ਚੰਡੀਗੜ੍ਹ : ਪੰਜਾਬ ਵਿਚ ਐੱਮ. ਬੀ. ਬੀ. ਐੱਸ. ਕਰਨ ਵਾਲਿਆਂ ਡਾਕਟਰ ਦੀ ਸਰਕਾਰੀ ਹਸਪਤਾਲਾਂ ਵਿਚ ਤਾਇਨਾਤੀ ਨੂੰ ਲੈ ਕੇ ਨਿਯਮਾਂ ਵਿਚ ਸਰਕਾਰ ਨੇ ਕੁੱਝ ਬਦਲਾਅ ਕੀਤਾ ਹੈ। ਹੁਣ ਮੈਡੀਕਲ ਕਾਲਜਾਂ ਤੋਂ ਐੱਮ. ਬੀ. ਬੀ. ਐੱਸ. ਕਰਕੇ ਡਾਕਟਰ ਬਣਨ ਵਾਲਿਆਂ ਦੀ ਸਿੱਧੀ ਹਸਪਤਾਲਾਂ ਵਿਚ ਤਾਇਨਾਤੀ ਨਹੀਂ ਹੋਵੇਗੀ। ਸੂਤਰਾਂ ਮੁਤਾਬਕ ਮੁਹੱਲਾ ਕਲੀਨਿਕ ਲਈ ਜਿਹੜਾ ਕੰਸੈਪਟ ਸਰਕਾਰ ਨੇ ਤਿਆਰ ਕੀਤਾ ਹੈ, ਉਸ ਦੇ ਤਹਿਤ ਹੁਣ ਐੱਮ.ਬੀ.ਬੀ.ਐੱਸ. ਦੀ ਡਿਗਰੀ ਹਾਸਲ ਕਰਨ ਵਾਲੇ ਡਾਕਟਰਾਂ ਨੂੰ ਸਿੱਧਾ ਹਸਪਤਾਲ 'ਚ ਤਾਇਨਾਤ ਨਹੀਂ ਕੀਤਾ ਜਾਵੇਗਾ ਸਗੋਂ ਉਨ੍ਹਾਂ ਨੂੰ ਪਹਿਲਾਂ ਮੁਹੱਲਾ ਕਲੀਨਿਕਾਂ 'ਚ ਡਿਊਟੀ ਦੇਣੀ ਪਵੇਗੀ। 2-3 ਸਾਲ ਕੰਮ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਕੰਮ 'ਚ ਮਾਹਿਰ ਹੋ ਜਾਣਗੇ ਫਿਰ ਉਨ੍ਹਾਂ ਨੂੰ ਵੱਡੇ ਹਸਪਤਾਲ 'ਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ- ਲਾਲ ਕਿਲ੍ਹਾ ਹਿੰਸਾ ਦੀ ਵੀਡੀਓ ’ਤੇ ਪਹਿਲੀ ਵਾਰ ਬੋਲੇ ਟ੍ਰਾਂਸਪੋਰਟ ਮੰਤਰੀ, ਦਿੱਤਾ ਵੱਡਾ ਬਿਆਨ
ਪਹਿਲਾਂ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ ਕਿ ਐੱਮ.ਬੀ.ਬੀ.ਐੱਸ. ਕਰਨ ਵਾਲੇ ਡਾਕਟਰਾਂ ਨੂੰ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਨਿਯੁਕਤ ਕੀਤਾ ਜਾਂਦਾ ਹੋਵੇ। ਹਾਲਾਂਕਿ ਪੰਜਾਬ ਇਸ ਤਰ੍ਹਾਂ ਦਾ ਕੋਈ ਖੇਤਰ ਨਹੀਂ ਅਤੇ ਜ਼ਿਆਦਾਤਰ ਡਾਕਟਰ ਸ਼ਹਿਰੀ ਇਲਾਕਿਆਂ 'ਚ ਹੀ ਤਾਇਨਾਤ ਕੀਤਾ ਜਾਂਦਾ ਸੀ ਅਤੇ ਇਸ ਕਾਰਨ ਦੇ ਚੱਲਦਿਆਂ ਹੀ ਪਿੰਡਾਂ ਦੇ ਮੈਡੀਕਲ ਕੇਂਦਰ ਖਾਲੀ ਪਏ ਹਨ। ਅੱਜ ਵੀ ਕਈ ਪਿੰਡਾਂ ਦੀਆਂ ਡਿਸਪੈਂਸਰੀਆਂ ਅਜਿਹੀਆਂ ਹਨ ਜਿੱਥੇ ਕਈ ਸਾਲਾਂ ਤੋਂ ਕੋਈ ਡਾਕਟਰ ਹੀ ਨਹੀਂ ਆਇਆ। ਇਸ ਮੌਕੇ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡਾਂ 'ਚ ਪਹਿਲਾਂ ਹੀ ਡਿਸਪੈਂਸਰੀਆਂ ਸੀ , ਇਹ ਮੁਹੱਲਾ ਕਲੀਨਿਕ ਦੀ ਕੀ ਲੋੜ ਸੀ ਪਰ ਜੇ ਜ਼ਮੀਨੀ ਪੱਧਰ 'ਤੇ ਦੇਖਿਆ ਜਾਵੇਂ ਤਾਂ ਇਨ੍ਹਾਂ ਡਿਸਪੈਂਸਰੀਆਂ 'ਚ ਕਈ ਸਾਲਾਂ ਤੋਂ ਨਾ ਤਾਂ ਸਟਾਫ਼ ਹੈ ਅਤੇ ਨਾ ਹੀ ਦਵਾਈਆਂ। ਅਜਿਹੇ ਹਾਲਾਤ 'ਚ ਮੁਹੱਲਾ ਕਲੀਨਿਕ ਖੁੱਲ੍ਹਣ ਨਾਲ ਲੋਕਾਂ 'ਚ ਇਕ ਉਮੀਦ ਜਾਗ ਗਈ ਹੈ।
ਇਹ ਵੀ ਪੜ੍ਹੋ- ਧਾਰਮਿਕ ਥਾਵਾਂ 'ਤੇ ਜਾਣ ਵਾਲੀਆਂ ਟਰੇਨਾਂ ਦੇ ਖਾਣੇ 'ਚ ਕੀਤਾ ਗਿਆ ਬਦਲਾਅ, ਨਹੀਂ ਮਿਲਣਗੀਆਂ ਇਹ ਚੀਜ਼ਾਂ
ਇਸ 'ਤੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦਿੱਲੀ ਦੀ ਤਰਜ਼ 'ਤੇ ਇਹ ਮੁਹੱਲਾ ਕਲੀਨਿਕ ਪੰਜਾਬ 'ਚ ਸਫ਼ਲ ਹੋ ਜਾਂਦੇ ਹਨ ਤਾਂ ਇਸ ਦਾ ਸਭ ਤੋਂ ਵਧ ਪ੍ਰਭਾਵ ਸ਼ਹਿਰੀ ਹਸਪਤਾਲਾਂ 'ਤੇ ਹੋਵੇਗਾ। ਮੁਹੱਲਾ ਕਲੀਨਿਕਾਂ ਨਾਲ ਸ਼ਹਿਰ ਦੇ ਵੱਡੇ ਹਸਪਤਾਲਾਂ ਦੀ ਲੋੜ ਘੱਟ ਜਾਵੇਗੀ। ਜਿਸ ਤੋਂ ਬਾਅਦ ਵੱਡੇ ਹਸਪਤਾਲਾਂ 'ਚ ਉਹੀ ਲੋਕ ਜਾਣਗੇ, ਜਿਨ੍ਹਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਲੋੜ ਹੈ। ਦੱਸ ਦੇਈਏ ਕਿ ਇਹ ਆਮ ਆਦਮੀ ਕਲੀਨਿਕ ਸਮਾਰਟ ਵੀ ਹਨ। ਇਨ੍ਹਾਂ ਕਲੀਨਿਕਾਂ 'ਚ ਮਰੀਜ਼ਾਂ ਦੀ ਜਾਣਕਾਰੀ ਆਨਲਾਈਨ ਹੋਵੇਗੀ। ਜਦੋਂ ਵੀ ਕੋਈ ਮਰੀਜ਼ ਇਲਾਜ ਲਈ ਕਲੀਨਿਕ ਜਾਵੇਗਾ ਤਾਂ ਟੈਬ ਰਾਹੀਂ ਮਰੀਜ਼ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਮਰੀਜ਼ ਨੇ ਕਿਸ ਬੀਮਾਰੀ ਦਾ ਇਲਾਜ ਕਰਵਾਉਣਾਂ ਹੈ , ਉਸ ਲਈ ਕਿਹੜੀ ਦਵਾਈ ਦਿੱਤੀ ਗਈ ਹੈ, X-Ray ਜਾਂ ਕੋਈ ਹੋਰ ਟੈਸਟ ਕਰਵਾਏ ਗਏ ਹਨ ਦੀ ਵੀ ਜਾਣਕਾਰੀ ਸਿਹਤ ਵਿਭਾਗ ਕੋਲ ਆਨਲਾਈਨ ਪਈ ਰਹੇਗੀ। ਇਸ ਤੋਂ ਇਲਾਵਾ ਮੁਹੱਲਾ ਕਲੀਨਿਕਾਂ ਦਾ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ।ਇਹ ਗਰਮੀਆਂ ਵਿੱਚ 8 ਤੋਂ 2 ਅਤੇ ਸਰਦੀਆਂ ਵਿੱਚ 9 ਤੋਂ 3 ਵਜੇ ਤੱਕ ਖੁੱਲ੍ਹਣਗੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬਿਕਰਮ ਮਜੀਠੀਆ ਨੇ ਸਾਬਕਾ CM ਚੰਨੀ ਨੂੰ ਦੱਸਿਆ 'ਛੱਲਾ', ਬੋਲੇ-ਪਤਾ ਨੀ ਕਿੱਥੇ ਦਿਲ ਲਾ ਕੇ ਬਹਿ ਗਿਆ ਭਾਊ
NEXT STORY