ਲੁਧਿਆਣਾ,(ਗੌਤਮ): ਨਵੀਂ ਦਿੱਲੀ ਤੋਂ ਕੱਟੜਾ ਲਈ ਦੇਸ਼ ਦੀ ਦੂਸਰੀ ਸ਼ੁਰੂ ਹੋਣ ਵਾਲੀ ਸੈਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈੱਸ ਵੀਰਵਾਰ ਨੂੰ ਦੁਪਹਿਰ 1.19 ਵਜੇ ਲੁਧਿਆਣਾ ਸਟੇਸ਼ਨ ਪਹੁੰਚੇਗੀ। ਟਰੇਨ ਨੂੰ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਹੋਮ ਮਨਿਸਟਰ ਅਮਿਤ ਸ਼ਾਹ ਝੰਡੀ ਦੇ ਕੇ ਰਵਾਨਾ ਕਰਨਗੇ। ਲੁਧਿਆਣਾ 'ਚ ਸਿਰਫ 2 ਮਿੰਟ ਲਈ ਸਟਾਪੇਜ ਤੋਂ ਬਾਅਦ ਟਰੇਨ ਨੂੰ ਜੰਮੂ-ਕੱਟੜਾ ਲਈ ਰਵਾਨਾ ਕੀਤਾ ਜਾਵੇਗਾ। ਅਧਿਕਾਰਤ ਜਾਣਕਾਰੀ ਅਨੁਸਾਰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਟਰੇਨ ਨਾਲ ਆਉਣ ਵਾਲੇ ਗਾਰਡ ਤੇ ਡਰਾਈਵਰ ਤੋਂ ਇਲਾਵਾ ਹੋਰ ਸਟਾਫ ਦੇ ਮੈਂਬਰ ਬਦਲੇ ਜਾਣਗੇ ਜਦਕਿ ਟਰੇਨ ਨਾਲ ਰੇਲਵੇ ਮਨਿਸਟਰ, ਬੜੌਦਾ ਹਾਊਸ, ਫਿਰੋਜ਼ਪੁਰ ਤੇ ਦਿੱਲੀ ਰੇਲਵੇ ਬੋਰਡ ਦੇ ਅਧਿਕਾਰੀ ਰਵਾਨਾ ਹੋਣਗੇ। ਵਰਣਨਯੋਗ ਹੈ ਕਿ 5 ਅਕਤੂਬਰ ਤੋਂ ਟਰੇਨ ਨੂੰ ਕਮਰਸ਼ੀਅਲ ਤੌਰ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਬੁਕਿੰਗ ਆਨਲਾਈਨ ਸ਼ੁਰੂ ਕਰ ਦਿੱਤੀ ਗਈ ਹੈ।
ਨਿਊ ਦਿੱਲੀ-ਲੋਹੀਆਂ ਖਾਸ ਐਕਸਪ੍ਰੈੱਸ ਦਾ ਨਾਂ 'ਸਰਬੱਤ ਦਾ ਭਲਾ ਐਕਸਪ੍ਰੈੱਸ' ਹੋਵੇ : ਹਰਸਿਮਰਤ
NEXT STORY