ਚੰਡੀਗੜ੍ਹ : ਮਾਂ ਅਤੇ ਪਰਿਵਾਰ ਲਈ ਇਕ ਨਵਜਨਮੇ ਬੱਚੇ ਨੂੰ ਖੋਹਣਾ ਬੇਹੱਦ ਦਰਦਨਾਕ ਅਤੇ ਦੁਖ਼ਦ ਹੁੰਦਾ ਹੈ। 15 ਅਕਤੂਬਰ ਨੂੰ ਹਰ ਸਾਲ 'ਪ੍ਰੈੱਗਨੈਂਸੀ ਐਂਡ ਇਨਫੈਂਟ ਲਾਸ ਰਿਮੈਂਬਰੈਂਸ ਡੇਅ' ਮਨਾਇਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਇਸ ਦਿਨ ਉਨ੍ਹਾਂ ਬੱਚਿਆਂ ਨੂੰ ਯਾਦ ਕੀਤਾ ਜਾਂਦਾ ਹੈ, ਜੋ ਗਰਭ 'ਚ, ਜਣੇਪੇ ਦੌਰਾਨ ਅਤੇ ਬਾਅਦ 'ਚ ਕਿਸੇ ਨਾ ਕਿਸੇ ਕਾਰਨ ਕਰਕੇ ਦੁਨੀਆ ਛੱਡ ਚੁੱਕੇ ਹਨ।
ਨੈਸ਼ਨਲ ਹੈਲਥ ਸਰਵੇ-5 (2019-21) ਦੇ ਅੰਕੜਿਆਂ ਮੁਤਾਬਕ ਗਰਭ ਦੌਰਾਨ ਸਹੀ ਪੋਸ਼ਣ ਅਤੇ ਜਣੇਪੇ ਉਪਰੰਤ ਉਚਿਤ ਡਾਕਟਰੀ ਦੇਖਭਾਲ ਨਾ ਮਿਲਣ ਕਰਕੇ ਪ੍ਰਤੀ ਹਜ਼ਾਰ ਨਵਜਨਮੇ ਬੱਚਿਆਂ 'ਚੋਂ ਪੰਜਾਬ 'ਚ 28, ਹਰਿਆਣਾ 'ਚ 33 ਅਤੇ ਚੰਡੀਗੜ੍ਹ 'ਚ 14 ਨਵਜਨਮੇ ਬੱਚਿਆਂ ਦੀ ਮੌਤ ਇਕ ਸਾਲ ਅੰਦਰ ਹੋ ਜਾਂਦੀ ਹੈ। ਦੇਸ਼ 'ਚ ਇਹ ਦਰ 35.2 ਹੈ। ਇਹ ਬਹੁਤ ਹੀ ਦੁਖ਼ਦਾਈ ਹੈ ਕਿਉਂਕਿ ਇਕ ਮਾਂ ਅਤੇ ਪੂਰੇ ਪਰਿਵਾਰ ਲਈ ਨਵਜਨਮੇ ਬੱਚੇ ਦੀ ਮੌਤ ਦਾ ਦੁੱਖ ਸਹਿਣ ਕਰਨਾ ਬੇਹੱਦ ਔਖਾ ਹੁੰਦਾ ਹੈ।
ਪੰਜਾਬ 'ਚ ਕਿਸਾਨ ਅੰਦੋਲਨ ਤੇਜ਼, ਅੱਜ ਕਰਨਗੇ ਲਲਕਾਰ ਰੈਲੀ
NEXT STORY