ਚੰਡੀਗੜ੍ਹ(ਬਿਊਰੋ)-ਸਮਾਰਟ ਸਿਟੀ ਪ੍ਰਾਜੈਕਟਾਂ ਤਹਿਤ 1000 ਕਰੋੜ ਰੁਪਏ ਦੇ ਪ੍ਰਾਜੈਕਟਾਂ 'ਤੇ ਕੰਮ ਜਾਰੀ ਹੈ, ਜਿਨ੍ਹਾਂ 'ਚੋਂ 500 ਕਰੋੜ ਦੀ ਰਕਮ ਹਾਲ ਹੀ 'ਚ ਪੇਸ਼ ਕੀਤੇ ਬਜਟ 'ਚ ਰੱਖੀ ਗਈ ਹੈ ਤੇ ਇੰਨੀ ਹੀ ਰਕਮ ਕੇਂਦਰ ਸਰਕਾਰ ਵੱਲੋਂ ਬਣਦੇ ਹਿੱਸੇ ਵਜੋਂ ਪਾਈ ਜਾਵੇਗੀ। ਇਹ ਜਾਣਕਾਰੀ ਸੋਮਵਾਰ ਨੂੰ ਇਥੇ ਸਮਾਰਟ ਸਿਟੀ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਸਰਕਾਰ ਹੀ ਹੈ, ਜਿਸ ਨੇ ਸਮਾਰਟ ਸਿਟੀ ਦੀ ਵਿਚਾਰਧਾਰਾ ਨੂੰ ਅਮਲੀਜਾਮਾ ਪਹਿਨਾਉਣ ਵੱਲ ਧਿਆਨ ਦਿੰਦੇ ਹੋਏ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਕੰਮ ਸ਼ੁਰੂ ਕਰਵਾ ਦਿੱਤੇ ਹਨ। ਅਕਾਲੀ-ਭਾਜਪਾ ਸਰਕਾਰ 'ਤੇ ਵਰ੍ਹਦਿਆਂ ਸਿੱਧੂ ਨੇ ਖੁਲਾਸਾ ਕੀਤਾ ਕਿ ਬੀਤੀ ਸਰਕਾਰ ਦੀ ਸਮਾਰਟ ਸਿਟੀ ਪ੍ਰਾਜੈਕਟਾਂ ਬਾਰੇ ਸੰਜੀਦਗੀ ਦਾ ਇਸੇ ਤੋਂ ਪਤਾ ਲਗਦਾ ਹੈ ਕਿ ਉਸ ਵਲੋਂ ਸੂਬੇ ਦੇ ਹਿੱਸੇ ਦੇ 200 ਕਰੋੜ ਰੁਪਏ ਦੀ ਰਕਮ ਵਿਚੋਂ ਸਿਰਫ 32 ਕਰੋੜ ਰੁਪਏ ਦੀ ਰਕਮ ਹੀ ਖਰਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਸਰਕਾਰ ਹੀ ਹੈ, ਜਿਸ ਨੇ ਸੂਬੇ ਵਿਚ ਇਸ ਦਿਸ਼ਾ ਵੱਲ ਸਾਰਥਕ ਕਦਮ ਚੁੱਕੇ ਹਨ ਅਤੇ ਸਮਾਰਟ ਸਿਟੀ ਪ੍ਰਾਜੈਕਟਾਂ ਨੂੰ ਨਵੀਂ ਉਡਾਣ ਬਖਸ਼ੀ ਹੈ। ਅੰਮ੍ਰਿਤਸਰ ਨਾਲ ਸਬੰਧਤ ਪ੍ਰਾਜੈਕਟਾਂ ਬਾਰੇ ਸਿੱਧੂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਗੁਰੂ ਕੀ ਨਗਰੀ ਦੇ ਢਾਂਚਾਗਤ ਵਿਕਾਸ ਲਈ 50 ਕਰੋੜ ਰੁਪਏ ਦੇ ਪ੍ਰਾਜੈਕਟ ਆਰੰਭੇ ਜਾਣਗੇ, ਜਿਨ੍ਹਾਂ ਵਿਚ ਵਿਸ਼ੇਸ਼ ਧਿਆਨ ਕੈਰੋਂ ਮਾਰਕੀਟ ਵਿਖੇ ਬਹੁ-ਪੱਧਰੀ ਕਾਰ-ਪਾਰਕਿੰਗ, 500 ਕਾਰਾਂ ਦੀ ਪਾਰਕਿੰਗ ਲਈ ਸਮਰੱਥਾ ਵਾਲੀ ਕਾਰ ਪਾਰਕਿੰਗ, ਸੀ. ਸੀ. ਟੀ. ਵੀ., ਸਮਾਰਟ ਸੜਕਾਂ ਤੇ ਪਾਰਕਾਂ ਦਾ ਵਿਕਾਸ ਅਤੇ ਐੱਲ. ਈ. ਡੀ. ਸਟਰੀਟ ਲਾਈਟਿੰਗ ਵੱਲ ਕੇਂਦਰਿਤ ਕੀਤਾ ਜਾਵੇਗਾ। ਭਾਰਤ ਸਰਕਾਰ ਦੇ ਰੇਲ ਮੰਤਰਾਲਾ ਦੀ ਮਾਲਕੀ ਵਾਲੀ 'ਰਾਈਟਸ ਕੰਪਨੀ' ਨੂੰ ਕੰਸਲਟੈਂਸੀ ਹਿੱਤ 5 ਪੁਲ ਸੌਂਪ ਦਿੱਤੇ ਗਏ ਹਨ।
ਜ਼ਿਲੇ ਦੇ ਸ਼ਰਾਬ ਦੇ ਠੇਕਿਆਂ 'ਤੇ ਸੂਫੀ ਗਰੁੱਪ ਦਾ ਕਬਜ਼ਾ
NEXT STORY