ਸੰਗਰੂਰ (ਪ੍ਰਿੰਸ) - ਭਵਾਨੀਗੜ੍ਹ ਸਬ ਡਿਵੀਜਨ ਦੇ ਪਿੰਡ ਬਲਿਆ 'ਚ ਅੱਜ ਨਵੇਂ ਚੁਣੇ ਸਰਪੰਚ ਰਵੇਲ ਸਿੰਘ ਨੇ ਵਿਰਾਸਤ 'ਚ ਮਿਲੇ ਸਾਮਾਨ ਦਾ ਅਨੌਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਰਵੇਲ ਸਿੰਘ ਨੇ ਸਾਬਕਾ ਸਰਪੰਚ ਵਲੋਂ ਵਿਰਾਸਤ 'ਚ ਮਿਲੇ ਸਾਰੇ ਸਾਮਾਨ ਨੂੰ ਕਬਾੜੀ ਦੀ ਇਕ ਰੇਹੜੀ 'ਤੇ ਰੱਖ ਕੇ ਸਾਰੇ ਪਿੰਡ ਨੂੰ ਦਿਖਾਇਆ, ਜਿਸ 'ਚ ਟੁੱਟੀ ਹੋਈ ਕੁਰਸੀ, ਮੇਜ ਅਤੇ ਅਲਮਾਰੀ ਸ਼ਾਮਲ ਸੀ। ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੀ ਵਧੇਰੇ ਜ਼ਮੀਨ ਠੇਕੇ 'ਤੇ ਦੇਣ ਨਾਲ ਪਿੰਡ ਨੂੰ ਚੰਗੀ ਆਮਦਨੀ ਹੁੰਦੀ ਹੈ ਤੇ ਇਸ ਸਭ ਦੇ ਬਾਵਜੂਦ ਸਾਬਕਾ ਸਰਪੰਚ ਵਲੋਂ ਉਸ ਨੂੰ ਟੁੱਟੀਆਂ ਹੋਈਆਂ ਚੀਜ਼ਾਂ ਹੀ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਪਿੰਡ ਵਾਸੀ ਜਿੱਥੇ ਇਸ ਸਾਮਾਨ ਨੂੰ ਦੇਖ ਕੇ ਮਜ਼ਾਕਿਆਂ ਲਿਹਜੇ 'ਚ ਚੁਟਕੀ ਲੈ ਰਹੇ ਹਨ ਉਥੇ ਹੀ ਇਸ ਗੱਲ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ ਕਿ ਮੌਜੂਦਾ ਸਰਪੰਚ ਨੇ ਆਪਣੀ ਇਮਾਨਦਾਰੀ ਨਾਲ ਸਾਬਕਾ ਸਰਪੰਚ ਦਾ ਲੇਖਾ-ਜੋਖਾ ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ।
ਆਪ ਨੇ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ : ਕੰਵਰ ਸੰਧੂ
NEXT STORY