ਮੋਹਾਲੀ (ਜਸਬੀਰ ਜੱਸੀ) : 15 ਦਸੰਬਰ ਨੂੰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਹੋਏ ਕਤਲ ਮਾਮਲੇ 'ਚ ਮੋਹਾਲੀ ਪੁਲਸ ਵਲੋਂ 8 ਮੁਲਜ਼ਮਾਂ ਜੁਗਰਾਜ ਸਿੰਘ, ਐਸ਼ਦੀਪ, ਮਨਦੀਪ ਸਿੰਘ ਮੋਟਾ, ਗਗਨਦੀਪ ਸਿੰਘ, ਅਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ ਟੈਕਸੀ ਚਾਲਕ ਅਤੇ ਸ਼ੂਟਰ ਕਰਨ ਪਾਠਕ ਖ਼ਿਲਾਫ਼ ਕਤਲ ਸਮੇਤ ਹੋਰਨਾਂ ਧਾਰਾਵਾਂ ਦੇ ਤਹਿਤ ਇਲਾਕਾ ਮੈਜਿਸਟ੍ਰੇਟ ਸੰਗਮ ਕੌਸ਼ਲ ਦੀ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪੁਲਸ ਵਲੋਂ 350 ਪੰਨਿਆਂ ਦੀ ਇਸ ਚਾਰਜਸ਼ੀਟ 'ਚ 55 ਦੇ ਕਰੀਬ ਗਵਾਹ ਰੱਖੇ ਗਏ ਹਨ। ਪੁਲਸ ਵਲੋਂ ਇਸ ਮਾਮਲੇ 'ਚ ਸ਼ੂਟਰ ਅੱਦਿਤਿਆ ਕਪੂਰ, ਗੈਂਗਸਟਰ ਬਲਜਿੰਦਰ ਡੋਨੀ ਬੱਲ, ਅਰਵਿੰਦਰ ਸਿੰਘ, ਜਸ਼ਦੀਪ ਅਤੇ ਅਰਵਿੰਦਰਜੀਤ ਉਰਫ਼ ਮਨੀ ਖ਼ਿਲਾਫ਼ ਅਰੈਸਟ ਵਾਰੰਟ ਜਾਰੀ ਕਰਵਾਏ ਗਏ ਹਨ। ਇਸ ਮਾਮਲੇ 'ਚ ਪੁਲਸ ਵਲੋਂ ਮਿੱਢੀ ਨਾਂ ਦੇ ਨੌਜਵਾਨ ਨੂੰ ਪੁਲਸ ਮੁਕਾਬਲੇ 'ਚ ਮਾਰਿਆ ਗਿਆ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦੌਰਾਨ ਕਿਹੋ ਜਿਹਾ ਰਹੇਗਾ
ਗੋਲੀਆਂ ਮਾਰ ਕੀਤਾ ਸੀ ਕਤਲ
ਮੋਹਾਲੀ ਦੇ ਸੋਹਾਣਾ ਇਲਾਕੇ 'ਚ 4 ਦਿਨਾਂ ਕਬੱਡੀ ਮੈਚ ਚੱਲ ਰਿਹਾ ਸੀ। ਇਸ ਦੌਰਾਨ ਕਰਨ ਪਾਠਕ ਸ਼ੂਟਰ, ਅਕਾਸ਼ਦੀਪ, ਤਰਨਦੀਪ ਅਤੇ ਅੱਦਿੱਤਿਆ ਕਪੂਰ ਉਕਤ ਕਬੱਡੀ ਕੱਪ 'ਚ ਪਹੁੰਚੇ ਅਤੇ ਉਹ ਰਾਣਾ ਬਲਾਚੌਰੀਆ ਦੇ ਸਿਰ 'ਚ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਰਾਣਾ ਬਲਾਚੌਰੀਆ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ। ਪੁਲਸ ਨੂੰ ਮੌਕੇ ਤੋਂ ਕੁੱਝ ਖੋਲ ਵੀ ਬਰਾਮਦ ਹੋਏ ਸਨ। ਹਮਲਾਵਰ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਾਚੌਰੀਆ ਦੇ ਨੇੜੇ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਦੀ ਵਾਰਦਾਤ ਤੋਂ ਕੁੱਝ ਦੇਰ ਬਾਅਦ ਉਕਤ ਕਬੱਡੀ ਮੈਚ 'ਚ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਆਉਣਾ ਸੀ, ਕਿਉਂਕਿ ਇਸ ਕਬੱਡੀ ਟੂਰਨਾਮੈਂਟ ਦੇ ਪ੍ਰਬੰਧਕ ਰੂਪਾ ਸੋਹਾਣਾ ਦੇ ਮਨਕੀਰਤ ਔਲਖ ਨਾਲ ਨੇੜਲੇ ਸਬੰਧ ਹਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਬੁਰੀ ਖ਼ਬਰ ਨੇ ਵਿਛਾਏ ਸੱਥਰ, ਨੌਜਵਾਨ ਪੁੱਤ ਦੀ ਮੌਤ ਨੇ ਤੋੜਿਆ ਮਾਪਿਆਂ ਦਾ ਲੱਕ
ਕੌਣ ਹੈ ਰਾਣਾ ਬਲਾਚੌਰੀਆ
ਰਾਣਾ ਬਲਾਚੋਰੀਆ ਦਾ ਪੂਰਾ ਨਾਮ ਕੰਵਰ ਦਿਗਵਿਜੇ ਸਿੰਘ ਹੈ, ਜੋ ਕਿ ਇਕ ਕਬੱਡੀ ਪ੍ਰਮੋਟਰ ਹੈ ਅਤੇ ਖਿਡਾਰੀਆਂ ਨੂੰ ਮੈਚ ਖਿਡਾਉਣ ਲਈ ਲੈ ਕੇ ਆਉਂਦਾ ਸੀ। ਉਹ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਐਕਟਿੰਗ ਵੀ ਕਰਦਾ ਸੀ। ਰਾਣਾ ਬਲਾਚੌਰੀਆ ਦੇ ਕਤਲ ਤੋਂ ਪਹਿਲਾਂ ਕਰੀਬ 10 ਦਿਨ ਪਹਿਲਾਂ ਵਿਆਹ ਹੋਇਆ ਸੀ। ਉਹ ਮੂਲ ਰੂਪ 'ਚ ਬਲਾਚੌਰ ਦਾ ਰਹਿਣ ਵਾਲਾ ਸੀ।
ਬੰਬੀਹਾ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਕਿਹਾ ਬਾਈ ਸਿੱਧੂ ਮੂਸੇਵਾਲਾ ਦਾ ਲਿਆ ਬਦਲਾ
ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਬੰਬੀਹਾ ਗੈਂਗ ਨੇ ਲਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੋ ਮੋਹਾਲੀ ਸੋਹਾਣਾ ਕਬੱਡੀ ਕੱਪ 'ਚ ਰਾਣਾ ਬਲਾਚੌਰੀਆ ਦਾ ਕਤਲ ਹੋਇਆ, ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ, ਸ਼ਗਨਪ੍ਰੀਤ, ਮੁਹੱਬਤ ਰੰਧਾਵਾ, ਅਮਰ ਖੱਬੇ, ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ ਬੰਦਾ ਸਾਡੇ ਐਂਟੀ ਜੱਗੂ ਖੋਤੀ ਤੇ ਲਾਰੈਂਸ ਨਾਲ ਵਰਤਦਾ ਸੀ, ਇਸ ਨੇ ਸਿੱਧੂ ਮੂਸੇਵਾਲੇ ਦੇ ਕਾਤਲ ਦੀ ਰਿਹਾਇਸ਼ ਕਰਵਾਈ ਅਤੇ ਖ਼ੁਦ ਬੰਦੇ ਸਾਂਭੇ ਸੀ, ਅਸੀਂ ਰਾਣਾ ਮਾਰ ਕੇ ਆਪਣੇ ਭਰਾ ਮੂਸੇਵਾਲੇ ਦਾ ਬਦਲਾ ਲਿਆ, ਇਹ ਕੰਮ ਸਾਡੇ ਭਰਾ ਮੱਖਣ ਅੰਬਰਸਰ ਤੇ ਡਿਫਾਲਟਰ ਕਰਨ ਨੇ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ! ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਘਰ 'ਤੇ ਫਾਇਰਿੰਗ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
NEXT STORY