ਕਾਠਗੜ੍ਹ (ਰਾਜੇਸ਼) : ਪਿੰਡ ਆਸਰੋਂ ਨੇੜੇ ਪੈਂਦੇ ਧਾਰਮਿਕ ਅਸਥਾਨ ਬੰਦਲੀ ਸ਼ੇਰ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਕੰਢੇ ’ਤੇ ਖੜੇ ਇਕ 14 ਸਾਲਾ ਮੁੰਡੇ ਦਾ ਪੈਰ ਫਿਸਲਣ ਕਾਰਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ ਜਿਸ ਨੂੰ ਬਚਾਉਣ ਲਈ ਉਸ ਦੇ ਮਾਮੇ ਨੇ ਵੀ ਦਰਿਆ ਵਿਚ ਛਾਲ ਮਾਰ ਦਿੱਤੀ ਪਰ ਉਹ ਵੀ ਬਾਹਰ ਨਾ ਆ ਸਕਿਆ ਅਤੇ ਉਹ ਵੀ ਪਾਣੀ ਵਿਚ ਡੁੱਬ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਧਾਰਮਿਕ ਅਸਥਾਨ ਪੀਰ ਬਾਬਾ ਬੰਦਲੀ ਸ਼ੇਰ ਅੱਜ ਸੰਤ ਬਾਬਾ ਕੇਹਰ ਸਿੰਘ ਦੇ ਬਰਸੀ ਸਮਾਗਮ ਸਨ। ਇਸ ਸਮਾਗਮ ਵਿਚ ਦੂਰੋਂ-ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ ਜਿਸ ਵਿਚ ਇਕ ਪਰਿਵਾਰ ਖਰੜ ਤੋਂ ਆਇਆ ਹੋਇਆ ਸੀ ਅਤੇ ਇਸ ਪਰਿਵਾਰ ਦਾ ਇਕ 14 ਸਾਲਾ ਲੜਕਾ ਅੰਸ਼ ਵਾਲੀਆ ਨੇੜੇ ਲੱਗਦੇ ਸਤਲੁਜ ਦਰਿਆ ਦੇ ਕੰਢੇ ਪਹੁੰਚ ਗਿਆ ਤੇ ਪਾਣੀ ਦੇ ਤੇਜ਼ ਵਹਾਅ ਨੂੰ ਦੇਖ ਰਿਹਾ ਸੀ ਕਿ ਅਚਾਨਕ ਪੈਰ ਖਿਸਕਣ ਕਾਰਨ ਉਹ ਪਾਣੀ ਵਿਚ ਡਿੱਗ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਮਨਜ਼ੂਰੀ
ਦਰਿਆ ਵਿਚ ਡਿੱਗਦੇ ਅੰਸ਼ ਨੂੰ ਬਚਾਉਣ ਲਈ ਉਸ ਦੇ ਮਾਮੇ ਰਮਨ ਕੁਮਾਰ ਨੇ ਪਾਣੀ ਵਿਚ ਤੁਰੰਤ ਛਾਲ ਲਗਾ ਦਿੱਤੀ ਪਰ ਤੇਜ਼ ਵਹਾਅ ਨੇ ਉਸ ਨੂੰ ਵੀ ਆਪਣੇ ਨਾਲ ਵਹਾਅ ਲਿਆ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਨੇੜੇ ਪੈਂਦੀ ਪੁਲਸ ਚੌਕੀ ਆਸਰੋਂ ਨੂੰ ਦਿੱਤੀ ਜਿੱਥੋਂ ਏ. ਐੱਸ. ਆਈ. ਲਛਮਣ ਦਾਸ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਜਾਇਜ਼ਾ ਲੈਣ ਤੋਂ ਬਾਅਦ ਰੋਪੜ ਤੋਂ ਗੋਤਾਖੋਰਾਂ ਨੂੰ ਮੰਗਵਾ ਕੇ ਮਾਮੇ ਭਾਣਜੇ ਦੀ ਤਲਾਸ਼ ਸ਼ੁਰੂ ਕਰਵਾ ਦਿੱਤੀ। ਖ਼ਬਰ ਲਿਖੇ ਜਾਣ ਤੱਕ ਗੋਤਾਖੋਰ ਲਗਾਤਾਰ ਦੋਵਾਂ ਦੀ ਤਲਾਸ਼ ਕਰ ਰਹੇ ਸਨ। ਮਾਮੇ-ਭਾਣਜੇ ਦੇ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਨੌਜਵਾਨ ਅੰਸ਼ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅੰਨ੍ਹੇਵਾਹ ਗੋਲ਼ੀਆਂ ਮਾਰ ਕੇ 18 ਸਾਲਾ ਮੁੰਡੇ ਦਾ ਕਤਲ
ਜ਼ਿਕਰਯੋਗ ਹੈ ਕਿ ਬੀਤੇ ਕੁੱਝ ਦਿਨ ਪਹਿਲਾਂ ਵੀ ਸਤਲੁਜ ਦਰਿਆ ਦੇ ਉਕਤ ਸਥਾਨ ’ਤੇ ਨਹਾਉਣ ਗਏ ਦੋ ਨੌਜਵਾਨ ਡੁੱਬ ਚੁੱਕੇ ਸਨ। ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਵੀ ਦਰਿਆਵਾਂ ਅਤੇ ਨਹਿਰਾਂ ਵਿਚ ਲੋਕਾਂ ਦਾ ਨਹਾਉਣਾ ਬਾਦਸਤੂਰ ਜਾਰੀ ਹੈ ਜਿਸਦੇ ਚੱਲਦਿਆਂ ਅਕਸਰ ਹੀ ਅਜਿਹੀਆਂ ਅਣਹੋਣੀ ਘਟਨਾਵਾਂ ਵਾਪਰ ਰਹੀਆਂ ਹਨ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇ ਤੂੰ ਕਾਰਵਾਈ ਤੋਂ ਬਚਣਾ ਹੈ ਤਾਂ ਮੇਰੇ ਨਾਲ ਰਾਤ ਗੁਜ਼ਾਰ ਨਹੀਂ ਤਾਂ ਮੈਨੂੰ 30 ਹਜ਼ਾਰ ਰੁਪਏ ਦੇ
NEXT STORY