ਲੁਧਿਆਣਾ (ਰਾਜ)-ਅੱਜ ਪੰਜਾਬ ਅਪਰਾਧੀਆਂ ਦੇ ਨਿਸ਼ਾਨੇ ’ਤੇ ਹੈ। ਲੁੱਟ, ਡਕੈਤੀ ਅਤੇ ਕਤਲ ਵਰਗੇ ਗੰਭੀਰ ਅਪਰਾਧ ਨਿੱਤ ਵਾਪਰ ਰਹੇ ਹਨ। ਜ਼ਿਆਦਾਤਰ ਅਪਰਾਧਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਪਰਾਧੀ ਘਟਨਾਵਾਂ ਵਿਚ ਵਰਤੇ ਜਾਣ ਵਾਲੇ ਵਾਹਨਾਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਰਹੇ ਹਨ। ਹੁਣ ਪੰਜਾਬ ਸਰਕਾਰ ਵੱਲੋਂ ਸਾਰੀਆਂ ਗੱਡੀਆਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਲਿਹਾਜ਼ਾ, ਅਪਰਾਧੀ ਹਮੇਸ਼ਾ ਪੁਲਸ ਤੋਂ ਇਕ ਕਦਮ ਅੱਗੇ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ
ਇਸ ਲਈ ਹੁਣ ਉਨ੍ਹਾਂ ਨੂੰ ਅਪਰਾਧ ਦੇ ਸਮੇਂ ਉੱਚ ਸੁਰੱਖਿਆ ਨੰਬਰ ਪਲੇਟਾਂ ਦੀ ਵੀ ਲੋੜ ਪਵੇਗੀ। ਅਜਿਹੀ ਹਾਲਤ ’ਚ ਐਗਰੋਮ ਇੰਪੈਕਸ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਨ੍ਹਾਂ ਨੇ ਅਪਰਾਧੀਆਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਵਰਤੋਂ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੋਇਆ ਹੈ। ਸ਼ਹਿਰ ਦੇ ਟਰਾਂਸਪੋਰਟ ਨਗਰ ਵਿਚ ਸਥਿਤ ਕੰਪਨੀ ਦੇ ਪੁਰਾਣੇ ਦਫ਼ਤਰ ਵਿਚ ਉੱਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ ਸ਼ਰੇਆਮ ਪਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਲੱਖਾਂ ਰੁਪਏ ਲਾ ਕੇ ਕੈਨੇਡਾ ਭੇਜੀ ਪਤਨੀ, ਖੁਦ ਦੇ ਪਹੁੰਚਣ ’ਤੇ ਫੇਰੀਆਂ ਅੱਖਾਂ ਤੇ ਕਰ ’ਤਾ ਉਹ ਜੋ ਸੋਚਿਆ ਨਹੀਂ ਸੀ
ਉਨ੍ਹਾਂ ਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੈ। ਜੇਕਰ ਕਿਸੇ ਅਪਰਾਧੀ ਨੂੰ ਇਸ ਦੀ ਭਿਣਕ ਲੱਗਦੀ ਹੈ ਤਾਂ ਉਹ ਜਨਤਾ ਦੀ ਇਨ੍ਹਾਂ ਨੰਬਰ ਪਲੇਟਾਂ ਦੀ ਵਰਤੋਂ ਆਪਣੀਆਂ ਵਾਰਦਾਤਾਂ ’ਚ ਕਰ ਸਕਦਾ ਹੈ। ‘ਜਗ ਬਾਣੀ’ ਦੀ ਟੀਮ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਹਾਲਾਂਕਿ ਇਹ ਦਫ਼ਤਰ ਅੱਜ ਕਈ ਸਾਲਾਂ ਤੋਂ ਬੰਦ ਪਿਆ ਹੈ। ਹੁਣ ਕੰਪਨੀ ਨੇ ਨਵਾਂ ਦਫ਼ਤਰ ਲਿਆ ਹੈ ਪਰ ਪੁਰਾਣੇ ਦਫ਼ਤਰ ਵਿਚ ਪਏ ਸਾਮਾਨ ਨੂੰ ਨਸ਼ਟ ਕਰਨ ਦੀ ਬਜਾਏ ਉਸ ਨੂੰ ਖੁੱਲ੍ਹਾ ਹੀ ਛੱਡਿਆ ਹੋਇਆ ਹੈ। ਇਹ ਕੰਪਨੀ ਦੀ ਸਭ ਤੋਂ ਵੱਡੀ ਲਾਪਰਵਾਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਕੈਂਟਰ ਵਿਚਾਲੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ
ਸਾਲ 2015 ਤੱਕ ਰਿਹਾ ਦਫ਼ਤਰ, ਉਸ ਤੋਂ ਬਾਅਦ ਬੰਦ ਪਿਆ
ਹਾਈ ਸਕਿਓਰਿਟੀ ਨੰਬਰ ਪਲੇਟਾਂ ਦਾ ਕੰਮ ਕਾਂਗਰਸ ਸਰਕਾਰ ਵੇਲੇ ਸ਼ੁਰੂ ਹੋਇਆ ਸੀ, ਜੋ ਕਿ ਐਗਰੋਮ ਇੰਪੈਕਸ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਠੇਕਾ ਮਿਲਿਆ ਹੈ ਪਰ ਖਰਾਬ ਕੁਆਲਿਟੀ ਦੀਆਂ ਨੰਬਰ ਪਲੇਟਾਂ ਬਣਨ ਕਾਰਨ ਸਾਲ 2015 ’ਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਠੇਕਾ ਕੰਪਨੀ ਦਾ ਰੱਦ ਕਰ ਦਿੱਤਾ ਗਿਆ ਸੀ। ਉਸ ਦੌਰਾਨ ਟਰਾਂਸਪੋਰਟ ਨਗਰ ਸਥਿਤ ਤਹਿਸੀਲ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਕੰਪਨੀ ਵੱਲੋਂ ਨੰਬਰ ਪਲੇਟਾਂ ਬਣਾਈਆਂ ਜਾਂਦੀਆਂ ਸਨ ਪਰ ਕੰਮ ਬੰਦ ਹੋਣ ਤੋਂ ਬਾਅਦ ਕੰਪਨੀ ਨੇ ਦਫ਼ਤਰ ਛੱਡ ਦਿੱਤਾ ਪਰ ਉਸ ਸਮੇਂ ਤੋਂ ਪਹਿਲੀ ਮੰਜ਼ਿਲ ’ਤੇ ਕੰਪਨੀ ਦੀਆਂ ਇਕ-ਦੋ ਮਸ਼ੀਨਾਂ ਪਈਆਂ ਹੋਈਆਂ ਹਨ। ਇਸ ਦੇ ਨਾਲ ਹੀ ਮੈਨੁਅਲ ਨੰਬਰ ਪਲੇਟਾਂ ਦੇ ਨਾਲ-ਨਾਲ ਸੈਂਕੜਿਆਂ ਦੀ ਗਿਣਤੀ ਵਿਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਪਈਆਂ ਹਨ, ਜੋ ਬਣੀਆਂ ਪਈਆਂ ਹਨ। ਦਫ਼ਤਰ ਬੰਦ ਕਰਨ ਤੋਂ ਬਾਅਦ ਕੰਪਨੀ ਨੇ ਉਥੋਂ ਕੁਝ ਹੀ ਸਾਮਾਨ ਚੁੱਕਿਆ ਅਤੇ ਬਾਕੀ ਪਿਆ ਛੱਡ ਦਿੱਤਾ, ਜੋ ਕਿ ਅੱਜ ਵੀ ਨੰਬਰ ਪਲੇਟਾਂ ਉਥੇ ਹੀ ਪਈਆਂ ਹਨ।
90 ਫੀਸਦੀ ਵਾਰਦਾਤਾਂ ’ਚ ਜਾਅਲੀ ਨੰਬਰ ਪਲੇਟਾਂ ਦੀ ਵਰਤੋਂ
ਚੋਰੀ, ਲੁੱਟ-ਖੋਹ, ਡਕੈਤੀ ਅਤੇ ਕਤਲ ਦੀਆਂ ਅਕਸਰ ਵਾਪਰਦੀਆਂ ਜ਼ਿਆਦਾਤਰ ਘਟਨਾਵਾਂ ’ਚ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਆਪਣੇ ਵਾਹਨਾਂ ’ਤੇ ਜਾਅਲੀ ਨੰਬਰ ਪਲੇਟਾਂ ਲਾਉਂਦੇ ਹਨ, ਤਾਂ ਕਿ ਪੁਲਸ ਤੋਂ ਬਚਿਆ ਜਾ ਸਕੇ। ਇਸ ਤਰ੍ਹਾਂ ਜੇਕਰ ਕਿਸੇ ਅਪਰਾਧੀ ਨੂੰ ਪਤਾ ਲੱਗ ਗਿਆ ਕਿ ਉਕਤ ਜਗ੍ਹਾ ’ਤੇ ਬਣੀ ਬਣਾਈਆਂ ਹਾਈ ਸਕਿਓਰਿਟੀ ਨੰਬਰ ਪਲੇਟ ਪਈਆਂ ਹਨ ਤਾਂ ਉਹ ਕਦੇ ਵੀ ਇਸ ਦੀ ਵਰਤੋਂ ਕਰ ਸਕਦੇ ਹਨ ਜਾਂ ਇਹ ਵੀ ਹੋ ਸਕਦਾ ਹੈ ਕਿ ਕਈਆਂ ਨੇ ਨੰਬਰ ਪਲੇਟਾਂ ਦੀ ਵਰਤੋਂ ਕਰ ਹੀ ਲਈ ਹੋਵੇ।
ਹੁਣ ਪੰਜਾਬ ’ਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣੀਆਂ ਜ਼ਰੂਰੀ ਹਨ।
ਉਕਤ ਕੰਪਨੀ ਨੂੰ ਸਾਲ 2019 ਵਿਚ ਦੁਬਾਰਾ ਠੇਕਾ ਮਿਲਿਆ ਸੀ। ਕੰਮ ਮੁੜ ਸ਼ੁਰੂ ਹੋਣ ਤੋਂ ਬਾਅਦ ਚੰਡੀਗੜ੍ਹ ਰੋਡ ’ਤੇ ਡਰਾਈਵਿੰਗ ਟੈਸਟ ਟ੍ਰੈਕ ’ਤੇ ਦਫ਼ਤਰ ਸਥਾਪਿਤ ਕੀਤਾ ਗਿਆ। ਉਥੋਂ ਹੀ ਨੰਬਰ ਪਲੇਟਾਂ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਏਜੰਸੀਆਂ ਨੂੰ ਇਸ ਦਾ ਕੰਮ ਸੌਂਪ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਵੱਲੋਂ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਸਾਰੇ ਲੋਕ ਆਪਣੇ ਵਾਹਨਾਂ ’ਤੇ ਨੰਬਰ ਪਲੇਟਾਂ ਲਗਾ ਲੈਣ। ਹੁਣ ਪੁਲਸ ਵੱਲੋਂ ਚਲਾਨ ਕੱਟਣੇ ਵੀ ਸ਼ੁਰੂ ਕਰ ਦਿੱਤੇ ਗਏ ਹਨ।
ਪਬਲਿਕ ਦਸਤਾਵੇਜ਼ ਵੀ ਪਏ, ਹੋ ਸਕਦੀ ਦੁਰਵਰਤੋਂ
ਉਕਤ ਦਫ਼ਤਰ ਵਿਚ ਨੰਬਰ ਪਲੇਟਾਂ, ਹਾਈ ਸਕਿਓਰਿਟੀ ਨੰਬਰ ਪਲੇਟਾਂ ਦੇ ਨਾਲ-ਨਾਲ ਲੋਕਾਂ ਦੇ ਦਸਤਾਵੇਜ਼ ਵੀ ਪਏ ਹਨ, ਜਿਸ ਵਿਚ ਲੋਕਾਂ ਦੇ ਵਾਹਨਾਂ ਦੀਆਂ ਆਰ. ਸੀਜ਼ ਵੀ ਸ਼ਾਮਲ ਹਨ, ਜਿਨ੍ਹਾਂ ਦੀ ਦੁਰਵਰਤੋਂ ਹੋ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਦੀਆਂ ਦੋ ਮਸ਼ੀਨਾਂ ਵੀ ਪਈਆਂ ਹਨ।
ਕੰਪਨੀ ਅਧਿਕਾਰੀ ਨੇ ਇਸ ਤੋਂ ਖੁਦ ਨੂੰ ਦੱਸਿਆ ਅਣਜਾਣ
ਇਸ ਸਬੰਧੀ ਜਦੋਂ ਐਗਰੋਮ ਇੰਪੈਕਸ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸਟੇਟ ਬਿਜ਼ਨੈੱਸ ਹੈੱਡ ਅਰਜਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਦਫ਼ਤਰ ਟਰਾਂਸਪੋਰਟ ਨਗਰ ਵਿਚ ਸੀ ਤਾਂ ਉਹ ਕੰਪਨੀ ਵਿਚ ਕੰਮ ਨਹੀਂ ਕਰਦੇ ਸਨ। ਉਨ੍ਹਾਂ ਨੂੰ ਉਕਤ ਦਫ਼ਤਰ ਬਾਰੇ ਵੀ ਪਤਾ ਨਹੀਂ ਹੈ। ਜਿਸ ਦਾ ਪਤਾ ‘ਜਗ ਬਾਣੀ’ ਟੀਮ ਵੱਲੋਂ ਸੂਚਨਾ ਦੇਣ ਤੋਂ ਬਾਅਦ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਦਫ਼ਤਰ ਦਾ ਦੌਰਾ ਕਰਕੇ ਦੇਖਣਗੇ ਕਿ ਉੱਥੇ ਕਿਹੜੀਆਂ-ਕਿਹੜੀਆਂ ਵਸਤਾਂ ਪਈਆਂ ਹਨ ਅਤੇ ਉਨ੍ਹਾਂ ਨੂੰ ਕਬਜ਼ੇ ਵਿਚ ਲੈ ਲੈਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY