ਅੰਮ੍ਰਿਤਸਰ (ਵੈੱਬ ਡੈਸਕ) : ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਨਵਜੋਤ ਸਿੰਘ ਸਿੱਧੂ ਖੁੱਲ੍ਹ ਕੇ ਮੈਦਾਨ ਵਿਚ ਨਿੱਤਰ ਆਏ। ਇਸ ਆਰਡੀਨੈਂਸ ਦੇ ਖ਼ਿਲਾਫ਼ ਸਿੱਧੂ ਵਲੋਂ ਅੰਮ੍ਰਿਤਸਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੇ ਸਮਰਥਕਾਂ ਨਾਲ ਵਿਰੋਧ ਕਰ ਰਹੇ ਸਿੱਧੂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ, ਕਿਸਾਨਾਂ ਨਾਲ ਹੀ ਸਾਡਾ ਵਜੂਦ ਹੈ ਅਤੇ ਕੇਂਦਰ ਸਰਕਾਰ ਨੇ ਸਾਡੀ ਪੱਗ ਨੂੰ ਹੱਥ ਪਾਇਆ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਸਕਦਾ, ਜਿਸ ਦਾ ਜਵਾਬ ਦੇਣਾ ਪਵੇਗਾ। ਇਸ ਲਈ ਉਹ ਮੈਦਾਨ ਵਿਚ ਉਤਰੇ ਹਨ।
ਇਹ ਵੀ ਪੜ੍ਹੋ : ਸਿਆਸੀ ਸੰਕਟ 'ਚ ਸੁਖਬੀਰ ਬਾਦਲ, ਨਜ਼ਦੀਕੀ ਲੀਡਰ ਦੇ 'ਚਿੱਠੀ ਬੰਬ' ਨੇ ਪਾਈਆਂ ਭਾਜੜਾਂ
ਖੇਤੀ ਬਿੱਲਾਂ ਨੂੰ ਕਾਲਾ ਕਾਨੂੰਨ ਦੱਸਦੇ ਹੋਏ ਸਿੱਧੂ ਨੇ ਆਖਿਆ ਕਿ ਕੇਂਦਰ ਸਰਕਾਰ ਇਲੈਕਟ੍ਰੀਸਿਟੀ ਬਿੱਲ ਵੀ ਲਿਆ ਰਹੀ ਹੈ, ਇਸ ਬਿੱਲ ਨਾਲ ਸਾਰੀ ਤਾਕਤ ਕੇਂਦਰ ਸਰਕਾਰ ਕੋਲ ਚਲੀ ਜਾਵੇਗੀ। ਸਿੱਧੂ ਨੇ ਕਿਹਾ ਕਿ ਅੱਜ ਉਹ ਕਿਸੇ ਪਾਰਟੀ ਜਾਂ ਕਿਸੇ ਧਿਰ ਦੀ ਗੱਲ ਕਰਨ ਨਹੀਂ ਸਗੋਂ ਆਪਣੇ ਵਜੂਦ ਦੀ ਗੱਲ ਕਰਨ ਅਤੇ ਆਪਣੀ ਪੱਗ ਦੀ ਗੱਲ ਕਰਨ ਆਇਆ ਹਾਂ। ਪੰਜਾਬ ਦੇ ਸਾਰੇ ਵਿਧਾਇਕ ਕੋਈ ਵੀ ਪਾਰਟੀ ਹੋਵੇ, ਸਾਰੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਉਹ ਆਖਰੀ ਸਾਹ ਤਕ ਇਸ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਵਿਦੇਸ਼ 'ਚ ਰਹਿੰਦਾ ਸੀ ਪਤੀ, ਇਧਰ ਸ਼ੱਕੀ ਹਾਲਾਤ 'ਚ ਪਤਨੀ ਦੀ ਮੌਤ
ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼
NEXT STORY