ਅੰਮ੍ਰਿਤਸਰ, (ਬੌਬੀ)– ਥਾਣਾ ਬੀ-ਡਵੀਜ਼ਨ ਦੇ ਅਧੀਨ ਆਉਂਦੇ ਖੇਤਰ ਤਰਨਤਾਰਨ ਰੋਡ ’ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਪਿੱਤੇ ਦੇ ਆਪ੍ਰੇਸ਼ਨ ਬਾਅਦ ਅਚਾਨਕ ਮਰੀਜ਼ ਦੀ ਹੋਈ ਮੌਤ ਕਾਰਨ ਹੰਗਾਮਾ ਖਡ਼੍ਹਾ ਹੋ ਗਿਆ। ਜਾਣਕਾਰੀ ਅਨੁਸਾਰ ਮੋਹਨ ਸਿੰਘ ਮੋਨੂੰ, ਜੋ ਕਬਾਡ਼ ਦਾ ਕੰਮ ਕਰਦਾ ਸੀ, ਦੇ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾਉਣ ਲਈ ਦਾਖਲ ਹੋਇਆ, ਪਿਛਲੇ ਦਿਨ ਸ਼ਾਮ 6 ਵਜੇ ਉਸ ਨੂੰ ਆਪ੍ਰੇਸ਼ਨ ਥੀਏਟਰ ਵਿਚ ਲੈ ਲਿਜਾਇਆ ਗਿਆ ਅਤੇ 7 ਵਜੇ ਆਪ੍ਰੇਸ਼ਨ ਹੋ ਕੇ ਉਸ ਨੂੰ ਕਮਰੇ ਵਿਚ ਸ਼ਿਫਟ ਕਰ ਦਿੱਤਾ ਗਿਆ, ਰਾਤ ਨੂੰ 11 ਵਜੇ ਉਸ ਦੀ ਅਚਾਨਕ ਸਿਹਤ ਵਿਗਡ਼ਨੀ ਸ਼ੁਰੂ ਹੋ ਗਈ ਤਾਂ ਪਰਿਵਾਰ ਵਾਲਿਆਂ ਨੇ ਤੁਰੰਤ ਡਾਕਟਰਾਂ ਨੂੰ ਬੁਲਾਇਆ ਅਤੇ ਡਾਕਟਰ ਨੇ ਆ ਕੇ ਚੈਕ ਕੀਤਾ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਡਿੱਗ ਚੁੱਕਾ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਥੇ ਹੀ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਕਟਰਾਂ ਨੇ ਰਾਤ ਨੂੰ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਮਰੀਜ਼ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ। ਤੁਸੀਂ ਇਸ ਨੂੰ ਕਿਸੇ ਹੋਰ ਹਸਪਤਾਲ ਵਿਚ ਇਲਾਜ ਲਈ ਲੈ ਜਾਓ ਪਰ ਪਰਿਵਾਰ ਵਾਲਿਆਂ ਦੇ ਸੂਤਰਾਂ ਤੋਂ ਪਤਾ ਲੱਗਾ ਕਿ ਮੋਨੂੰ ਦੀ ਮੌਤ ਹੋ ਚੁੱਕੀ ਸੀ।
ਮੇਰੇ ਪਾਪਾ ਨੂੰ ਡਾਕਟਰਾਂ ਨੇ ਮਾਰ ਦਿੱਤਾ
ਮ੍ਰਿਤਕ ਦੀ 11 ਸਾਲ ਦੀ ਧੀ ਰੋ-ਰੋ ਕੇ ਕਹਿ ਰਹੀ ਸੀ ਕਿ ਡਾਕਟਰਾਂ ਨੇ ਮੇਰੇ ਪਾਪਾ ਨੂੰ ਮਾਰ ਦਿੱਤਾ ਹੈ। ਮੈਂ ਹੁਣ ਆਪਣੇ ਪਾਪਾ ਨੂੰ ਕਿੱਥੇ ਲੱਭਾਂਗੀ, ਕੌਣ ਮੈਨੂੰ ਪਿਆਰ ਕਰੇਗਾ, ਕੌਣ ਮੈਨੂੰ ਬਾਜ਼ਾਰ ਤੋਂ ਚੀਜ਼ਾਂ ਲਿਆ ਕੇ ਦੇਵੇਗਾ। ਰੋ-ਰੋ ਕੇ ਮ੍ਰਿਤਕ ਦੀ ਧੀ ਬਲਜੀਤ ਕੌਰ ਦਾ ਮੰਦਾ ਹਾਲ ਸੀ।
ਮ੍ਰਿਤਕ ਦੀ ਪਤਨੀ ਨੇ ਕਿਹਾ ਮੇਰੀ ਤਾਂ ਦੁਨੀਆ ਹੀ ਉਜਡ਼ ਹੀ ਗਈ
ਮ੍ਰਿਤਕ ਦੀ ਪਤਨੀ ਦਾ ਰੋ-ਰੋ ਕੇ ਮੰਦਾ ਹਾਲ ਸੀ, ਉਸ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਮੇਰੀ ਤਾਂ ਦੁਨੀਆ ਹੀ ਉਜਡ਼ ਗਈ ਹੈ। ਮੇਰਾ ਕੋਈ ਸਹਾਰਾ ਨਹੀਂ, ਮੇਰੇ ਛੋਟੇ-ਛੋਟੇ ਬੱਚਿਆਂ ਦੀ ਕੌਣ ਦੇਖ-ਭਾਲ ਕਰੇਗਾ। ਮ੍ਰਿਤਕ ਦੀ ਪਤਨੀ ਬਾਰ-ਬਾਰ ਬੇਹੋਸ਼ ਹੋ ਰਹੀ ਸੀ।
ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕ
ਜਦੋਂ ਲੋਕਾਂ ਨੂੰ ਪਤਾ ਲਗਾ ਕਿ ਮੋਨੂ ਕਬਾਡ਼ੀਏ ਦੀ ਮੌਤ ਹੋ ਗਈ ਹੈ ਤਾਂ ਉਥੇ ਉਸ ਦੇ ਰਿਸ਼ਤੇਦਾਰ, ਦੋਸਤ ਤੇ ਮੁਹੱਲੇ ਵਾਲਿਆਂ ਦੀ ਭੀਡ਼ ਲੱਗ ਗਈ। ਆਪਣੇ ਚੰਗੇ ਸੁਭਾਅ ਕਾਰਨ ਲੋਕ ਉਸ ਨਾਲ ਜੁਡ਼ੇ ਹੋਏ ਸਨ। ਮੁਹੱਲੇ ਦੇ ਲੋਕਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਮੋਨੂ ਹਰ ਆਦਮੀ ਨਾਲ ਦੁੱਖ-ਸੁੱਖ ਦਾ ਸਾਥੀ ਸੀ। ਇਸ ਸਬੰਧੀ ਜਦੋਂ ਡਾਕਟਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਹਸਪਤਾਲ ਵਿਚ ਨਹੀਂ ਸੀ ਤੇ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਐੱਸ. ਐੱਚ. ਓ. ਸੀ. ਡਵੀਜ਼ਨ ਰਵੀ ਸ਼ੇਰ ਸਿੰਘ ਨੇ ਕਿਹਾ ਕਿ ਸਾਨੂੰ ਸ਼ਕਾਇਤ ਪ੍ਰਾਪਤ ਹੋਈ ਹੈ ਪਰ ਪਰਿਵਾਰ ਦੇ ਮੈਂਬਰ ਅਜੇ ਬਿਅਾਨ ਦੇਣ ਨੂੰ ਤਿਅਾਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਸਾਡੇ ਕੁਝ ਰਿਸ਼ਤੇਦਾਰ ਰਾਂਚੀ ਤੋਂ ਅੰਮ੍ਰਿਤਸਰ ਪਹੁੰਚ ਰਹੇ ਹਨ, ਉਨ੍ਹਾਂ ਦੇ ਅਾਉਣ ’ਤੇ ਹੀ ਅਸੀਂ ਅਗਲੀ ਕਾਰਵਾਈ ਕਰਾਂਗੇ। ਉਨ੍ਹਾਂ ਦੱਸਿਅਾ ਕਿ ਪੋਸਟਮਾਰਟਮ ਲਈ ਮ੍ਰਿਤਕ ਦੇਹ ਸਿਵਲ ਹਸਪਤਾਲ ਭੇਦ ਦਿੱਤੀ ਗਈ ਹੈ।
ਚੰਡੀਗੜ੍ਹ ਤੋਂ ਲਿਆ ਰਿਹਾ ਸੀ 12 ਪੇਟੀਆਂ ਸ਼ਰਾਬ, ਕਾਬੂ
NEXT STORY