ਚੰਡੀਗੜ੍ਹ (ਵਿਜੇ ਗੌੜ) - ਚੰਡੀਗੜ੍ਹ ਪ੍ਰਸ਼ਾਸਨ ਜਲਦੀ ਹੀ ਲਾਲ ਡੋਰੇ ਦੇ ਬਾਹਰ ਬਣੇ ਮਕਾਨਾਂ ਨੂੰ ਰੈਗੂਲਰਾਈਜ਼ ਕਰਨ ਜਾ ਰਿਹਾ ਹੈ। ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪਿੰਡ ਵਿਚ ਲਾਲ ਡੋਰੇ ਤੋਂ ਬਾਹਰ ਬਣੇ ਮਕਾਨਾਂ ਵਿਚ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਚੰਡੀਗੜ੍ਹ ਪ੍ਰਸ਼ਾਸਨ ਇਸ ਸਬੰਧ ਵਿਚ ਤਿਆਰੀ ਕਰ ਰਿਹਾ ਹੈ ਅਤੇ ਖੁਦ ਪ੍ਰਸ਼ਾਸਕ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਪ੍ਰਸ਼ਾਸਨ ਨੇ ਇਸਦੇ ਸੰਕੇਤ ਵੀ ਦਿੱਤੇ। ਬੁੱਧਵਾਰ ਨੂੰ ਚੰਡੀਗੜ੍ਹ ਵਿਚ ਪ੍ਰਸ਼ਾਸਕ ਦੇ ਤੌਰ 'ਤੇ ਆਪਣਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਬਦਨੌਰ ਨੇ ਕਈ ਉਪਲਬਧੀਆਂ ਗਿਣਾਈਆਂ।
ਉਧਰ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਲਾਲ ਡੋਰੇ ਨੂੰ ਖਤਮ ਕਰਨ ਦੀ ਤਿਆਰੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਮੌਜੂਦਾ ਸਮੇਂ ਵਿਚ ਲਾਲ ਡੋਰੇ ਦੇ ਬਾਹਰ ਬਣੇ ਮਕਾਨਾਂ ਨੂੰ ਵੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਪੱਕੀਆਂ ਗਲੀਆਂ, ਸੀਵਰੇਜ, ਪਾਣੀ, ਬਿਜਲੀ, ਸਟਾਰਮ ਵਾਟਰ ਅਤੇ ਡ੍ਰੇਨੇਜ ਵੀ ਸ਼ਾਮਲ ਹਨ। ਬਦਨੌਰ ਨੇ ਕਿਹਾ ਕਿ ਪ੍ਰਸ਼ਾਸਨ ਇਹ ਵੀ ਪਲਾਨਿੰਗ ਕਰ ਰਿਹਾ ਹੈ ਕਿ ਲਾਲ ਡੋਰੇ ਦੇ ਬਾਹਰ ਅਜੇ ਵੀ ਜਿਨ੍ਹਾਂ ਦੀ ਜ਼ਮੀਨ ਹੈ, ਉਨ੍ਹਾਂ ਦੇ ਨਾਲ ਮਿਲ ਕੇ ਉਸ ਜਗ੍ਹਾ ਨੂੰ ਡਿਵੈੱਲਪ ਕੀਤਾ ਜਾਏ, ਜਿਸ ਦੇ ਲਈ ਟਰਮਜ਼ ਐਂਡ ਕੰਡੀਸ਼ਨਜ਼ ਵੀ ਤਿਆਰ ਕੀਤੀਆਂ ਜਾਣਗੀਆਂ। ਚੰਡੀਗੜ੍ਹ ਵਿਚ ਕਿਸ਼ਨਗੜ੍ਹ, ਖੁੱਡਾ, ਅਲੀਸ਼ੇਰ ਅਤੇ ਕੈਂਬਵਾਲਾ ਸਮੇਤ ਕਈ ਹੋਰ ਪਿੰਡ ਅਜਿਹੇ ਹਨ, ਜਿਥੇ ਲਾਲ ਡੋਰੇ ਦੇ ਬਾਹਰ ਲੋਕਾਂ ਨੇ ਕੰਸਟ੍ਰਕਸ਼ਨ ਕੀਤੀ ਹੋਈ ਹੈ।
ਰੈਪਿਡ ਟਰਾਂਜ਼ਿਟ ਸਿਸਟਮ 'ਤੇ ਵੀ ਚੱਲ ਰਿਹਾ ਕੰਮ
ਪ੍ਰਸ਼ਾਸਕ ਪਹਿਲਾਂ ਹੀ ਮੈਟਰੋ ਪ੍ਰਾਜੈਕਟ ਸ਼ਹਿਰ ਲਈ ਗੈਰ-ਜ਼ਰੂਰੀ ਐਲਾਨ ਚੁੱਕੇ ਹਨ। ਅਜਿਹੇ ਵਿਚ ਜਦੋਂ ਉਨ੍ਹਾਂ ਨਾਲ ਪਬਲਿਕ ਟਰਾਂਸਪੋਰਟ ਸਿਸਟਮ ਬਾਰੇ ਗੱਲ ਕੀਤੀ ਗਈ ਤਾਂ ਬਦਨੌਰ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਮੇਂ ਰੈਪਿਡ ਟਰਾਂਜ਼ਿਟ ਸਿਸਟਮ 'ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਕਿ ਸ਼ਹਿਰ ਵਿਚ ਟ੍ਰੈਫਿਕ ਨਾਲ ਜੁੜੀਆਂ ਮੁਸ਼ਕਿਲਾਂ ਨਾਲ ਨਜਿੱਠਣ ਦਾ ਮੌਕਾ ਮਿਲ ਸਕੇਗਾ। ਬਦਨੌਰ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ, ਜਲਦੀ ਹੀ ਸ਼ਹਿਰ ਦੇ ਲੋਕਾਂ ਨੂੰ ਇਹ ਸਹੂਲਤ ਮਿਲ ਸਕੇਗੀ।
ਅਗਲੇ ਹਫਤੇ ਤੋਂ ਸਾਰੇ ਹੋਟਲਾਂ, ਕਲੱਬਾਂ ਤੇ ਡਿਸਕੋਪੈਥਾਂ 'ਚ ਸਰਵ ਹੋਵੇਗੀ ਸ਼ਰਾਬ
NEXT STORY