ਚੰਡੀਗੜ੍ਹ (ਲਲਨ) : ਆਰਮੀ ਕਾਂਬੈਟ ਐਵੀਏਟਰਸ ਦੇ ਕੋਰਸ ਨੰਬਰ-20 ਦੀ ਇਕ ਸਾਲ ਦੀ ਟ੍ਰੇਨਿੰਗ ਪੂਰੀ ਕਰਕੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਨਵਨੀਤ ਪੰਘਾਲ ਸਮੇਤ ਦੇਸ਼ ਭਰ ਦੇ 43 ਆਰਮੀ ਅਫਸਰ ਹੈਲੀਕਾਪਟਰ ਪਾਇਲਟ ਬਣ ਗਏ। ਨਾਸਿਕ (ਮਹਾਂਰਾਸ਼ਟਰ) 'ਚ ਆਯੋਜਿਤ ਪਾਸਿੰਗ ਆਊਟ ਪਰੇਡ 'ਚ ਇਨ੍ਹਾਂ ਅਫਸਰਾਂ ਨੇ ਚੇਤਕ, ਚੀਤਾ ਅਤੇ ਧਰੁਵ ਹੈਲੀਕਾਪਟਰ ਉਡਾਏ। ਨਵਨੀਤ ਦੇ ਪਿਤਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਰਾਮਵੀਰ ਪੰਘਾਲ ਏਅਰਫੋਰਸ 'ਚ ਬਤੌਰ ਜੂਨੀਅਰ ਕਮੀਸ਼ਨਡ ਅਫਸਰ ਰਹੇ ਹਨ। ਉਨ੍ਹਾਂ ਦੇ ਮਾਤਾ ਘਰ 'ਚ ਰਹਿੰਦੇ ਹਨ, ਜਦੋਂ ਕਿ ਵੱਡੀ ਭੈਣ ਰਿਚਾ ਸੈਕਟਰ-32 ਜੀ. ਐੱਮ. ਸੀ. ਐੱਚ. 'ਚ ਐੱਮ. ਡੀ. ਫਾਈਨਲ ਈਅਰ 'ਚ ਹੈ। ਛੋਟੀ ਭੈਣ ਗ੍ਰੇਜੂਏਸ਼ਨ ਕਰ ਰਹੀ ਹੈ।
ਐੱਸ. ਡੀ. ਕਾਲਜ ਸੈਕਟਰ-32 ਤੋਂ ਗ੍ਰੇਜੂਏਸ਼ਨ ਕਰ ਚੁੱਕੇ ਨਵਨੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਹਰ ਪੀੜ੍ਹੀ 'ਚੋਂ ਕੋਈ ਨਾ ਕੋਈ ਫੌਜ 'ਚ ਰਿਹਾ ਹੈ। ਉਨ੍ਹਾਂ ਦੇ ਨਾਨਾ ਕੈਪਟਨ ਅਤਰ ਸਿੰਘ ਸ਼ੈਰਾਣ 1971 ਦੀ ਲੜਾਈ ਦਾ ਹਿੱਸਾ ਰਹਿ ਚੁੱਕੇ ਹਨ। ਪਿਤਾ ਨੂੰ ਵਰਦੀ 'ਚ ਦੇਖ ਕੇ ਉਹ ਹਮੇਸ਼ਾ ਤੋਂ ਜਹਾਜ਼ ਉਡਾਉਣਾ ਚਾਹੁੰਦੇ ਸਨ। ਅੱਜ ਉਸ ਨੇ ਆਪਣੇ ਟੀਚੇ ਨੂੰ ਹਾਸਲ ਕਰ ਲਿਆ ਹੈ।
PM ਮੋਦੀ ਕਾਸ਼ੀ ਨੂੰ ਦੇਣਗੇ ਪ੍ਰਾਜੈਕਟਾਂ ਦੀ ਸੌਗਾਤ (ਪੜੋ 12 ਨਵੰਬਰ ਦੀਆਂ ਖਾਸ ਖਬਰਾਂ)
NEXT STORY