ਜਲੰਧਰ (ਸੂਰਜ ਠਾਕੁਰ)— ਆਮ ਚੋਣਾਂ 'ਚ ਪਰਿਵਾਰ ਦੀਆਂ 9 'ਚੋਂ 5 ਵੋਟਾਂ ਪੈਣ ਤੋਂ ਬਾਅਦ ਸੁਰਖੀਆਂ 'ਚ ਆਇਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਹੁਣ ਜਲੰਧਰ ਲੋਕ ਸਭਾ ਖੇਤਰ 'ਚ ਕਿਸੇ ਪਛਾਣ ਦਾ ਮੋਹਤਾਜ਼ ਨਹੀਂ ਹੈ। ਮੀਡੀਆ 'ਚ ਇੰਨੀ ਕਵਰੇਜ ਸ਼ਾਇਦ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਨੂੰ ਨਹੀਂ ਮਿਲੀ ਹੋਵੇਗੀ ਜਿੰਨੀ ਨੀਟੂ ਸ਼ਟਰਾਂ ਵਾਲੇ ਨੂੰ ਮਿਲੀ ਹੋਵੇਗੀ।
ਮੀਡੀਆ 'ਚ ਲਾਈਮ ਲਾਈਟ 'ਚ ਆਉਣ ਤੋਂ ਬਾਅਦ ਨੀਟੂ ਨੂੰ ਡਿਪ੍ਰੈਸ਼ਨ ਤੋਂ ਬਾਹਰ ਕੱਢਣ ਲਈ ਵਿਸ਼ਵ ਪ੍ਰਸਿੱਧ ਰੈਸਲਰ ਖਲੀ ਉਨ੍ਹਾਂ ਨਾਲ ਖੜ੍ਹੇ ਹਨ। ਹੁਣ ਉਨ੍ਹਾਂ ਨੂੰ ਲੁਧਿਆਣਾ ਦੀ ਇਕ ਨਿੱਜੀ ਕੰਪਨੀ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਹੁਣ ਨੀਟੂ ਸ਼ਟਰਾਂ ਵਾਲਾ ਚੋਣ ਲੜਨ ਤੋਂ ਬਾਅਦ ਉਨ੍ਹਾਂ ਨੂੰ ਮਿਲੀ ਪ੍ਰਸਿੱਧੀ ਨੂੰ ਸੰਭਾਲ ਸਕੇ ਜਾਂ ਨਹੀਂ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਨੇ ਚੋਣ ਕਮਿ²ਸ਼ਨ ਦੇ ਪੰਨਿਆਂ 'ਚ ਆਪਣਾ ਨਾਂ ਸਦਾ ਲਈ ਦਰਜ ਕਰਵਾ ਲਿਆ ਹੈ। ਇਹ ਪਹਿਲੀ ਵਾਰ ਨਹੀਂ ਸੀ ਕਿ ਜਦ ਨੀਟੂ ਮੀਡੀਆ 'ਚ ਹੀਰੋ ਬਣਿਆ ਹੋਵੇ। 26 ਜਨਵਰੀ 2016 'ਚ ਪੰਜਾਬ ਹਾਈ ਅਲਰਟ ਦੌਰਾਨ ਨੀਟੂ ਨੂੰ ਜਲੰਧਰ ਸ਼ਹਿਰ 'ਚ ਬੰਬ ਮਿਲ ਗਿਆ ਸੀ, ਜਿਸ ਨੂੰ ਲੈ ਕੇ ਉਹ ਸਿੱਧਾ ਪੁਲਸ ਥਾਣੇ ਜਾ ਪਹੁੰਚਿਆ ਸੀ। ਇਸ ਘਟਨਾ ਦੇ ਅਗਲੇ ਦਿਨ ਪੰਜਾਬ ਦੀਆਂ ਮੁੱਖ ਅਖਬਾਰਾਂ ਦੇ ਪੰਨੇ ਨੀਟੂ ਸ਼ਟਰਾਂ ਵਾਲੇ ਅਤੇ ਪੰਜਾਬ ਪੁਲਸ ਦੀ ਹਾਈ ਅਲਰਟ ਦੌਰਾਨ ਲਾਪਰਵਾਹੀ ਦੀਆਂ ਕਹਾਣੀਆਂ ਨਾਲ ਭਰੇ ਪਏ ਸਨ।
ਸ਼ਟਰਾਂ ਵਾਲੇ ਦਾ ਚੋਣ ਸਫਰ
ਨੀਟੂ ਸ਼ਟਰਾਂ ਵਾਲੇ ਨੂੰ ਭਾਵੇਂ ਉਸ ਨੂੰ ਆਪਣੇ ਬੂਥ 'ਤੇ ਆਪਣੇ ਹੀ ਪਰਿਵਾਰ ਦੇ 8 ਮੈਂਬਰਾਂ 'ਚੋਂ 5 ਵੋਟ ਮਿਲੇ ਹਨ ਪਰ ਉਹ ਹੁਣ ਆਪਣੇ ਸ਼ਹਿਰ ਜਲੰਧਰ ਹੀ ਨਹੀਂ ਪੂਰੇ ਪੰਜਾਬ 'ਚ ਇਕ ਸ਼ਖਸੀਅਤ ਦੇ ਰੂਪ 'ਚ ਉਭਰੇ ਹਨ। ਹਾਰ ਜਾਣ ਤੋਂ ਬਾਅਦ ਜਦ ਉਨ੍ਹਾਂ ਨੇ ਰੋ-ਰੋ ਕੇ ਆਪਣਾ ਦਰਦ ਮੀਡੀਆ 'ਚ ਬਿਆਨ ਕੀਤਾ ਤਾਂ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਹਜ਼ਾਰਾਂ ਫੋਨ ਆਏ। ਭਾਵੇਂ ਉਸ ਨੂੰ ਚੋਣਾਂ ਵਿਚ ਕੁਲ 854 ਵੋਟਾਂ ਹੀ ਮਿਲੀਆਂ। ਲੱਖਾਂ ਰੁਪਏ ਦੇ ਕਰਜ਼ ਵਿਚ ਪਹਿਲਾਂ ਹੀ ਡੁੱਬੇ ਨੀਟੂ ਨੇ ਫਿਰ 50 ਹਜ਼ਾਰ ਰੁਪਏ ਉਧਾਰ ਲਏ ਅਤੇ ਜਲੰਧਰ ਲੋਕ ਸਭਾ ਖੇਤਰ ਤੋਂ ਚੋਣ ਲੜਨ ਦਾ ਫੈਸਲਾ ਕੀਤਾ।
ਚੋਣ ਉਸ ਨੇ ਆਪਣੇ ਆਤਮ ਸਨਮਾਨ ਲਈ ਲੜੀ। ਨੀਟੂ ਦੀ ਮੰਨੀਏ ਤਾਂ ਉਹ ਕਾਂਗਰਸ ਐੱਮ. ਪੀ. ਚੌਧਰੀ ਸੰਤੋਖ ਸਿੰਘ ਦੇ ਵਿਰੁੱਧ ਕਦੇ ਵੀ ਚੋਣ ਨਹੀਂ ਲੜਨੀ ਚਾਹੁੰਦੇ ਸਨ। ਉਹ ਉਨ੍ਹਾਂ ਦੇ ਵੋਟਰ ਅਤੇ ਸਮਰਥਕ ਵੀ ਰਹੇ ਹਨ ਪਰ ਚੋਣ ਪ੍ਰਚਾਰ ਦੌਰਾਨ ਉਹ ਜਦੋਂ ਚੌਧਰੀ ਨਾਲ ਸੈਲਫੀ ਖਿਚਵਾਉਣਾ ਚਾਹੁੰਦੇ ਸਨ ਤਾਂ ਇਕ ਵਿਅਕਤੀ ਨੇ ਉਸ ਦਾ ਫੋਨ ਹੇਠਾਂ ਸੁੱਟ ਦਿੱਤਾ। ਨੀਟੂ ਦੇ ਦਿਲ 'ਚ ਇਹ ਘਟਨਾ ਘਰ ਕਰ ਗਈ। ਉਹ ਇਸ ਨੂੰ ਆਪਣੀ ਗਰੀਬੀ ਦੀ ਬੇਇਜ਼ੱਤੀ ਸਮਝ ਬੈਠੇ ਤੇ ਉਨ੍ਹਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ। ਟਿਕਟਾਕ ਵੀਡੀਓ ਬਣਨ ਤੋਂ ਬਾਅਦ ਨੀਟੂ ਨੂੰ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਤੋਂ ਫੋਨ ਆਏ। ਉਸ ਦਾ ਦਾਅਵਾ ਹੈ ਕਿ ਵਿਦੇਸ਼ਾਂ 'ਚ ਰਹਿ ਰਹੇ ਪ੍ਰਵਾਸੀਆਂ ਨੇ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ।
ਸ਼ਹਿਰ ਨੂੰ ਵੱਡੇ ਹਾਦਸੇ ਤੋਂ ਬਚਾਇਆ ਸੀ ਨੀਟੂ ਨੇ
ਅਜਿਹਾ ਨਹੀਂ ਹੈ ਕਿ ਨੀਟੂ ਚੋਣ ਲੜਨ ਤੋਂ ਬਾਅਦ ਪਹਿਲੀ ਵਾਰ ਮੀਡੀਆ 'ਚ ਹੀਰੋ ਬਣਿਆ ਹੋਵੇ। ਇਸ ਤੋਂ ਪਹਿਲਾਂ 2016 'ਚ ਜਾਣੇ-ਅਣਜਾਣੇ 'ਚ ਨੀਟੂ ਨੇ ਸ਼ਹਿਰ 'ਚ ਇਕ ਬੰਬ ਹਾਦਸਾ ਹੋਣ ਤੋਂ ਬਚਾਅ ਲਿਆ ਸੀ। ਗੱਲ 26 ਜਨਵਰੀ ਦੇ ਨੇੜੇ ਦੀ ਹੈ ਜਦੋਂ ਪੂਰੇ ਪੰਜਾਬ 'ਚ ਹਾਈ ਅਲਰਟ ਸੀ। ਨੀਟੂ ਉਸ ਦੌਰਾਨ ਆਮ ਆਦਮੀ ਪਾਰਟੀ ਦਾ ਵਰਕਰ ਸੀ। ਪਠਾਨਕੋਟ ਚੌਕ 'ਚ ਨੀਟੂ ਨੂੰ ਸੜਕ 'ਤੇ ਮੋਬਾਇਲ ਮਿਲਿਆ ਤਾਂ ਉਸ ਨੇ ਲਾਲਚ 'ਚ ਆ ਕੇ ਉਸ ਨੂੰ ਜੇਬ 'ਚ ਰੱਖ ਲਿਆ। ਨੇੜੇ ਹੀ ਸੀਮੈਂਟ ਦੇ ਬੋਰੇ 'ਚ ਕੁਝ ਬੰਨ੍ਹਿਆ ਸੀ। ਲੱਤ ਮਾਰੀ ਤਾਂ ਕੁਝ ਭਾਰਾ ਲੱਗਾ ਤਾਂ ਉਸ ਨੇ ਉਸ ਨੂੰ ਚੁੱਕ ਕੇ ਸਕੂਟਰ 'ਤੇ ਰੱਖ ਲਿਆ। ਨੀਟੂ ਉਸ ਨੂੰ ਉਸ ਜਗ੍ਹਾ ਲੈ ਗਿਆ ਜਿੱਥੇ ਉਸ ਨੇ ਕਿਸੇ ਦੀ ਪੇਮੈਂਟ ਲੈਣੀ ਸੀ। ਉਥੇ ਉਸ ਨੇ ਬੋਰੇ ਦਾ ਮੂੰਹ ਖੋਲ੍ਹ ਕੇ ਦੇਖਿਆ ਤਾਂ ਬੰਬ ਵਰਗੀ ਕੋਈ ਚੀਜ਼ ਸੀ। ਉਹ ਉਸ ਬੋਰੇ ਨੂੰ ਤੁਰੰਤ ਪੁਲਸ ਕੋਲ ਲੈ ਗਿਆ ਅਤੇ ਬੰਬ ਹੋਣ ਦੀ ਪੁਸ਼ਟੀ ਵੀ ਹੋ ਗਈ ਸੀ।
ਜਦੋਂ ਦਹਿਸ਼ਤ ਦੇ ਸਾਏ ਹੇਠ ਆ ਗਿਆ ਸੀ ਜਲੰਧਰ ਸ਼ਹਿਰ
ਬੰਬ ਮਿਲਣ ਦੀਆਂ ਖਬਰਾਂ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਸੀ। ਬੰਬ ਜ਼ਾਇਆ ਕਰਨ ਵਾਲੇ ਦਸਤੇ ਨੂੰ ਬੁਲਾਇਆ ਗਿਆ। ਸ਼ਹਿਰ ਦੇ ਹਾਈਵੇਅ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ। ਬੰਬ ਨੂੰ ਸੜਕ ਕਿਨਾਰੇ ਰੇਤ ਦੇ ਬੋਰੇ ਰੱਖ ਕੇ ਬੰਕਰ ਬਣਾਇਆ ਗਿਆ। ਬੰਬ ਨੂੰ ਰੱਸੀ ਨਾਲ ਬੰਨ੍ਹ ਕੇ ਘਸੀਟ ਕੇ ਬੰਕਰ 'ਚ ਲਿਆਂਦਾ ਗਿਆ। ਸ਼ੱਕੀ ਬੰਬ 'ਤੇ ਹਲਕਾ ਜਿਹਾ ਧਮਾਕਾ ਕਰਾਇਆ ਗਿਆ। ਬੰਬ ਨੂੰ ਪੁਲਸ ਦੀ ਗੱਡੀ 'ਚ ਰੱਖ ਕੇ ਪਿੰਡ ਰਾਓਵਾਲੀ ਕੋਲ ਹਾਈਵੇ ਤੋਂ 500 ਮੀਟਰ ਦੀ ਦੂਰੀ 'ਤੇ ਇਕ ਖੇਤ ਵਿਚ ਲਿਆਂਦਾ ਗਿਆ ਸੀ ਅਤੇ ਉਸ ਨੂੰ ਡੀ-ਫਿਊਜ਼ ਕਰ ਦਿੱਤਾ ਗਿਆ।
ਕਿਸ ਤਰ੍ਹਾਂ ਦਾ ਸੀ ਬੰੰਬ
ਖਾਲੀ ਬੋਰੇ 'ਚ ਰੱਖੇ ਇਕ ਪੈਕੇਟ 'ਤੇ ਐਲੂਮੀਨੀਅਮ ਪਰਤ ਚੜ੍ਹੀ ਸੀ। ਉਪਰੋਂ ਬੋਲਟ ਮੀਟਰ ਬੰਨ੍ਹਿਆ ਸੀ, ਪੀਲੇ ਰੰਗ ਦੀ ਮੋਟੀ ਤਾਰ ਪੈਕੇਟ 'ਚ ਲਿਪਟੇ 3 ਯੂਨਿਟਾਂ ਨਾਲ ਜੋੜੀ ਗਈ ਸੀ। ਡੀ-ਫਿਊਜ਼ ਕਰਨ 'ਤੇ ਇਸ ਸ਼ੱਕੀ ਬੰਬ ਨਾਲ ਵਾਈਟ ਪਾਊਡਰ ਇਲੈਕਟ੍ਰੀਕਲ ਸਰਕਟ ਸਪੰਜ ਅਤੇ ਤਾਂਬੇ ਦੀਆਂ ਤਾਰਾਂ ਨਿਕਲੀਆਂ। ਇਸ ਦੇ 3 ਯੂਨਿਟਾਂ ਨੂੰ ਸੇਬੇ ਨਾਲ ਬੰਨ੍ਹਿਆ ਹੋਇਆ ਸੀ।
ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਮਿਲੀਭੁਗਤ ਨਾਲ ਹੋ ਰਹੇ ਯਤਨ : ਸਿੱਖ ਮੂਵਮੈਂਟ
NEXT STORY