ਜਲੰਧਰ (ਸ਼ੋਰੀ) : ਪਿੰਡ ਵਰਿਆਣਾ ਦੇ ਪਿੰਡ ਹੀਰਾਪੁਰ ਵਿਖੇ ਇਕ ਵਿਅਕਤੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਨੌਜਵਾਨ ਸਾਰੀ ਰਾਤ ਦਰਦ ਨਾਲ ਤੜਫਦਾ ਰਿਹਾ ਅਤੇ ਲਾਪ੍ਰਵਾਹੀ ਇਹ ਸਾਹਮਣੇ ਆਈ ਕਿ ਕੋਈ ਜਾਣਕਾਰੀ ਨਾ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਸਵੇਰੇ ਮਰੀਜ਼ ਨੂੰ ਸਿਵਲ ਹਸਪਤਾਲ ਲੈ ਕੇ ਆਏ, ਜਦੋਂ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰਨ ਦੀ ਬਜਾਏ ਸਿਵਲ ਹਸਪਤਾਲ ’ਚ ਹੀ ਇਲਾਜ ਕਰ ਕੇ ਉਸ ਦੀ ਜਾਨ ਬਚਾਈ। ਜਾਣਕਾਰੀ ਦਿੰਦਿਆਂ ਸਜੋ ਦੇਵੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਤੀ ਵਿਜੇ ਚੌਧਰੀ ਨਾਲ ਜ਼ਮੀਨ ’ਤੇ ਸੌਂ ਰਹੀ ਸੀ ਕਿ ਇਸੇ ਦੌਰਾਨ ਪਤੀ ਦੇ ਚਿਲਾਉਣ ਦੀ ਆਵਾਜ਼ ਆਈ। ਲਾਈਟ ਚਾਲੂ ਕਰਨ ’ਤੇ ਪਤਾ ਲੱਗਾ ਕਿ ਪਤੀ ਦੀ ਬਾਂਹ ’ਤੇ ਦਰਦ ਹੈ, ਉਸ ਨੂੰ ਦੇਖਣ ’ਤੇ ਪਤਾ ਲੱਗਾ ਕਿ ਉਸ ਨੂੰ ਸੱਪ ਨੇ ਡੰਗ ਲਿਆ ਹੈ ਪਰ ਦੇਰ ਰਾਤ 12.30 ਹੋਣ ਕਾਰਨ ਤੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਉਹ ਸੌਂ ਗਏ। ਸਵੇਰੇ ਪਤੀ ਨੂੰ ਆਟੋ ’ਚ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦਾ ਵਰਕ ਵੀਜ਼ਾ ਲਵਾਉਣ ਵਾਲੇ ਚਾਹਵਾਨ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ
ਲੋਕ ਸਰਕਾਰੀ 108 ਐਂਬੂਲੈਂਸ ਦਾ ਲਾਭ ਉਠਾਉਣ : ਐੱਮ. ਐੱਸ. ਡਾ. ਗੀਤਾ
ਉੱਥੇ ਹੀ ਸਿਵਲ ਹਸਪਤਾਲ ਦੇ ਐੱਮ. ਐੱਸ.(ਮੈਡੀਕਲ ਸੁਪਰਡੈਂਟ) ਡਾ. ਗੀਤਾ ਤੇ ਸੀਨੀ. ਮੈਡੀਕਲ ਅਫ਼ਸਰ ਡਾ. ਪਰਮਜੀਤ ਸਿੰਘ, ਡਾ. ਵਰਿੰਦਰ ਕੌਰ ਵੀ ਮਰੀਜ਼ ਦਾ ਹਾਲ ਚਾਲ ਜਾਣਨ ਲਈ ਟਰੌਮਾ ਵਾਰਡ ਪੁੱਜੇ। ਡਾ. ਗੀਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ। ਵਿਜੇ ਨੂੰ ਸੱਪ ਨੇ ਡੰਗਿਆ, ਪਰਿਵਾਰਕ ਮੈਂਬਰਾਂ ਦੀ ਲਾਪਰਵਾਹੀ ਸਾਹਮਣੇ ਆਈ ਕਿ ਉਹ ਤੁਰੰਤ ਹਸਪਤਾਲ ਨਹੀਂ ਪਹੁੰਚੇ। ਲੋਕਾਂ ਦੀ ਸੇਵਾ ਲਈ ਸਰਕਾਰ ਨੇ 108 ’ਤੇ ਕਾਲ ਕਰਨ ’ਤੇ ਮੁਫ਼ਤ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਹੈ।
ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦਾ ਰਹੇਗਾ ਮੌਸਮ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਟਰਲ ਜੇਲ੍ਹ 'ਚ ਹਵਾਲਾਤੀ ਤੋਂ ਮਿਲੀ ਹੈਰੋਇਨ ਤੇ ਮੋਬਾਇਲ
NEXT STORY