਤਾ, ਸਕਾਰਤਮਕਤਾ, ਸਦਭਾਵਨਾ ਅਤੇ ਸੰਵਾਦ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੱਤਾਂ ਦਾ ਅਸਰ ਆਚਰਣ ਅਤੇ ਨੀਤੀ 'ਚ ਦਿਖਣਾ ਚਾਹੀਦਾ ਹੈ।
ਇਸ ਮੌਕੇ 'ਤੇ ਕਪਿਲ ਸ਼ਰਮਾ ਸ਼ੋਅ 'ਚ 'ਠੋਕੀ ਤਾਲੀ' ਕਹਿ ਕੇ ਠਹਾਕੇ ਲਾਉਣ ਵਾਲੇ ਕ੍ਰਿਕਟਰ ਕੁਮੈਂਟਰੀ 'ਚ ਨਵੀਂਆਂ-ਨਵੀਆਂ ਕਹਾਵਤਾਂ ਘੜ੍ਹਨ ਵਾਲੇ ਨਵਜੋਤ ਸਿੰਘ ਸਿੱਧੂ ਵੱਖਰੇ ਹੀ ਨਜ਼ਰ ਆਏ। ਉਨ੍ਹਾਂ ਦੇ ਚਿਹਰੇ 'ਤੇ ਹਾਸਾ ਜ਼ਰੂਰ ਸੀ ਪਰ ਬੜੀ ਸੰਜੀਦਗੀ ਨਾਲ ਉਹ ਪ੍ਰਧਾਨ ਮੰਤਰੀ ਦੀ ਤਾਰੀਫ ਕਰਨ ਤੋਂ ਬਾਅਦ ਸਿੱਧਾ ਨਿਕਲ ਗਏ। ਨਵਜੋਤ ਸਿੰਘ ਸਿੱਧੂ ਕੁਝ ਮਿੰਟਾ ਲਈ ਸੋਮਵਾਰ ਨੂੰ ਮੀਡੀਆ ਦੇ ਰੂ-ਬ-ਰੂ ਹੋਏ।
ਆਪਣੇ ਸੰਬੋਧਨ 'ਚ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇਸ਼ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਤਰੱਕੀ ਕਰ ਰਿਹਾ ਹੈ। ਸਿੱਧੂ ਨੇ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਇਹ ਕਹਿ ਕੇ ਸਵਾਲਾਂ ਤੋਂ ਤੌਬਾ ਕਰ ਲਈ ਕਿ ਮੀਡੀਆ ਕੁਝ ਦਾ ਕੁਝ ਕਰ ਦਿੰਦੀ ਹੈ। ਇਸ ਦੇ ਬਾਵਜੂਦ ਮੀਡੀਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪੰਜਾਬ ਦੀ ਸਿਆਸਤ ਨੂੰ ਅਤੇ ਭਾਰਤੀ ਕ੍ਰਿਕਟ ਟੀਮ ਨੂੰ ਲੈ ਕੇ ਕਾਫੀ ਸਵਾਲ ਕੀਤੇ। ਮੀਡੀਆ ਦੇ ਸਵਾਲਾਂ ਦੇ ਬਾਵਜੂਦ ਸਿੱਧੂ ਨੇ ਮੂੰਹ ਨਹੀਂ ਖੋਲ੍ਹਿਆ। ਭਾਜਪਾ ਨੇਤਾ ਉਨ੍ਹਾਂ ਨੂੰ ਮੀਡੀਆ ਤੋਂ ਬਚਾਉਂਦੇ ਹੋਏ ਪਿਛਲੇ ਦਰਵਾਜ਼ੇ ਤੋਂ ਕੱਢ ਕੇ ਲੈ ਗਏ।
ਗੰਦੇ ਇਰਾਦਿਆਂ 'ਚ ਕਾਮਯਾਬ ਨਾ ਹੋਇਆ ਗ੍ਰੰਥੀ ਬੇਰਹਿਮੀ ਨਾਲ ਕਤਲ ਕੀਤੀ ਨਾਬਾਲਗਾ, ਗ੍ਰਿਫਤਾਰ
NEXT STORY