ਨਵੀਂ ਦਿੱਲੀ (ਕਮਲ ਕੁਮਾਰ ਕਾਂਸਲ) : ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਵੱਲੋਂ ਇਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਨੇ ਸਰਨਾ ਤੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ ਦੀ ਵਿਦਾਇਗੀ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਸਵਾਲ ਪੁੱਛਿਆ ਸੀ, ਜਿਸ 'ਤੇ ਉਹ ਗੁੱਸੇ ਵਿਚ ਆ ਗਏ ਤੇ ਉਹ ਪੱਤਰਕਾਰ ਤੇ ਉਸ ਦੇ ਕੈਮਰਾਮੈਨ ਨਾਲ ਉਲਝ ਗਏ।
ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਪੱਤਰਕਾਰ ਸਰਨਾ ਦੇ ਘਰ ਗਏ ਸਨ, ਪਰ ਉਹ ਪੱਤਰਕਾਰ ਦੇ ਸਵਾਲਾਂ 'ਤੇ ਖ਼ਫ਼ਾ ਹੋ ਗਏ ਅਤੇ ਬਗ਼ੈਰ ਇਜਾਜ਼ਤ ਘਰ ਆਉਣ ਦੀ ਗੱਲ ਕਹਿਣ ਲੱਗੇ। ਦੱਸ ਦੇਈਏ ਕਿ ਹਰਵਿੰਦਰ ਸਿੰਘ ਸਰਨਾ, ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਦੇ ਭਰਾ ਹਨ।
ਚੋਣ ਕਮਿਸ਼ਨ ਵਲੋਂ ਕਈ ਪੋਲਿੰਗ ਕੇਂਦਰਾਂ ਦੀਆਂ ਇਮਾਰਤਾਂ ਬਦਲਣ ਦੀ ਪ੍ਰਵਾਨਗੀ
NEXT STORY