ਅੰਮ੍ਰਿਤਸਰ (ਵੈੱਬ ਡੈਸਕ): ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਇਕ ਨਵਾਂ ਫ਼ੁਰਮਾਨ ਜਾਰੀ ਹੋ ਗਿਆ ਹੈ। ਅੰਮ੍ਰਿਤਸਰ 'ਚ ਤਾਇਨਾਤ ਪੁਲਸ ਮੁਲਾਜ਼ਮ ਹੁਣ ਡਿਊਟੀ ਦੌਰਾਨ ਸਮਾਰਟ ਫ਼ੋਨ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਆਦਿ ਨਹੀਂ ਕਰ ਸਕਣਗੇ। ਜੇ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਵੱਲੋਂ ਇਸ ਨੂੰ ਲੈ ਕੇ ਬਾਕਾਇਦਾ ਲਿਖ਼ਤੀ ਹੁਕਮ ਜਾਰੀ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ! ਵਿਆਹ ਵਾਲੇ ਦਿਨ ਬਿਊਟੀ ਪਾਰਲਰ ’ਚ ਤਿਆਰ ਹੋਣ ਗਈ ਲਾੜੀ ਦਾ ਗੋਲ਼ੀ ਮਾਰ ਕੇ ਕਤਲ
ਅੰਮ੍ਰਿਤਸਰ ਪੁਲਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਅਕਸਰ ਪੁਲਸ ਮੁਲਾਜ਼ਮ ਡਿਊਟੀ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹਨ। ਕੁਝ ਮੁਲਾਜ਼ਮ ਅਰਾਮ ਨਾਲ ਕੁਰਸੀ 'ਤੇ ਬੈਠ ਕੇ, ਗੱਡੀਆਂ ਵਿਚ ਬੈਠ ਕੇ ਅਤੇ ਡਿਊਟੀ ਵਾਲੇ ਸਥਾਨ 'ਤੇ ਸਮਾਰਟ ਫ਼ੋਨ 'ਤੇ ਸੋਸ਼ਲ ਮੀਡੀਆ ਜਾਂ ਹੋਰ ਚੈਟ ਆਦਿ ਵਿਚ ਰੁਝੇ ਰਹਿੰਦੇ ਹਨ ਤਾਂ ਉਨ੍ਹਾਂ ਦਾ ਧਿਆਨ ਡਿਊਟੀ ਵੱਲ ਨਹੀਂ ਹੁੰਦਾ। ਇਸ ਨਾਲ ਜਿੱਥੇ ਆਮ ਜਨਤਾ ਦੀ ਸੁਰੱਖਿਆ ਤਾਂ ਦੂਰ ਉਨ੍ਹਾਂ ਦੀ ਆਪਣੀ ਸੁਰੱਖਿਆ ਵੀ ਖ਼ਤਰੇ ਵਿਚ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬੀ ’ਚ ਚੁੱਕੀ ਸਹੁੰ
ਪੁਲਸ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਮੁਲਾਜ਼ਮ ਡਿਊਟੀ ਦੌਰਾਨ ਸਮਾਰਟ ਫ਼ੋਨ ਦੀ ਸਕਰੀਨ 'ਤੇ ਕੁਝ ਵੀ ਵੇਖਦਾ ਜਾਂ ਵਿਅਸਤ ਪਾਇਆ ਗਿਆ ਇਸ ਨੂੰ ਡਿਊਟੀ ਵਿਚ ਅਣਗਹਿਲੀ ਅਤੇ ਕੁਤਾਹੀ ਸਮਝਿਆ ਜਾਵੇਗਾ ਤੇ ਉਸ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਡਿਊਟੀ ਦੌਰਾਨ ਫ਼ੋਨ ਸੁਨਣ ਜਾਂ ਕਰਨ ਤਕ ਹੀ ਸੀਮਤ ਰਿਹਾ ਜਾਵੇ, ਪਰ ਉਸ ਸਮੇਂ ਵੀ ਚੌਕਸ ਰਹਿ ਕੇ ਡਿਊਟੀ ਨਿਭਾਈ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪਰ ਤੋਂ ਸਾਬਕਾ ਸੰਸਦ ਮੈਂਬਰ ਕਮਲ ਚੌਧਰੀ ਦਾ ਦੇਹਾਂਤ, ਦਿੱਲੀ ਦੇ ਹਸਪਤਾਲ 'ਚ ਲਏ ਆਖ਼ਰੀ ਸਾਹ
NEXT STORY