ਲੁਧਿਆਣਾ (ਰਾਮ) : ਪੰਜਾਬ 'ਚ ਫੇਸਲੈੱਸ ਆਰ. ਟੀ. ਓ. ਸਿਸਟਮ ਲਾਗੂ ਹੋਣ ਤੋਂ ਬਾਅਦ ਹੁਣ ਟਰਾਂਸਪੋਰਟ ਵਿਭਾਗ ਨੇ ਚਲਾਨ ਕਾਊਂਟਰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ। ਵਿਭਾਗ ਨੇ ਸਾਫ਼ ਕੀਤਾ ਹੈ ਕਿ ਹੁਣ ਕਿਸੇ ਵੀ ਵਾਹਨ ਚਾਲਕ ਤੋਂ ਆਰ. ਟੀ. ਓ. ਦਫ਼ਤਰ ’ਚ ਨਕਦ ਰਾਸ਼ੀ ਨਹੀਂ ਲਈ ਜਾਵੇਗੀ। ਸਾਰੇ ਚਲਾਨ ਸਿਰਫ ਆਨਲਾਈਨ ਮੋਡ ’ਚ ਹੀ ਭਰੇ ਜਾਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਰ. ਟੀ. ਓ. ਦੀਆਂ 56 ਸੇਵਾਵਾਂ ਸੇਵਾ ਕੇਂਦਰਾਂ ਅਤੇ 1076 ਹੈਲਪਲਾਈਨ ’ਤੇ ਸ਼ਿਫਟ ਕਰਨ ਤੋਂ ਬਾਅਦ ਆਰ. ਟੀ. ਓ. ਦਫਤਰਾਂ ਨੂੰ ਜਿੰਦੇ ਲਗਾ ਦਿੱਤੇ ਗਏ ਸਨ ਪਰ ਚਲਾਨ ਭੁਗਤਾਨ ਦੀ ਪ੍ਰਕਿਰਿਆ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਸੀ। ਵੀਰਵਾਰ ਨੂੰ ਕਈ ਲੋਕ ਚਲਾਨ ਭਰਨ ਆਰ. ਟੀ. ਓ. ਦਫ਼ਤਰ ਪੁੱਜੇ ਪਰ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਮੁੜਨਾ ਪਿਆ।
ਹੁਣ ਚਲਾਨ ਵੀ ਹੋਣਗੇ ਪੂਰੀ ਤਰ੍ਹਾਂ ਆਨਲਾਈਨ
ਟ੍ਰੈਫਿਕ ਪੁਲਸ ਅਤੇ ਆਰ. ਟੀ. ਓ. ਦੋਵੇਂ ਵਿਭਾਗ ਚਲਾਨ ਆਨਲਾਈਨ ਹੀ ਕਰਦੇ ਹਨ। ਅਜਿਹੇ 'ਚ ਭੁਗਤਾਨ ਦੀ ਪ੍ਰਕਿਰਿਆ ਵੀ ਹੁਣ ਆਨਲਾਈਨ ਹੋਵੇਗੀ। ਚਲਾਨ ਬਣਨ ਸਮੇਂ ਹੀ ਵਾਹਨ ਚਾਲਕ ਨੂੰ ਚਲਾਨ ਦੀ ਰਾਸ਼ੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਜੇਕਰ ਚਾਲਕ ਮੌਕੇ ’ਤੇ ਹੀ ਭੁਗਤਾਨ ਕਰ ਦੇਵੇ ਤਾਂ ਉਸ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਣੇ ਪੈਂਦੇ। ਜੇਕਰ ਚਲਾਨ ਦਾ ਭੁਗਤਾਨ ਮੌਕੇ ’ਤੇ ਹੀ ਨਹੀਂ ਕੀਤਾ ਜਾਂਦਾ ਤਾਂ ਪੁਲਸ ਜਾਂ ਆਰ. ਟੀ. ਓ. ਦਸਤਾਵੇਜ਼ ਜ਼ਬਤ ਕਰ ਲੈਂਦੇ ਹਨ। ਬਾਅਦ ਵਿਚ ਜਦੋਂ ਚਾਲਕ ਆਨਲਾਈਨ ਚਲਾਨ ਦਾ ਭੁਗਤਾਨ ਕਰਦਾ ਹੈ ਤਾਂ ਉਹ ਰਸੀਦ ਦਿਖਾ ਕੇ ਆਪਣੇ ਦਸਤਾਵੇਜ਼ ਵਾਪਸ ਲੈ ਸਕਦਾ ਹੈ।
ਡਾਕੂਮੈਂਟਸ ਹੁਣ ਘਰ ਤੱਕ ਪਹੁੰਚਾਉਣ ਦੀ ਤਿਆਰੀ
ਆਰ. ਟੀ. ਓ. ਕੁਲਦੀਪ ਬਾਵਾ ਨੇ ਦੱਸਿਆ ਕਿ ਵਿਭਾਗ ਹੁਣ ਆਨਲਾਈਨ ਭੁਗਤਾਨ ਤੋਂ ਬਾਅਦ ਦਸਤਾਵੇਜ਼ ਚਾਲਕ ਦੇ ਘਰ ਤੱਕ ਭੇਜਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਜਿਉਂ ਹੀ ਆਨਲਾਈਨ ਪੇਮੈਂਟ ਹੁੰਦੀ ਹੈ, ਉਸ ਦੀ ਜਾਣਕਾਰੀ ਆਰ. ਟੀ. ਓ. ਨੂੰ ਮਿਲ ਜਾਵੇਗੀ ਅਤੇ ਦਸਤਾਵੇਜ਼ ਪੋਸਟ ਜ਼ਰੀਏ ਘਰ ਭੇਜ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸਾਰੇ ਸਕੂਲਾਂ ਦਾ ਬਦਲਿਆ ਸਮਾਂ, ਸਿੱਖਿਆ ਵਿਭਾਗ ਨੇ ਜਾਰੀ ਕੀਤੀ ਨੋਟੀਫਿਕੇਸ਼ਨ
ਦਲਾਲਾਂ ਦੀ ਭੂਮਿਕਾ ਖ਼ਤਮ ਹੋਵੇਗੀ
ਆਨਲਾਈਨ ਵਿਵਸਥਾ ਲਾਗੂ ਹੋਣ ਨਾਲ ਹੁਣ ਦਲਾਲੀ ਦੀ ਖੇਡ ਵੀ ਖ਼ਤਮ ਹੋਵੇਗੀ। ਪਹਿਲਾਂ ਚਲਾਨ ਭੁਗਤਾਨ ਲਈ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਦਲਾਲ ਰਸਤੇ ਵਿਚ ਹੀ ਫੜ੍ਹ ਲੈਂਦੇ ਸਨ ਅਤੇ ਕਈ ਵਾਰ ਪੈਸੇ ਲੈ ਕੇ ਗਾਇਬ ਵੀ ਹੋ ਜਾਂਦੇ ਸਨ। ਲੁਧਿਆਣਾ ਆਰ. ਟੀ. ਓ. ਦਫ਼ਤਰ ’ਚ ਅਜਿਹੇ ਮਾਮਲਿਆਂ 'ਚ ਕਈ ਦਲਾਲਾਂ ’ਤੇ ਕੇਸ ਦਰਜ ਹੋ ਚੁੱਕੇ ਹਨ।
260 ਚਲਾਨ ਅਜੇ ਪੈਂਡਿੰਗ
ਆਰ. ਟੀ. ਓ. ਕੁਲਦੀਪ ਸਿੰਘ ਬਾਵਾ ਨੇ ਦੱਸਿਆ ਕਿ ਦਫ਼ਤਰ ’ਚ ਅਜੇ ਕਰੀਬ 260 ਚਲਾਨ ਪੈਂਡਿੰਗ ਹਨ, ਜੋ ਪੁਲਸ ਵਲੋਂ ਆਏ ਹਨ। ਇਨ੍ਹਾਂ ਮਾਮਲਿਆਂ ਲਈ ਇਕ ਮੁਲਾਜ਼ਮ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਲੋਕਾਂ ਨੂੰ ਆਨਲਾਈਨ ਭੁਗਤਾਨ ਦੀ ਪ੍ਰਕਿਰਿਆ ਸਮਝਾਏਗਾ। ਉਹ ਕਿਸੇ ਤੋਂ ਨਕਦੀ ਰਾਸ਼ੀ ਨਹੀਂ ਲਵੇਗਾ।
ਆਨਲਾਈਨ ਚਲਾਨ ਭਰਨ ਦੀ ਪ੍ਰਕਿਰਿਆ
ਹੁਣ ਲੋਕਾਂ ਨੂੰ ਟ੍ਰੈਫਿਕ ਚਲਾਨ ਭਰਨ ਲਈ ਨਾ ਥਾਣੇ ਜਾਣ ਦੀ ਲੋੜ ਹੈ ਅਤੇ ਨਾ ਹੀ ਕੋਰਟ ਦੇ ਗੇੜੇ ਕੱਢਣ ਦੀ। ਤੁਸੀਂ ਘਰ ਬੈਠੇ ਮੋਬਾਇਲ ਜਾਂ ਲੈਪਟਾਪ ਤੋਂ ਆਨਲਾਈਨ ਚਲਾਨ ਭਰ ਸਕਦੇ ਹੋ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਨੂੰ Fake Encounter ਦਾ ਡਰ! ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਪੰਜਾਬ
ਚਲਾਨ ਭਰਨ ਦੇ ਪੜਾਅ
ਵੈੱਬਸਾਈਟ ਜਾਂ ਐੱਪ ਖੋਲ੍ਹੋ
“Check Challan Status/Pay Online” ਬਦਲ ਚੁਣੋ
ਵਾਹਨ ਨੰਬਰ, ਚਲਾਨ ਨੰਬਰ ਜਾਂ ਡਰਾਈਵਿੰਗ ਲਾਇਸੈਂਸ ਨੰਬਰ ਦਰਜ ਕਰੋ।
ਕੈਪਚਾ ਭਰ ਕੇ “get details” ’ਤੇ ਕਲਿੱਕ ਕਰੋ।
ਚਲਾਨ ਵੇਰਵਾ ਦੀ ਜਾਂਚ ਕਰੋ
“Pay Now” ’ਤੇ ਕਲਿੱਕ ਕਰ ਕੇ ਨੈੱਟ ਬੈਂਕਿੰਗ, ਕਾਰਡ ਜਾਂ P9 ਰਾਹੀਂ ਭੁਗਤਾਨ ਕਰੋ।
ਭੁਗਤਾਨ ਪੂਰਾ ਹੋਣ ’ਤੇ ਈ-ਰਸੀਦ ਡਾਊਨਲੋਡ ਕਰ ਕੇ ਸੁਰੱਖਿਅਤ ਰੱਖੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਿੰਗ ਦੌਰਾਨ ਮੋਬਾਈਲ ਫੋਨ ਸੁਣ ਰਹੀ ਲੇਡੀ ਪੁਲਸ ਮੁਲਾਜ਼ਮ ਦੀ ਵੀਡੀਓ ਹੋਈ ਵਾਇਰਲ, ਫਿਰ ਹੋਇਆ ਚਲਾਨ
NEXT STORY