ਲੁਧਿਆਣਾ : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ 1 ਅਪ੍ਰੈਲ ਨੂੰ ਵਧਾਏ ਜਾਣੇ ਸਨ ਪਰ ਫਿਲਹਾਲ ਇਹ ਫ਼ੈਸਲਾ ਹਾਲ ਦੀ ਘੜੀ ਟਾਲ ਦਿੱਤਾ ਗਿਆ ਹੈ। ਦਰਅਸਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਟੋਲ ਦੇ ਰੇਟਾਂ ਨੂੰ ਵਧਾਉਣ ਦਾ ਫ਼ੈਸਲਾ ਟਾਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਬਦਲਿਆ ਸਰਕਾਰੀ ਸਕੂਲਾਂ ਦਾ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ
ਫਿਲਹਾਲ ਅਗਲੀ ਅਪਡੇਟ ਤੱਕ ਟੋਲ ਪਲਾਜ਼ਿਆਂ 'ਤੇ ਪੁਰਾਣੇ ਰੇਟ ਹੀ ਵਸੂਲੇ ਜਾਣਗੇ। ਦੱਸ ਦੇਈਏ ਕਿ ਨੈਸ਼ਨਲ ਹਾਈਵੇਅ ਅਥਾਰਟੀ (ਐੱਨ. ਐੱਚ. ਆਈ.) ਵਲੋਂ ਪਹਿਲਾਂ ਪੂਰੇ ਦੇਸ਼ ਸਮੇਤ 31 ਮਾਰਚ ਦੀ ਰਾਤ 12 ਵਜੇ ਤੋਂ ਬਾਅਦ ਟੋਲ ਦੀ ਕੀਮਤ 'ਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਹੋਟਲਾਂ 'ਚ ਸ਼ਰੇਆਮ ਚੱਲ ਰਿਹਾ ਦੇਹ ਵਪਾਰ, ਗਾਹਕਾਂ ਨੂੰ ਪਰੋਸੀਆਂ ਜਾਂਦੀਆਂ ਨੇ ਦੇਸੀ-ਵਿਦੇਸ਼ੀ ਕੁੜੀਆਂ
ਇਸ ਤਹਿਤ 2 ਤੋਂ 5 ਫ਼ੀਸਦੀ ਤੱਕ ਰੇਟ ਵਧਾਏ ਜਾਣੇ ਸੀ ਪਰ ਹੁਣ ਟੋਲ ਪਲਾਜ਼ਿਆਂ 'ਤੇ ਪੁਰਾਣੇ ਰੇਟ ਹੀ ਵਸੂਲੇ ਜਾਣਗੇ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੂਰੇ ਦੇਸ਼ 'ਚ ਇਸ ਵੇਲੇ ਚੁਣਾਵੀ ਮਾਹੌਲ ਚੱਲ ਰਿਹਾ ਹੈ ਅਤੇ ਚੋਣ ਜ਼ਾਬਤਾ ਲਾਗੂ ਹੈ, ਇਸ ਲਈ ਟੋਲ ਪਲਾਜ਼ਿਆਂ ਦੇ ਰੇਟ ਫਿਲਹਾਲ ਨਹੀਂ ਵਧਾਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਕਾਂਗਰਸ 'ਚ ਹੋਏ ਸ਼ਾਮਲ
NEXT STORY