ਜਲੰਧਰ— ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚਿੱਠੀ ਲਿਖ ਕੇ ਸ਼ਹਿਰੀ ਇਲਾਕਿਆਂ 'ਚ ਰੇਲ ਦੀ ਪਟੜੀ 'ਤੇ ਫੈਂਸਿੰਗ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਮੰਗ ਕੀਤੀ ਹੈ। ਸਿੱਧੂ ਨੇ ਚਿੱਠੀ 'ਚ ਲਿਖਿਆ ਹੈ ਕਿ ਅਜਿਹਾ ਕਰਕੇ ਹਰ ਸਾਲ ਰੇਲ ਟਰੈਕ 'ਤੇ ਹੋਣ ਵਾਲੇ ਹਾਦਸਿਆਂ 'ਚ ਹੋਣ ਵਾਲੇ ਕੀਮਤੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਆਪਣੀ ਚਿੱਠੀ 'ਚ ਮੀਡੀਆ ਰਿਪੋਰਟਰਾਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਰੇਲ ਟਰੈਕ 'ਤੇ ਹੋਣ ਵਾਲੇ ਹਾਦਸਿਆਂ 'ਚ ਹਰ ਸਾਲ 50 ਹਜ਼ਾਰ ਲੋਕਾਂ ਦੀ ਜਾਨ ਜਾਂਦੀ ਹੈ। ਲਿਹਾਜ਼ਾ ਇਸ ਜਾਨੀ ਨੁਕਸਾਨ ਨੂੰ ਬਚਾਉਣ ਲਈ ਤੌਰ ਤਰੀਕੇ ਲੱਭਣੇ ਪੈਣਗੇ। ਸ਼ਹਿਰੀ ਇਲਾਕਿਆਂ 'ਚ ਰੇਲ ਦੀਆਂ ਪਟੜੀਆਂ 'ਤੇ ਅਕਸਰ ਲੋਕ ਆ ਜਾਂਦੇ ਹਨ ਅਤੇ ਲੋਕਾਂ ਨੂੰ ਰੋਕਣ ਲਈ ਸ਼ਹਿਰੀ ਇਲਾਕਿਆਂ 'ਚ ਰੇਲ ਦੀ ਪਟੜੀ ਦੇ ਆਲੇ-ਦੁਆਲੇ ਫੈਂਸਿੰਗ ਕੀਤੀ ਜਾਣੀ ਚਾਹਦੀ ਹੈ ਅਤੇ ਨਾਲ ਹੀ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਜਾਣੇ ਚਾਹੀਦਾ ਹਨ।
ਇਸ ਤੋਂ ਇਲਾਵਾ ਟਰੈਕ ਦੇ ਆਲੇ-ਦੁਆਲੇ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦੀ ਪੈਟਰੋਲਿੰਗ ਵੀ ਵਧਾਈ ਜਾਣੀ ਚਾਹੀਦੀ ਹੈ। ਟਰੈਕ 'ਤੇ ਲਗਾਏ ਜਾਣ ਵਾਲੇ ਕੈਮਰਿਆਂ ਨੂੰ ਕੇਂਦਰੀ ਕੰਟਰੂਲ ਰੂਮ ਦੇ ਜ਼ਰੀਏ ਮਾਨੀਟਰਿੰਗ ਕੀਤਾ ਜਾਣਾ ਚਾਹੀਦਾ ਹੈ ਅਤੇ ਟਰੈਕ 'ਤੇ ਆਉਣ ਵਾਲੇ ਲੋਕਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਮੁੰਬਈ ਪੂਣੇ ਹਾਈਵੇਅ 'ਤੇ ਕੀਤੀ ਗਈ ਫੈਂਸਿੰਗ ਦਾ ਹਵਾਲਾ ਵੀ ਦਿੱਤਾ ਹੈ। ਸਿੱਧੂ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਜੇਕਰ ਇਸ ਮਕਸਦ ਲਈ ਸੂਬੇ ਵੱਲੋਂ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਉਹ ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਸਕਦੇ ਹਨ।
ਜਲੰਧਰ ਪੁਲਸ ਨੇ ਸੋਹੇਲ ਸਣੇ ਸਾਰੇ ਅੱਤਵਾਦੀਆਂ ਦੇ ਬੈਂਕ ਦੀ ਡਿਟੇਲ ਮੰਗੀ
NEXT STORY