ਫਰੀਦਕੋਟ (ਵੈੱਬ ਡੈਸਕ, ਰਮਨਜੀਤ) : ਸਰਕਾਰੀ ਮੁਲਾਜ਼ਮਾਂ ਵੱਲੋਂ ਦਫ਼ਤਰ 'ਚ ਟੀ-ਸ਼ਰਟ ਅਤੇ ਜੀਨਸ ਪਾ ਕੇ ਆਉਣ 'ਤੇ ਰੋਕ ਲੱਗ ਗਈ ਹੈ। ਦਰਅਸਲ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਇਹ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਦਫ਼ਤਰ ਦੇ ਸਮੇਂ ਦੌਰਾਨ ਟੀ-ਸ਼ਰਟ ਅਤੇ ਜੀਨਸ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਇਸ ਲੋਕ ਸਭਾ ਸੀਟ 'ਤੇ ਗੜਬੜਾ ਸਕਦੈ BJP ਦਾ ਗਣਿਤ, ਸਿਆਸੀ ਹਲਕੇ ਹੈਰਾਨ
ਡੀ. ਸੀ. ਨੇ ਕਿਹਾ ਕਿ ਅਕਸਰ ਇਹ ਦੇਖਿਆ ਗਿਆ ਹੈ ਕਿ ਸਰਕਾਰੀ ਦਫ਼ਤਰਾਂ 'ਚ ਕਈ ਅਧਿਕਾਰੀ ਅਤੇ ਮੁਲਾਜ਼ਮ ਟੀ-ਸ਼ਰਟ ਅਤੇ ਜੀਨਸ ਪਾ ਕੇ ਆਉਂਦੇ ਹਨ। ਇਹ ਪ੍ਰਥਾ ਚੰਗੀ ਨਹੀਂ ਹੈ ਅਤੇ ਇਸ ਦਾ ਆਮ ਜਨਤਾ 'ਤੇ ਵੀ ਚੰਗਾ ਪ੍ਰਭਾਵ ਨਹੀਂ ਪੈਂਦਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧੇ ਡੇਂਗੂ ਦੇ ਮਰੀਜ਼, ਹਸਪਤਾਲਾਂ 'ਚ ਵਧੀ ਭੀੜ
ਇਸ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਫ਼ਤਰ 'ਚ ਰਸਮੀ (Formal Dress) ਪਾ ਕੇ ਆਉਣ। ਇਸ ਦਾ ਨੋਟੀਫਿਕੇਸ਼ਨ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਭੇਜਿਆ ਗਿਆ ਹੈ ਤਾਂ ਉਹ ਆਪਣੇ ਅਧੀਨ ਆਉਂਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਹਦਾਇਤਾਂ ਬਾਰੇ ਜਾਣੂੰ ਕਰਵਾਉਣ ਅਤੇ ਇਸ ਦੀ ਪਾਲਣਾ ਕਰਵਾਈ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧੇ ਡੇਂਗੂ ਦੇ ਮਰੀਜ਼, ਹਸਪਤਾਲਾਂ 'ਚ ਵਧੀ ਭੀੜ
NEXT STORY