ਲੁਧਿਆਣਾ (ਗੌਤਮ) - ਖ਼ਬਰ ਛਾਪਣ ਦੀ ਰੰਜਿਸ਼ ਕਾਰਨ ਆਮ ਆਦਮੀ ਪਾਰਟੀ ਤੋਂ ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਵਲੋਂ ਇਕ ਔਰਤ ਪੱਤਰਕਾਰ ਦੇ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਸ਼ਿਕਾਇਤ ਮਿਲਣ ਤੋਂ ਥਾਣਾ ਸਦਰ ਦੀ ਪੁਲਸ ਨੇ ਭਗਤ ਸਿੰਘ ਨਗਰ ਧਾਂਧਰਾ ਦੀ ਰਹਿਣ ਵਾਲੀ ਸਿਮਰਨ ਦੇ ਬਿਆਨ ’ਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਸੰਜੇ ਤਿਵਾੜੀ, ਆਕਾਸ਼ ਤੇ ਦੋ ਦਰਜਨ ਦੇ ਲਗਭਗ ਸਾਥੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਸਿਮਰਨ ਨੇ ਦੱਸਿਆ ਕਿ ਸੰਜੇ ਤਿਵਾੜੀ ਆਮ ਆਦਮੀ ਪਾਰਟੀ ਤੋਂ ਸ਼ਹੀਦ ਭਗਤ ਸਿੰਘ ਨਗਰ ਦਾ ਸਰਪੰਚ ਹੈ।
ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ
ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਜਨ ਸਮੱਸਿਆਵਾਂ ਨੂੰ ਲੈ ਕੇ ਖ਼ਬਰ ਲਗਾਈ ਸੀ, ਜਿਸ ਨੂੰ ਲੈ ਕੇ ਸੰਜੇ ਤਿਵਾੜੀ ਰੰਜਿਸ਼ ਰੱਖ ਰਿਹਾ ਸੀ। ਇਸ ਰੰਜਿਸ਼ ਕਾਰਲ ਮੁਲਜ਼ਮ ਨੇ ਉਸ ਨੂੰ ਰਸਤੇ ’ਚ ਘੇਰ ਕੇ ਅਸ਼ਲੀਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਬਚਾਅ ਲਈ ਭੱਜ ਕੇ ਆਪਣੇ ਘਰ ਪਹੁੰਚ ਗਈ ਪਰ ਮੁਲਜ਼ਮ ਤੇ ਆਕਾਸ਼ ਵੀ ਪਿੱਛਾ ਕਰਦੇ ਉਸ ਦੇ ਪਿਛੇ ਘਰ ਤੱਕ ਆ ਗਏ ਤੇ ਧਮਕਾਉਂਦੇ ਕਿਹਾ ਕਿ ਅੱਜ ਤੈਨੂੰ ਨਿਊਜ਼ ਲਗਾਉਣ ਦਾ ਮਜ਼ਾ ਚਖਾਉਂਦਾ ਹਾਂ। ਵਿਰੋਧ ਕਰਨ ’ਤੇ ਮੁਲਜ਼ਮ ਆਕਾਸ਼ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਸਰਪੰਚ ਨੇ ਗ਼ਲਤ ਇਰਾਦੇ ਨਾਲ ਉਸ ਨੂੰ ਫੜ ਕੇ ਧੱਕਾਮੁੱਕੀ ਕੀਤੀ ਤੈ ਅਣਪਛਾਤੇ ਸਾਥੀਆਂ ਨੇ ਘਰ ਦੇ ਬਾਹਰ ਖੜ੍ਹੇ ਹੋ ਕੇ ਘਰ ’ਤੇ ਇੱਟਾਂ ਪੱਥਰ ਸੁੱਟੇ। ਜਦ ਉਸ ਨੇ ਬਚਾਅ ਲਈ ਰੌਲਾ ਪਾਇਆ ਤਾਂ ਮੁਲਜ਼ਮ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਭੱਜ ਨਿਕਲੇ।
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਦੇ ਅਹੁਦੇ ਦੀ ਮਰਿਆਦਾ ਨੂੰ ਲੈ ਕੇ ਸੁਨੀਲ ਜਾਖੜ ਦਾ ਕਾਂਗਰਸ 'ਤੇ ਵੱਡਾ ਹਮਲਾ
NEXT STORY