ਬਠਿੰਡਾ, (ਵਰਮਾ/ਆਜਾਦ)- ਬੇਸ਼ੱਕ ਖੇਤੀ ਦਾ ਧੰਦਾ ਕਿਸਾਨਾਂ ਲਈ ਲਾਭਦਾਇਕ ਨਹੀਂ ਰਿਹਾ, ਫਿਰ ਵੀ ਮਜਬੂਰੀ ਵਿਚ ਖੇਤੀ ਕਰਨਾ ਜ਼ਰੂਰੀ ਹੈ ਕਿਉਂਕਿ ਕਿਸਾਨ ਦੇ ਜੀਵਨ ਦਾ ਹਿੱਸਾ ਹੀ ਖੇਤੀ ਹੈ। ਕਿਸਾਨ ਖੇਤੀ ਨਾਲ ਹੀ ਆਪਣਾ ਘਰ ਚਲਾਉਂਦੇ ਹਨ ਹੋਰ ਧੰਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ, ਫਸਲ ਆਉਣ ਤੋਂ ਪਹਿਲਾਂ ਕਿਸਾਨ ਨੂੰ ਕਰਜ਼ ਦੀ ਜ਼ਰੂਰਤ ਪੈਂਦੀ ਹੈ, ਜਿਸ ਕਾਰਨ ਉਸ ਨੂੰ ਬੈਂਕਾਂ, ਆੜ੍ਹਤੀਆਂ ਤੇ ਸ਼ਾਹੂਕਾਰਾਂ 'ਤੇ ਨਿਰਭਰ ਹੋਣਾ ਪੈਂਦਾ ਹੈ। ਫਸਲੀ ਚੱਕਰ ਵਿਚ ਫਸੇ ਨੂੰ ਜਾਣਕਾਰੀ ਨਹੀਂ ਕਿ ਉਹ ਇਸ ਦੀ ਬਜਾਏ ਕੁਝ ਹੋਰ ਵੀ ਬੀਜ ਸਕਦਾ ਹੈ। ਜੈਵਿਕ ਖੇਤੀ ਕਿਸਾਨ ਲਈ ਪੂਰੀ ਤਰ੍ਹਾਂ ਲਾਭਦਾਇਕ ਹੋ ਸਕਦੀ ਹੈ। ਜੇਕਰ ਉਸ ਨੂੰ ਅਪਣਾਇਆ ਜਾਵੇ, ਬੇਸ਼ੱਕ ਇਸ 'ਤੇ ਖਰਚ ਜ਼ਿਆਦਾ ਹੈ ਪਰ ਫਾਇਦਾ ਵੀ ਘੱਟ ਨਹੀਂ। ਖੇਤੀ ਯੂਨੀਵਰਸਿਟੀਆਂ ਇਸ ਗੱਲ ਨੂੰ ਲੈ ਕੇ ਅਸਫਲ ਰਹੀਆਂ ਕਿ ਕਿਸਾਨ ਨੂੰ ਫਸਲੀ ਚੱਕਰ 'ਚੋਂ ਕੱਢ ਕੇ ਜੈਵਿਕ ਖੇਤੀ ਵੱਲ ਆਕਰਸ਼ਿਤ ਕੀਤਾ ਜਾਵੇ, ਨਾ ਹੀ ਖੇਤੀ ਮਾਹਰਾਂ ਨੇ ਕਦੇ ਇਸ ਸਬੰਧ ਵਿਚ ਜਾਗਰੂਕਤਾ ਕੈਂਪ ਲਾਏ। ਮਿਲਾਵਟੀ ਦੌਰ ਨੂੰ ਖਤਮ ਕਰਨ ਲਈ ਇਕ ਹੀ ਰਸਤਾ ਬਚਦਾ ਹੈ ਜੈਵਿਕ ਖੇਤੀ। ਇਸ ਨਾਲ ਜੈਵਿਕ ਖੇਤੀ ਨਾਲ ਸਿਹਤ ਠੀਕ ਰਹਿੰਦੀ ਹੈ, ਬੀਮਾਰੀਆਂ ਨੇੜੇ ਨਹੀਂ ਆਉਂਦੀਆਂ। 60 ਦੇ ਦਹਾਕੇ ਵਿਚ ਸ਼ੁਰੂ ਹੋਈ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਖਾਦ ਦੇ ਮਾਮਲੇ ਵਿਚ ਆਤਮ ਨਿਰਭਰ ਹੋ ਗਿਆ। ਹਰੀ ਕ੍ਰਾਂਤੀ ਰਾਹੀਂ ਕਿਸਾਨਾਂ ਨੂੰ ਉਨਤ ਤਕਨੀਕ, ਬੀਜ ਅਤੇ ਰਸਾਇਣਿਕ ਖਾਦ ਮੁਹੱਈਆ ਕਰਵਾਈ ਗਈ, ਫਿਰ ਵੀ ਦੇਖਦੇ ਹੀ ਦੇਖਦੇ ਹਰੀ ਕ੍ਰਾਂਤੀ ਨੇ ਖਾਦ ਉਤਪਾਦਨ ਦੇ ਮਾਮਲੇ ਵਿਚ ਪੰਜਾਬ ਨੂੰ ਪਹਿਲਾ ਰਾਜ ਬਣਾ ਦਿੱਤਾ ਪਰ ਅੱਜ ਪੰਜਾਬ ਨੂੰ ਇਸ ਹਰੀ ਕ੍ਰਾਂਤੀ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ। ਕਿਉਂਕਿ ਜ਼ਿਆਦਾ ਖਾਦ ਦੇ ਰੂਪ ਵਿਚ ਰਸਾਇਣਾਂ ਦੇ ਇਸਤੇਮਾਲ ਕਰਨ ਕਾਰਨ ਖੇਤੀ ਤਾਂ ਵਧੀਆ ਹੋ ਜਾਂਦੀ ਹੈ ਪਰ ਜ਼ਿਆਦਾ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਨਾਲ ਖੇਤੀ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ। ਇਸ ਦਾ ਨਤੀਜਾ ਜ਼ਮੀਨ ਬੰਜਰ ਬਣਦੀ ਚਲੀ ਗਈ ਅਤੇ ਉਤਪਾਦਨ 'ਚ ਲਗਾਤਾਰ ਕਮੀ ਆਉਣ ਲਗੀ। ਇਨ੍ਹਾਂ ਖਾਦਾਂ ਅਤੇ ਕੀਟਨਾਸ਼ਕਾਂ ਦੇ ਪ੍ਰਯੋਗ ਕਾਰਨ ਕਿਸਾਨਾਂ ਤੋਂ ਇਲਾਵਾ ਆਮ ਲੋਕਾਂ 'ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਮਾਲਵੇ 'ਚ ਕਿਸਾਨ ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਹਨ।
ਰਿਪੋਰਟ 'ਤੇ ਜ਼ਿਕਰ ਕੀਤਾ ਜਾਵੇ ਤਾਂ ਮਾਲਵਾ ਖੇਤਰ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਦੇ ਮਾਮਲੇ 'ਚ ਸਾਹਮਣੇ ਆਉਂਦਾ ਹੈ ਅਤੇ ਇਸੇ ਏਰੀਏ ਵਿਚ ਸਭ ਤੋਂ ਜ਼ਿਆਦਾ ਖਾਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਖੇਤੀ ਸਮੱਸਿਆ ਦਾ ਸਹੀ ਹੱਲ ਕੱਢਣ 'ਚ ਦਿਲਚਸਪੀ ਨਾ ਤਾਂ ਸਰਕਾਰ ਦੀ ਹੈ ਅਤੇ ਨਾ ਹੀ ਖੁਦ ਕਿਸਾਨ ਖੇਤੀ 'ਚ ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰਨ ਨੂੰ ਤਿਆਰ ਹਨ। ਜੇਕਰ ਜੈਵਿਕ ਖੇਤੀ ਵੱਲ ਧਿਆਨ ਦਿੱਤਾ ਜਾਵੇ ਤਾਂ ਖੁਦਕੁਸ਼ੀਆਂ ਨੂੰ ਰੋਕਣ ਵਿਚ ਕਾਰਗਰ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਵਿਧੀ ਰਾਹੀਂ ਖੇਤੀ ਕਰਨ ਦੇ ਫਾਇਦੇ ਤਾਂ ਹਨ ਪਰ ਇਸ ਦੇ ਬੁਰੇ ਨਤੀਜੇ ਵੀ ਹਨ ਕਿਉਂਕਿ ਖੇਤਾਂ 'ਚ ਰਸਾਇਣਕ ਖਾਦਾਂ ਦਾ ਜ਼ਿਆਦਾ ਪ੍ਰਯੋਗ ਕਰਨ ਨਾਲ ਫਸਲਾਂ 'ਤੇ ਵੀ ਬੁਰਾ ਅਸਰ ਪੈਂਦਾ ਹੈ, ਜੋ ਭੋਜਨ ਦੇ ਰੂਪ ਵਿਚ ਸਰੀਰ 'ਚ ਦਾਖਲ ਹੋ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਕਰਦੀਆਂ ਹਨ, ਜਿਸ 'ਤੇ ਲੋਕ ਲੱਖਾਂ ਰੁਪਏ ਖਰਚ ਕਰਦੇ ਹਨ। ਇਸ ਦੇ ਬਾਵਜੂਦ ਵੀ ਸਰਕਾਰ ਜੈਵਿਕ ਖੇਤੀ ਕਰਨ ਵੱਲ ਧਿਆਨ ਨਹੀਂ ਦੇ ਰਹੀ। ਇਸ ਦਾ ਨਤੀਜਾ ਇਹ ਹੈ ਕਿ ਅੱਜ ਮਾਲਵੇ ਵਿਚ ਸਿਰਫ 300 ਕਿਸਾਨ ਜੈਵਿਕ ਖੇਤੀ ਕਰਦੇ ਹਨ, ਜਿਸ 'ਚੋਂ 10 ਹੀ ਅਜਿਹੇ ਹੋਣਗੇ ਜੋ ਪੂਰੀ ਤਰ੍ਹਾਂ ਜੈਵਿਕ ਖੇਤੀ ਕਰ ਰਹੇ ਹਨ। ਜੋ ਨਾ ਮਾਤਰ ਹੀ ਕਿਹਾ ਜਾ ਸਕਦਾ ਹੈ।
ਜੈਵਿਕ ਖੇਤੀ ਕੀ ਹੈ
ਜੈਵਿਕ ਦਾ ਤਰੀਕਾ ਇਹ ਹੈ ਕਿ ਇਸ ਵਿਚ ਰਾਸਾਇਣਕ ਖਾਦਾਂ, ਕੀਟਨਾਸ਼ਕਾਂ ਦੀ ਥਾਂ ਕੁਦਰਤੀ ਖਾਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਗੋਬਰ ਦੀ ਖਾਦ, ਹਰੀ ਖਾਦ, ਜੀਵਾਣੂ ਕਲਚਰ ਤੋਂ ਇਲਾਵਾ ਬਾਓ-ਪੈਸਟੀਸਾਈਡ ਤੇ ਬਾਓ ਏਜੰਟ ਜਿਵੇਂ ਕ੍ਰਾਈਸੋਪਾ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨਾਲ ਨਾ ਸਿਰਫ ਭੂਮੀ ਦੀ ਪੈਦਾਵਾਰ ਸ਼ਕਤੀ ਲੰਬੇ ਤੱਕ ਬਣੀ ਰਹਿੰਦੀ ਹੈ, ਬਲਕਿ ਵਾਤਾਵਰਣ ਵੀ ਸੰਤੁਲਿਤ ਰਹਿੰਦਾ ਹੈ ਅਤੇ ਖੇਤੀ ਲਾਗਤ ਘੱਟਣ ਤੇ ਉਤਪਾਦ ਦੀ ਗੁਣਵੱਤਾ ਨਾਲ ਕਿਸਾਨ ਨੂੰ ਜ਼ਿਆਦਾ ਲਾਭ ਵੀ ਮਿਲਦਾ ਹੈ। ਇਕ ਤਰ੍ਹਾਂ ਨਾਲ ਜੈਵਿਕ ਖੇਤੀ ਇਕ ਵਰਦਾਨ ਦੀ ਤਰ੍ਹਾਂ ਹੈ ਜੋ ਵਾਤਾਵਰਣ ਦੇ ਨਾਲ-ਨਾਲ ਭੂਮੀ ਦੀ ਰੱਖਿਆ ਵੀ ਕਰਨ ਵਿਚ ਸਮਰਥ ਹੈ। ਅਜਿਹੇ ਵਿਚ ਕਿਸਾਨ ਦੋ ਗੁਣਾ ਮੁਨਾਫਾ ਵੀ ਲੈ ਸਕਦੇ ਹਨ, ਜੇਕਰ ਇਸ ਨੂੰ ਸਹੀ ਢੰਗ ਨਾਲ ਕੀਤਾ ਜਾਵੇ।
ਦੇਸ਼ 'ਚ ਜੈਵਿਕ ਖੇਤੀ ਕਿੰਨੇ ਫੀਸਦੀ ਹੁੰਦੀ ਹੈ
ਦੱਖਣੀ ਭਾਰਤ ਸੂਬਿਆਂ ਦੇ ਕਿਸਾਨਾਂ ਨੇ ਜੈਵਿਕ ਖੇਤੀ ਕਰਨ ਵੱਲ ਜ਼ਿਆਦਾ ਰੁਝਾਨ ਵਧਿਆ ਹੈ, ਉਥੇ ਹੀ ਤ੍ਰਿਪੁਰਾ ਤੇ ਉਤਰਾਖੰਡ ਵਿਚ ਵੀ ਜੈਵਿਕ ਖੇਤੀ ਵੱਡੇ ਪੈਮਾਨੇ 'ਤੇ ਹੋ ਰਹੀ ਹੈ, ਇਥੋਂ ਤੱਕ ਕਿ ਪੰਜਾਬ ਵਿਚ ਜੈਵਿਕ ਫਸਲ ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਉਣ ਨਾਲ ਪੰਜਾਬ ਸਰਕਾਰ ਨੂੰ ਆਰਥਿਕ ਨੁਕਸਾਨ ਚੁੱਕਣਾ ਪੈਂਦਾ ਹੈ।
ਜੈਵਿਕ ਪਦਾਰਥਾਂ ਦੇ ਨਾਂ 'ਤੇ ਲੁੱਟ
ਜੈਵਿਕ ਪਦਾਰਥਾਂ ਦੇ ਨਾਂ 'ਤੇ ਸ਼ਹਿਰ ਵਿਚ ਗਾਹਕਾਂ ਨੂੰ ਲੁੱਟਿਆ ਜਾ ਰਿਹਾ ਹੈ। ਸਾਧਾਰਨ ਖਾਣ ਵਾਲੇ ਪਦਾਰਥ ਜੈਵਿਕ ਕਹਿ ਕੇ ਧੜੱਲੇ ਨਾਲ ਵੇਚੇ ਜਾ ਰਹੇ ਹਨ। ਦੇਸ਼ ਭਰ 'ਚ ਵੱਧ ਤੋਂ ਵੱਧ ਆਰਗੈਨਿਕ ਫੂਡ ਦੀ ਮੰਗ ਵਧ ਰਹੀ ਹੈ, ਜਿਸ ਨਾਲ ਵੱਡੀਆਂ ਕੰਪਨੀਆਂ ਨੂੰ ਮੁਨਾਫਾ ਹੋ ਰਿਹਾ ਹੈ। ਜੇਕਰ ਕਿਸਾਨ ਇਸ ਵੱਲ ਧਿਆਨ ਦੇਣ ਤਾਂ ਪੂੰਜੀਪਤੀਆਂ ਦੇ ਹੱਥ ਲੱਗਣ ਵਾਲਾ ਪੈਸਾ ਕਿਸਾਨ ਦੀ ਜੇਬ ਵਿਚ ਆ ਸਕਦਾ ਹੈ। ਕਈ ਕੰਪਨੀਆਂ ਤਾਂ ਇਸ ਮਾਮਲੇ ਵਿਚ ਗਾਹਕਾਂ ਨੂੰ ਧੋਖਾ ਵੀ ਦੇ ਰਹੀਆਂ ਹਨ ਕਿਉਂਕਿ ਦਾਲਾਂ, ਛੋਲੇ, ਕਣਕ, ਫਲ, ਸਬਜ਼ੀਆਂ ਆਦਿ ਸਾਰੀਆਂ ਚੀਜ਼ਾਂ ਕਿਸਾਨਾਂ ਦੇ ਉਤਪਾਦਨ ਹਨ ਅਤੇ ਉਨ੍ਹਾਂ ਨੂੰ ਸਾਫ ਕਰ ਕੇ ਚੰਗੀ ਪੈਕਿੰਗ ਵਿਚ ਭਰਿਆ ਜਾਂਦਾ ਹੈ ਅਤੇ ਮਨਮਰਜ਼ੀ ਨਾਲ ਪੈਸੇ ਵਸੂਲ ਕੀਤੇ ਜਾਂਦੇ ਹਨ। ਖਰੀਦਣ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਸਾਧਾਰਨ ਖਾਣ ਵਾਲੇ ਪਦਾਰਥ ਖਰੀਦ ਰਿਹਾ ਹੈ ਜਾਂ ਜੈਵਿਕ ਖੇਤੀ ਨਾਲ ਬਣੇ।
ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਜੈਵਿਕ ਖੇਤੀ ਜ਼ਰੂਰੀ : ਸੁਰਿੰਦਰ ਸਿੰਘ
ਕਿਸਾਨਾਂ ਨੂੰ ਜੇਕਰ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਹੈ ਤਾਂ ਵਿਦੇਸ਼ੀ ਤਰਜ਼ 'ਤੇ ਜੈਵਿਕ ਖੇਤੀ ਹੀ ਇਕ ਅਜਿਹਾ ਸਰੋਤ ਹੈ, ਜਿਸ ਨਾਲ ਕਿਸਾਨ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ ਤੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਖੇਤੀ ਵਿਰਾਸਤ ਨਾਲ ਜੁੜੇ ਸੁਰਿੰਦਰ ਸਿੰਘ ਮਾਨ ਦਾ ਮੰਨਣਾ ਹੈ ਕਿ ਸਰੋਤ ਦੇ ਰੂਪ ਵਿਚ ਜੇਕਰ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਟਰੇਨਿੰਗ ਦਿੱਤੀ ਜਾਵੇ ਤਾਂ ਦੇਸ਼ ਨੂੰ ਹੋਰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਅੰਤਰਰਾਸ਼ਟਰੀ ਕੀਟਨਾਸ਼ਕ ਕੰਪਨੀਆਂ ਦੇ ਦਬਾਅ ਵਿਚ ਕੇਂਦਰ ਤੇ ਸੂਬਾ ਸਰਕਾਰਾਂ ਜੈਵਿਕ ਖੇਤੀ ਨੂੰ ਮਹੱਤਵ ਨਹੀਂ ਦੇ ਰਹੀਆਂ, ਜਿਸ ਕਾਰਨ ਸਰਕਾਰ ਦੀ ਦੁਰਦਸ਼ਾ ਹੋ ਰਹੀ ਹੈ।
ਫਸਲਾਂ ਦੀ ਜ਼ਿਆਦਾ ਪੈਦਾਵਾਰ ਅਤੇ ਆਮਦਨ 'ਚ ਵਾਧਾ
ਜੈਵਿਕ ਤਰੀਕੇ ਨਾਲ ਖੇਤੀ ਕਰਨ 'ਤੇ ਸ਼ੁਰੂਆਤ ਦੇ ਇਕ ਦੋ ਸਾਲ ਤਾਂ ਪੈਦਾਵਾਰ ਠੀਕ ਰਹਿੰਦੀ ਹੈ ਪਰ ਹੌਲੀ-ਹੌਲੀ ਪੈਦਾਵਾਰ ਵਿਚ ਵਾਧਾ ਹੋਣ ਲੱਗਦਾ ਹੈ, ਉਥੇ ਹੀ ਕੀਟਨਾਸ਼ਕਾਂ ਦਾ ਵੀ ਜੈਵਿਕ ਖੇਤੀ 'ਤੇ ਪੈਂਦਾ ਅਸਰ ਘੱਟ ਹੋ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ।
ਰੋਜ਼ਗਾਰ ਦੇ ਮੌਕੇ
ਜੈਵਿਕ ਖੇਤੀ ਵਿਚ ਆਧੁਨਿਕ ਖੇਤੀ ਪ੍ਰਣਾਲੀ ਦੀ ਤੁਲਨਾ ਵਿਚ ਜ਼ਿਆਦਾ ਨਿਵੇਸ਼ ਦੀ ਜ਼ਰੂਰਤ ਪੈਂਦੀ ਹੈ। ਇਸ ਤਰ੍ਹਾਂ ਜਿਥੇ ਬੇਰੋਜ਼ਗਾਰੀ ਅਤੇ ਅਲਪ ਰੋਜ਼ਗਾਰ ਦੀ ਬਹੁਤ ਵੱਡੀ ਗਿਣਤੀ ਹੈ, ਉਥੇ ਜੈਵਿਕ ਖੇਤੀ ਨੂੰ ਆਕਰਸ਼ਣ ਮਿਲੇਗਾ। ਇਸ ਤੋਂ ਇਲਾਵਾ ਫਸਲਾਂ 'ਚ ਵੱਖ-ਵੱਖ ਬੀਜਾਈ ਅਤੇ ਕਟਾਈ ਦੇ ਤਰੀਕੇ ਲਈ ਹੋਰ ਵੀ ਜ਼ਿਆਦਾ ਮਜ਼ਦੂਰ ਲੱਗਦੇ ਹਨ, ਇਸ ਨਾਲ ਸਮੇਂ-ਸਮੇਂ 'ਤੇ ਹੋਣ ਵਾਲੀ ਬੇਰੋਜ਼ਗਾਰੀ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਕਿਸਾਨ ਅਤੇ ਖਪਤਕਾਰ ਦੋਵਾਂ ਨੂੰ ਲਾਭ
ਜੈਵਿਕ ਖੇਤੀ ਕਿਸਾਨਾਂ ਤੇ ਖਪਤਕਾਰਾਂ ਲਈ ਲਾਭਦਾਇਕ ਹੈ, ਜਦਕਿ ਖਪਤਕਾਰਾਂ ਨੂੰ ਵਧੀਆ ਸਵਾਦ ਅਤੇ ਪੋਸ਼ਕ ਮੁੱਲਾਂ ਨਾਲ ਸਿਹਤਮੰਦ ਭੋਜਨ ਮਿਲਦਾ ਹੈ।
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ 10-10 ਸਾਲ ਦੀ ਸਜ਼ਾ
NEXT STORY