ਨਵੀਂ ਦਿੱਲੀ— ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ਸਰਕਾਰ 'ਤੇ ਕਰਾਰਾ ਹਮਲਾ ਬੋਲਿਆ ਹੈ। ਸਿੱਧੂ ਨੇ ਬੇਰੋਜ਼ਗਾਰੀ ਮੁੱਦੇ ਨੂੰ ਸਾਹਮਣੇ ਲਿਆਂਦਾ ਅਤੇ ਮੀਡੀਆ ਦੇ ਸਾਹਮਣੇ ਕਈ ਅਧਿਕਾਰਤ ਕੰਪਨੀਆਂ ਦੇ ਅੰਕੜਿਆਂ ਨੂੰ ਪੇਸ਼ ਕਰਦੇ ਹੋਏ ਦਾਅਵਾ ਕੀਤਾ ਕਿ ਮੋਦੀ ਸਰਕਾਰ 'ਚ ਨੌਜਵਾਨਾਂ ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਬੇਰੋਜ਼ਗਾਰੀ ਤੋਂ ਇਲਾਵਾ ਵਰਲਡ ਬੈਂਕ ਤੋਂ ਲਿਆਂਦੇ ਗਏ ਕਰਜ਼ ਬਾਰੇ ਵੀ ਵਿਸਥਾਰ ਨਾਲ ਦੱਸਿਆ। ਸਿੱਧੂ ਨੇ ਐਤਵਾਰ ਨੂੰ ਇਕ ਟਵੀਟ ਕੀਤਾ,''ਜਿਸ 'ਚ ਉਨ੍ਹਾਂ ਨੇ ਭਾਜਪਾ 'ਤੇ ਤੰਜ਼ ਕੱਸਦੇ ਹੋਏ ਲਿਖਿਆ,''ਸੱਤਿਆਮੇਵ ਜਯਤੇ! ਏ.ਆਈ.ਸੀ.ਸੀ. ਪ੍ਰੈੱਸ ਬ੍ਰੀਫਿੰਗ ਦੌਰਾਨ ਜੌਬ ਲੈੱਸ 'ਤੇ ਚਰਚਾ ਹੋਈ। ਨਾ ਰਾਮ ਮਿਲਿਆ, ਨਾ ਰੋਜ਼ਗਾਰ ਮਿਲਿਆ, ਸਿਰਫ ਹਰ ਗਲੀ 'ਚ ਮੋਬਾਇਲ ਚਲਾਉਂਦਾ ਬੇਰੋਜ਼ਗਾਰ ਮਿਲਿਆ।''
ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਦੱਸਿਆ,''190 ਦੇਸ਼ਾਂ 'ਚ ਭਾਰਤ ਹੰਗਰ ਇੰਡੈਕਸ (ਭੁੱਖਮਰੀ ਦੇ ਅੰਕੜਿਆਂ) 'ਚ ਭਾਰਤ 103ਵੇਂ ਸਥਾਨ 'ਤੇ ਹੈ। ਵਰਲਡ ਬੈਂਕ ਨੇ ਵਿਕਾਸਸ਼ੀਲ ਟੈੱਗ ਦੇਸ਼ ਤੋਂ ਵਾਪਸ ਲੈ ਲਿਆ ਅਤੇ ਅਵਿਕਸਿਤ (ਅੰਡਰਡੈਵਲਪਿੰਗ) ਦਾ ਟੈਗ ਲਗਾਇਆ ਹੈ। ਸਾਲ 1947 ਤੋਂ ਲੈ ਕੇ 2014 ਤੱਕ, ਯਾਨੀ 67 ਸਾਲ 'ਚ ਦੇਸ਼ ਦੇ ਉੱਪਰ ਵਿਸ਼ਵ ਬੈਂਕ ਤੋਂ ਜੋ ਕਰਜ਼ਾ 50 ਲੱਖ ਕਰੋੜ ਦਾ ਹੋਇਆ, ਮੋਦੀ ਜੀ ਨੇ 4 ਸਾਲ 'ਚ ਉਸ ਨੂੰ 82 ਲੱਖ ਕਰੋੜ ਕਰ ਦਿੱਤਾ।'' ਇਸ ਅੰਕੜਿਆਂ ਨੂੰ ਪ੍ਰੈੱਸ ਦੇ ਸਾਹਮਣੇ ਰੱਖਣ ਤੋਂ ਬਾਅਦ ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਚਿਤਾਵਨੀ ਨੂੰ ਦਿੱਤੀ। ਉਨ੍ਹਾਂ ਨੇ ਕਿਹਾ,''ਇਹ ਦੇਸ਼ ਭਗਤੀ ਹੈ ਤੁਹਾਡੀ, ਆਓ ਨਾ ਮੋਦੀ ਸਾਹਿਬ ਬੈਠਦੇ ਹਾਂ ਕਿਤੇ, ਚਾਹ ਪੀਂਦੇ ਹਾਂ ਅਤੇ ਚਰਚਾ ਕਰਦੇ ਹਾਂ।''
ਅਕਾਲੀ ਦਲ ਤੋਂ ਬਾਗੀ ਹੋਏ 'ਮਦਨ ਲਾਲ ਬੱਗਾ' ਵਲੋਂ ਘਰ ਵਾਪਸੀ
NEXT STORY