ਜਲੰਧਰ, (ਮਜ਼ਹਰ, ਅਲੀ)– ‘ਪੰਜਾਬ ਕੇਸਰੀ ਗਰੁੱਪ’ ਦੇ ਸਮਰਥਨ ਵਿਚ ਇਕਜੁੱਟਤਾ ਪ੍ਰਗਟ ਕਰਨ ਲਈ ਵੱਖ-ਵੱਖ ਮੁਸਲਿਮ, ਸਮਾਜਿਕ ਅਤੇ ਘੱਟਗਿਣਤੀ ਸੰਗਠਨਾਂ ਦੇ ਵਫਦ ਨੇ ਪੰਜਾਬ ਕੇਸਰੀ ਗਰੁੱਪ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਨਾਲ ਮੁਲਾਕਾਤ ਕੀਤੀ।
ਵਫਦ ਵਿਚ ਮੁਸਲਿਮ ਸੰਗਠਨ ਦੇ ਪੰਜਾਬ ਪ੍ਰਧਾਨ ਐਡਵੋਕੇਟ ਨਈਮ ਖਾਨ, ਆਲ ਇੰਡੀਆ ਜਮਾਤ-ਏ-ਸਲਮਾਨੀ ਟਰੱਸਟ ਦੇ ਪ੍ਰਧਾਨ ਨਾਸਿਰ ਹਸਨ ਸਲਮਾਨੀ, ਸਾਬਕਾ ਵਕਫ ਬੋਰਡ ਮੈਂਬਰ ਮੁਹੰਮਦ ਕਲੀਮ ਆਜ਼ਾਦ, ਕਾਂਗਰਸ ਘੱਟਗਿਣਤੀ ਸੈੱਲ ਦੇ ਜਨਰਲ ਸਕੱਤਰ ਜੱਬਾਰ ਖਾਨ, ਰਾਸ਼ਟਰੀ ਘੱਟਗਿਣਤੀ ਰਾਖਵਾਂਕਰਨ ਮੋਰਚੇ ਦੇ ਪੰਜਾਬ ਪ੍ਰਧਾਨ ਅਤੇ ਜਮੀਅਤ ਉਲਮਾ-ਏ-ਹਿੰਦ ਕਪੂਰਥਲਾ ਦੇ ਜ਼ਿਲਾ ਉਪ ਪ੍ਰਧਾਨ ਗੁਲਾਮ ਸਰਵਰ ਸਬਾ, ਹੈਦਰ ਅਲੀ, ਮੰਜ਼ਰ ਆਲਮ, ਐਡਵੋਕੇਟ ਸੱਜਾਦ, ਅਲਾਊਦੀਨ ਠੇਕੇਦਾਰ, ਰਜ਼ਾਏ ਮੁਸਤਫਾ, ਮੁਜ਼ੱਮਿਲ ਸਲਮਾਨੀ, ਰਜ਼ੀ ਅਹਿਮਦ ਸਮੇਤ ਹੋਰ ਲੋਕ ਸ਼ਾਮਲ ਸਨ।
ਇਸ ਮੌਕੇ ਸਾਰੇ ਨੇਤਾਵਾਂ ਨੇ ਇਕ ਸੁਰ ਵਿਚ ਕਿਹਾ ਕਿ ਉਹ ਹਰ ਤਰ੍ਹਾਂ ਨਾਲ ‘ਪੰਜਾਬ ਕੇਸਰੀ ਗਰੁੱਪ’ ਨਾਲ ਖੜ੍ਹੇ ਹਨ ਅਤੇ ਸੱਚ ਅਤੇ ਨਿਆਂ ਆਧਾਰਿਤ ਪੱਤਰਕਾਰਿਤਾ ਦਾ ਸਮਰਥਨ ਜਾਰੀ ਰੱਖਣਗੇ।
ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਨੇ ਹਮੇਸ਼ਾ ਸੱਚੀ ਅਤੇ ਨਿਡਰ ਪੱਤਰਕਾਰਿਤਾ ਨੂੰ ਪਹਿਲ ਦਿੱਤੀ ਹੈ। ਕਿਸੇ ਵੀ ਦਬਾਅ ਜਾਂ ਸਾਜ਼ਿਸ਼ ਦੇ ਬਾਵਜੂਦ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਹ ਸੰਸਥਾ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਸੱਚੀ ਪੱਤਰਕਾਰਿਤਾ ਖ਼ਿਲਾਫ਼ ਆਉਣ ਵਾਲੀ ਹਰ ਸਾਜ਼ਿਸ਼ ਨਾਕਾਮ ਹੋਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਅਤੇ ਨਿਆਂ ਦੀ ਨਜ਼ਰ ਿਵਚ ਸੱਚ ਹਮੇਸ਼ਾ ਜੇਤੂ ਹੁੰਦਾ ਹੈ। ਅਸੀਂ ਪੂਰੀ ਤਾਕਤ ਨਾਲ ਪੰਜਾਬ ਕੇਸਰੀ ਦੇ ਨਾਲ ਹਾਂ ਅਤੇ ਰਹਾਂਗੇ।
ਨਾਸਿਰ ਹਸਨ ਸਲਮਾਨੀ ਨੇ ਕਿਹਾ ਕਿ ਆਜ਼ਾਦ ਪੱਤਰਕਾਰਿਤਾ ਲੋਕਤੰਤਰ ਦੀ ਰੀੜ੍ਹ ਹੈ। ‘ਪੰਜਾਬ ਕੇਸਰੀ ਗਰੁੱਪ’ ਨੇ ਜਿਸ ਨਿਡਰਤਾ ਨਾਲ ਲੋਕ ਸਮੱਸਿਆਵਾਂ ਨੂੰ ਉਜਾਗਰ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਅਸੀਂ ਹਰ ਹਾਲ ਵਿਚ ਉਨ੍ਹਾਂ ਦਾ ਸਮਰਥਨ ਜਾਰੀ ਰੱਖਾਂਗੇ।
ਮੁਹੰਮਦ ਕਲੀਮ ਆਜ਼ਾਦ ਨੇ ਕਿਹਾ ਕਿ ‘ਪੰਜਾਬ ਕੇਸਰੀ’ ਖ਼ਿਲਾਫ਼ ਚਲਾਈ ਜਾ ਰਹੀ ਨਾਂਹ-ਪੱਖੀ ਮੁਹਿੰਮ ਪੂਰੀ ਤਰ੍ਹਾਂ ਨਿਰਾਧਾਰ ਹੈ। ਇਹ ਸੰਸਥਾ ਹਮੇਸ਼ਾ ਸੱਚ ਦੇ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਸੱਚ ਦਾ ਪਰਚਮ ਬੁਲੰਦ ਰੱਖੇਗੀ।
ਗੁਲਾਮ ਸਰਵਰ ਸਬਾ ਨੇ ਕਿਹਾ ਕਿ ਘੱਟਗਿਣਤੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਵਿਚ ‘ਪੰਜਾਬ ਕੇਸਰੀ’ ਦੀ ਭੂਮਿਕਾ ਇਤਿਹਾਸਕ ਰਹੀ ਹੈ। ਕਿਸੇ ਵੀ ਦਬਾਅ ਅੱਗੇ ਝੁਕਣਾ ਆਜ਼ਾਦ ਪੱਤਰਕਾਰਿਤਾ ਦੇ ਸਿਧਾਂਤਾਂ ਖ਼ਿਲਾਫ਼ ਹੈ। ਅਸੀਂ ‘ਪੰਜਾਬ ਕੇਸਰੀ’ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ।
ਮੁਜ਼ੱਮਿਲ ਸਲਮਾਨੀ ਨੇ ਕਿਹਾ ਕਿ ਸੱਚ ਨਾਲ ਖੜ੍ਹਾ ਹੋਣਾ ਵੀ ਅਸਲੀ ਹਿੰਮਤ ਹੈ ਅਤੇ ‘ਪੰਜਾਬ ਕੇਸਰੀ’ ਨੇ ਇਹ ਹਿੰਮਤ ਹਮੇਸ਼ਾ ਦਿਖਾਈ ਹੈ। ਅਸੀਂ ਹਰ ਹਾਲ ਵਿਚ ਇਸ ਸੰਸਥਾ ਨਾਲ ਹਾਂ।
ਵਫਦ ਨੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਨਾਲ ਮੁਲਾਕਾਤ ਦੌਰਾਨ ਇਹ ਸੰਕਲਪ ਦੁਹਰਾਇਆ ਕਿ ‘ਪੰਜਾਬ ਕੇਸਰੀ ਗਰੁੱਪ’ ਖ਼ਿਲਾਫ਼ ਕੀਤੀ ਜਾ ਰਹੀ ਹਰ ਨਾਂਹ-ਪੱਖੀ ਸਾਜ਼ਿਸ਼ ਅਤੇ ਝੂਠੇ ਪ੍ਰਚਾਰ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਉਠਾਈ ਜਾਵੇਗੀ ਅਤੇ ਆਜ਼ਾਦ ਅਤੇ ਨਿਡਰ ਪੱਤਰਕਾਰਿਤਾ ਦਾ ਹਰ ਹਾਲ ਵਿਚ ਸਾਥ ਦਿੱਤਾ ਜਾਵੇਗਾ।
ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ; ‘ਆਪ’ ਸਰਕਾਰ ਨੂੰ ਲਿਆ ਲੰਮੇ ਹੱਥੀਂ
NEXT STORY