ਸਾਹਨੇਵਾਲ (ਜਗਰੂਪ) : 9ਵੀਂ ਜਮਾਤ ’ਚ ਪੜ੍ਹਨ ਵਾਲੀ ਇਕ 13 ਸਾਲਾ ਨਾਬਾਲਗ ਕੁੜੀ ਨੂੰ ਸਕੂਲ ਜਾਂਦੇ ਸਮੇਂ ਜ਼ਬਰਦਸਤੀ ਆਪਣੇ ਘਰ ਦੇ ਅੰਦਰ ਲਿਜਾ ਕੇ ਜਬਰ-ਜ਼ਿਨਾਹ ਕਰਨ ਵਾਲੇ ਨੌਜਵਾਨ ਖਿਲਾਫ਼ ਥਾਣਾ ਕੂੰਮਕਲਾਂ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਨਾਬਾਲਗਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਘਰੇਲੂ ਔਰਤ ਹੈ, ਜਦਕਿ ਉਸ ਦਾ ਪਤੀ ਇਕ ਫੈਕਟਰੀ ’ਚ ਕੰਮ ਕਰਦਾ ਹੈ । ਉਸ ਦੀ 13 ਸਾਲਾ ਕੁੜੀ 9ਵੀਂ ਜਮਾਤ ਦੀ ਵਿਦਿਆਰਥਣ ਹੈ।
ਇਹ ਖ਼ਬਰ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਡਕੈਤੀ ਮਾਮਲਾ, AGTF ਨੇ ਮੁਕਾਬਲੇ ਮਗਰੋਂ ਹਥਿਆਰਾਂ ਸਣੇ ਦੋ ਮੁਲਜ਼ਮ ਕੀਤੇ ਕਾਬੂ
ਬੀਤੀ 31 ਮਈ ਦੀ ਸਵੇਰ ਕੁੜੀ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਸਾਈਕਲ ’ਤੇ ਸਵੇਰੇ ਤਕਰੀਬਨ ਸਵਾ 7 ਵਜੇ ਸਕੂਲ ਲਈ ਚਲੀ ਗਈ। ਤਕਰੀਬਨ ਇਕ ਘੰਟੇ ਬਾਅਦ ਸਕੂਲ ਤੋਂ ਫੋਨ ਆਇਆ ਕਿ ਕੁੜੀ ਸਕੂਲ ਨਹੀਂ ਪਹੁੰਚੀ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਆਸ-ਪਾਸ ਭਾਲ ਕਰਨ ਲੱਗੇ । ਤਕਰੀਬਨ ਦੋ-ਤਿੰਨ ਘੰਟਿਆਂ ਦੀ ਭਾਲ ਤੋਂ ਬਾਅਦ ਆਖਿਰ ਲੜਕੀ ਗੁਆਂਢੀ ਨੌਜਵਾਨ ਅਮਨਦੀਪ ਸਿੰਘ ਪੁੱਤਰ ਮੋਹਣ ਸਿੰਘ, ਜੋ ਧਨਾਨਸੂ ਸਥਿਤ ਇਕ ਫੈਕਟਰੀ ’ਚ ਬਤੌਰ ਸਕਿਓਰਿਟੀ ਗਾਰਡ ਨੌਕਰੀ ਕਰਦਾ ਹੈ, ਦੇ ਘਰ ’ਚੋਂ ਹੀ ਮਿਲ ਗਈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ
ਬੁਰੀ ਤਰ੍ਹਾਂ ਡਰੀ ਹੋਈ ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਅਮਨਦੀਪ ਸਿੰਘ ਨੇ ਜ਼ਬਰਦਸਤੀ ਉਸ ਨੂੰ ਸਾਈਕਲ ਸਮੇਤ ਹੀ ਆਪਣੇ ਕਮਰੇ ’ਚ ਖਿੱਚ ਲਿਆ ਅਤੇ ਫਿਰ ਉਸ ਦੀ ਮਰਜ਼ੀ ਦੇ ਬਿਨਾਂ ਹੀ ਉਸ ਨਾਲ ਸਰੀਰਕ ਸਬੰਧ ਬਣਾਏ। ਜਿਸ ਤੋਂ ਬਾਅਦ ਮੁਲਜ਼ਮ ਨੇ ਕੁੜੀ ਨੂੰ ਜਾਨੋਂ ਮਾਰਨ ਦਾ ਡਰ ਦਿਖਾ ਕੇ ਘਰ ਅੰਦਰ ਹੀ ਚੁੱਪਚਾਪ ਬੈਠਣ ਲਈ ਕਿਹਾ। ਮਾਂ-ਬਾਪ ਕੁੜੀ ਨੂੰ ਲੈ ਕੇ ਥਾਣਾ ਪੁਲਸ ਕੋਲ ਪਹੁੰਚ ਗਏ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਨਾਬਾਲਗਾ ਦੀ ਮਾਂ ਦੇ ਬਿਆਨਾਂ ’ਤੇ ਅਮਨਦੀਪ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਬੌਂਕੜ ਗੁੱਜਰਾਂ, ਲੁਧਿਆਣਾ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਅਮਨਦੀਪ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ।
ਬਹੁ-ਚਰਚਿਤ ਡਾ. ਡੌਲੀ ਕਤਲਕਾਂਡ ਦਾ ਦੋਸ਼ੀ ਸਾਥੀ ਸਮੇਤ ਕਾਬੂ, ਵੇਖੋ ਕੀ-ਕੀ ਹੋਇਆ ਬਰਾਮਦ
NEXT STORY