ਜਲੰਧਰ (ਬਿਊਰੋ)– ਅਕਤੂਬਰ ਮਹੀਨੇ ’ਚ ਵਿਆਹ ਦੇ ਬੰਧਨ ’ਚ ਬੱਝੇ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਦੋਵਾਂ ਵਲੋਂ ਸੋਸ਼ਲ ਮੀਡੀਆ ’ਤੇ ਜੋ ਕੁਝ ਵੀ ਪੋਸਟ ਕੀਤਾ ਰਿਹਾ ਹੈ, ਉਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਰੱਜ ਕੇ ਹੁੰਗਾਰਾ ਮਿਲਦਾ ਹੈ। ਅਜਿਹੇ ’ਚ ਕਿਸਾਨੀ ਮਸਲੇ ’ਤੇ ਦੋਵਾਂ ਦੀ ਵੱਖੋ-ਵੱਖਰੀ ਰਾਏ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲ ਰਹੀ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਦਿੱਲੀ ’ਚ ਪੰਜਾਬ ਤੇ ਹਰਿਆਣਾ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ’ਤੇ ਬੈਠੇ ਹਨ। ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਪਰ ਇਨ੍ਹਾਂ ਮੀਟਿੰਗਾਂ ’ਚ ਅਜੇ ਕਿਸਾਨਾਂ ਦੇ ਹੱਕ ’ਚ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਅਜਿਹੇ ’ਚ ਪੰਜਾਬ ਦਾ ਪੁੱਤ ਹੋਣ ਦੇ ਨਾਅਤੇ ਰੋਹਨਪ੍ਰੀਤ ਸਿੰਘ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਕਿਸਾਨ ਧਰਨਿਆਂ ਦਾ ਸਮਰਥਨ ਕਰ ਰਹੇ ਹਨ ਤੇ ਉਨ੍ਹਾਂ ਦੇ ਹੱਕ ’ਚ ਪੋਸਟਾਂ ਪਾ ਰਹੇ ਹਨ। ਉਥੇ ਦੂਜੇ ਪਾਸੇ ਉਸ ਦੀ ਪਤਨੀ ਨੇਹਾ ਕੱਕੜ ਵਲੋਂ ਇਕ ਵੀ ਪੋਸਟ ਕਿਸਾਨਾਂ ਦੇ ਹੱਕ ’ਚ ਨਹੀਂ ਪਾਈ ਗਈ।
ਉਂਝ ਵੀ ਰੋਹਨ ਵਲੋਂ ਜਿਹੜੀ ਵੀ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਜਾਂਦੀ ਹੈ, ਉਸ ’ਤੇ ਨੇਹਾ ਕੱਕੜ ਕੁਮੈਂਟ ਜ਼ਰੂਰ ਕਰਦੀ ਹੈ ਪਰ ਕਿਸਾਨੀ ਸੰਘਰਸ਼ ਨਾਲ ਸਬੰਧਤ ਜਿੰਨੀਆਂ ਵੀ ਪੋਸਟਾਂ ਰੋਹਨ ਵਲੋਂ ਪਾਈਆਂ ਗਈਆਂ ਹਨ, ਉਨ੍ਹਾਂ ’ਤੇ ਨੇਹਾ ਕੱਕੜ ਵਲੋਂ ਇਕ ਵੀ ਕੁਮੈਂਟ ਨਹੀਂ ਕੀਤਾ ਗਿਆ ਹੈ।
ਨੇਹਾ ਕੱਕੜ ਵਲੋਂ ਕਿਸਾਨੀ ਮੁੱਦੇ ’ਤੇ ਕੋਈ ਪੋਸਟ ਸਾਂਝੀ ਕਿਉਂ ਨਹੀਂ ਕੀਤੀ ਜਾ ਰਹੀ ਹੈ, ਇਸ ਦਾ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਉਮੀਦ ਹੈ ਕਿ ਪਤੀ ਰੋਹਨ ਨੂੰ ਦੇਖ ਕੇ ਸ਼ਾਇਦ ਨੇਹਾ ਵੀ ਕਿਸਾਨਾਂ ਦੇ ਹੱਕ ’ਚ ਕੁਝ ਨਾ ਕੁਝ ਪੋਸਟ ਜ਼ਰੂਰ ਕਰ ਦੇਵੇਗੀ।
ਨੋਟ– ਨੇਹਾ ਕੱਕੜ ਵਲੋਂ ਕਿਸਾਨੀ ਸੰਘਰਸ਼ ’ਤੇ ਕੋਈ ਪੋਸਟ ਸਾਂਝੀ ਨਾ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ ਨਾਲ' ਗੀਤ 'ਤੇ ਪਏ ਭੰਗੜੇ (ਤਸਵੀਰਾਂ)
NEXT STORY