ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਨਵਜੰਮੇ ਬੱਚੇ ਨੂੰ ਬੋਰੀ 'ਚ ਪਾ ਕੇ ਨਾਲੀ ਸੁੱਟਣ ਵਾਲੇ ਉਸ ਦੇ ਕਵਾਰੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸਿਟੀ ਸਾਊਥ ਮੋਗਾ ਵੱਲੋਂ 26 ਸਤੰਬਰ 2022 ਨੂੰ ਡਾ. ਨਵੀਨ ਸੂਦ ਨਿਵਾਸੀ ਨਿਊ ਟਾਉਨ ਮੋਗਾ ਦੀ ਸ਼ਿਕਾਇਤ ’ਤੇ ਅ/ਧ 318 ਦੇ ਤਹਿਤ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜਦੋਂ ਉਹ ਆਪਣੀ ਕੌਂਸਲਰ ਪਤਨੀ ਨਾਲ ਕੰਮਕਾਜ ਦੇ ਸਬੰਧ ਵਿਚ ਰਜਿੰਦਰਾ ਅਸਟੇਟ ਮੋਗਾ ਨੂੰ ਜਾ ਰਿਹਾ ਸੀ ਤਾਂ ਮੁਹੱਲਾ ਅੰਗਦਪੁਰਾ ਨਜ਼ਦੀਕ ਨੇੜੇ ਬਰਫ ਦਾ ਕਾਰਖਾਨਾ ਕੋਲ ਲੋਕਾਂ ਦਾ ਭਾਰੀ ਇਕੱਠ ਦੇਖ ਕੇ ਉਹ ਰੁਕ ਗਏ, ਜਦੋਂ ਉਨ੍ਹਾਂ ਦੇਖਿਆ ਕਿ ਇਕ ਨਵ ਜਨਮਾ ਲੜਕਾ ਬੋਰੀ ਵਿਚ ਪਾ ਕੇ ਕਿਸੇ ਨੇ ਨਾਲੀ ਵਿਚ ਸੁੱਟਿਆ ਹੋਇਆ ਸੀ, ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਖ਼ਬਰ ਵੀ ਪੜ੍ਹੋ - 8ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ. ਐੱਸ. ਪੀ. ਸਿਟੀ ਗੁਰਸ਼ਰਨਜੀਤ ਸਿੰਘ ਅਤੇ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ ਤਾਂਕਿ ਨਵਜਨਮੇ ਲੜਕੇ ਨੂੰ ਬੋਰੀ ਵਿਚ ਪਾ ਕੇ ਸੁੱਟਣ ਵਾਲੇ ਪੁਲਸ ਦੇ ਕਾਬੂ ਆ ਸਕਣ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਟੈਕਨੀਕਲ ਤਰੀਕੇ ਨਾਲ ਜਾਂਚ ਕਰਨ ਦੇ ਇਲਾਵਾ ਮੁਹੱਲਾ ਅੰਗਦਪੁਰਾ ਦੇ ਨੇੜੇ ਅਤੇ ਆਸ-ਪਾਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਚੈੱਕ ਕਰਨ ਅਤੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਮੋਗਾ ਵਾਸੀ 21 ਸਾਲਾ ਲੜਕੀ ਨੂੰ ਕਾਬੂ ਕੀਤਾ, ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਅਤੇ ਉਸ ਦਾ ਕਥਿਤ ਪ੍ਰੇਮੀ ਰਾਹੁਲ ਨਿਵਾਸੀ ਮੋਗਾ ਇਕ ਜਗ੍ਹਾ ’ਤੇ ਇਕੱਠੇ ਕੰਮ ਕਰਦੇ ਸੀ, ਜਿੱਥੇ ਉਨ੍ਹਾਂ ਆਪਸੀ ਪ੍ਰੇਮ ਸਬੰਧ ਹੋ ਗਏ। ਉਸ ਨੇ ਕਿਹਾ ਕਿ 3 ਸਾਲ ਤੋਂ ਉਹ ਦੋਸਤ ਸੀ ਅਤੇ ਬਿਨਾਂ ਵਿਆਹ ਤੋਂ ਇਕੱਠੇ ਰਹਿ ਰਹੇ ਸਨ।
ਉਸ ਨੇ ਕਿਹਾ ਕਿ ਵਿਆਹ ਕਰਵਾਏ ਬਿਨਾਂ ਗਰਭਵਤੀ ਹੋਣ ’ਤੇ ਉਹ ਸਮਾਜਿਕ ਤੌਰ ’ਤੇ ਡਰ ਗਈ ਅਤੇ ਬੱਚੇ ਨੂੰ ਮਾਰਨ ਲਈ ਦਵਾਈ ਖਾ ਲਈ ਅਤੇ 26 ਸਤੰਬਰ ਨੂੰ ਉਸ ਨੇ ਆਪਣੇ ਘਰ ਇਕ ਲੜਕੇ ਨੂੰ ਜਨਮ ਦਿੱਤਾ ਜੋ ਮਰ ਚੁੱਕਾ ਸੀ। ਇਸ ਉਪਰੰਤ ਜੋੜੇ ਨੇ ਉਸ ਨੂੰ ਬੋਰੀ ਵਿਚ ਪਾ ਕੇ ਘਟਨਾ ਵਾਲੀ ਜਗ੍ਹਾ ’ਤੇ ਸੁੱਟ ਦਿੱਤਾ। ਪੁਲਸ ਨੇ ਉਕਤ ਮਾਮਲੇ ਵਿਚ ਰਾਹੁਲ ਨੂੰ ਵੀ ਕਾਬੂ ਕਰ ਲਿਆ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਜਾਂਚ ਦੇ ਬਾਅਦ ਜੇਕਰ ਕਿਸੇ ਹੋਰ ਵਿਅਕਤੀ ਜਾਂ ਔਰਤ ਦਾ ਨਾਮ ਸਾਹਮਣੇ ਆਇਆ ਤਾਂ ਉਸ ਦੇ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੀ ਧੀ ਨੇ ਪਲਾਸਟਿਕ ਤੇ ਰਹਿੰਦ-ਖੂੰਹਦ ਤੋਂ ਬਣਾਇਆ ਜਨਤਕ ਪਖਾਨਾ, ਹਵਾਈ ਅੱਡੇ 'ਤੇ ਹੋਇਆ ਸਥਾਪਤ
NEXT STORY