ਜਲੰਧਰ (ਸੁਨੀਲ ਮਹਾਜਨ) : ਨੀਟੂ ਸ਼ਟਰਾਂ ਵਾਲੇ ਨੂੰ ਭਾਵੇਂ ਲੋਕ ਸਭਾ ਚੋਣਾਂ 'ਚ ਬਣਦੀਆਂ ਵੋਟਾਂ ਨਹੀਂ ਮਿਲੀਆਂ ਪਰ ਹੁਣ ਉਹ ਕਿਸੇ ਦਾ ਹੱਕ ਖੋਂਦਾ ਹੋਇਆ ਨਹੀਂ ਵੇਖ ਸਕਦਾ। ਨੀਟੂ ਚਾਹੁੰਦਾ ਹੈ ਕਿ ਹਰ ਕਿਸੇ ਨੂੰ ਉਸਦਾ ਬਣਦਾ ਹੱਕ, ਮਾਣ-ਸਣਮਾਨ ਜ਼ਰੂਰ ਮਿਲੇ। ਵੋਟ ਨਾ ਮਿਲਣ 'ਤੇ ਜੋ ਹੰਝੂ ਨੀਟੂ ਨੇ ਮੀਡੀਆ ਸਾਹਮਣੇ ਵਹਾਏ ਸਨ, ਹੁਣ ਉਹ ਹੰਝੂ ਨੀਟੂ ਕਿਸੇ ਦੀ ਅੱਖ 'ਚ ਨਹੀਂ ਵੇਖਣਾ ਚਾਹੁੰਦਾ।
ਰਾਜੀਵ ਗਾਂਧੀ ਖੇਡ ਰਤਨ ਐਵਾਰਡ ਲਈ ਨਾਮੀਨੇਟ ਨਾ ਹੁੰਦਾ ਵੇਖ ਜਦੋਂ ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਤਾਂ ਨੀਟੂ ਕੋਲੋਂ ਰਿਹਾ ਨਹੀਂ ਗਿਆ। ਆਪਣੇ ਸ਼ਹਿਰ ਜਲੰਧਰ ਦੇ ਸਿਤਾਰੇ ਹਰਭਜਨ ਸਿੰਘ ਉਰਫ ਭੱਜੀ ਦੇ ਹੱਕ 'ਚ ਨੀਟੂ ਨੇ ਸ਼ਟਰ ਚੁੱਕ ਦਿੱਤਾ ਹੈ। ਜਲੰਧਰ ਪ੍ਰਸ਼ਾਸਨ ਨੂੰ ਸੌਂਪੇ ਇਕ ਮੈਮੋਰੰਡਮ ਰਾਹੀਂ ਨੀਟੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣਾ ਫੈਸਲਾ ਮੂੜ ਤੋਂ ਵਿਚਾਰਨ ਅਤੇ ਭੱਜੀ ਨੂੰ ਉਸਦਾ ਬਣਦਾ ਸਣਮਾਨ ਦੇਣ ਦੀ ਮੰਗ ਕੀਤੀ ਹੈ।
ਨੀਟੂ ਨੇ ਪੂਰੇ ਧੜੱਲੇ ਨਾਲ ਭੱਜੀ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਨੀਟੂ ਦਾ ਕਹਿਣਾ ਹੈ ਕਿ ਉਹ ਚੱਟਾਨ ਵਾਂਗ ਭੱਜੀ ਨਾਲ ਖੜ੍ਹੇ ਹਨ। ਸਿਰਫ ਮੈਮੋਰੰਡਮ ਨਾਲ ਹੀ ਨੀਟੂ ਦਾ ਦਿਲ ਨਹੀਂ ਭਰਿਆ ਹੈ। ਉਸਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਭੱਜੀ ਦੇ ਹੱਕ 'ਚ ਮੁਹਿੰਮ ਚਲਾ ਕੇ ਇਸ ਖੇਡ ਸਿਤਾਰੇ ਦੇ ਸਾਥੀ ਬਣਨਗੇ।
ਪਰਮਿੰਦਰ ਸਿੰਘ ਢੀਂਡਸਾ ਵਿਧਾਨ ਸਭਾ 'ਚ ਕਰਨਗੇ ਅਕਾਲੀਆਂ ਦੀ ਅਗਵਾਈ
NEXT STORY