ਚੰਡੀਗੜ੍ਹ (ਵਿਜੇ) - ਚੰਡੀਗੜ੍ਹ 'ਚ 88 ਹੋਟਲਾਂ, ਕਲੱਬਾਂ, ਡਿਸਕੋਥੈਕਾਂ 'ਚ ਲਿਕਰ ਸਰਵ ਕਰਨ 'ਤੇ ਲੱਗੀ ਰੋਕ ਖਤਮ ਹੋਣ ਦਾ ਰਾਹ ਸਾਫ ਹੋ ਗਿਆ ਹੈ, ਜੇ ਸਭ ਕੁਝ ਸਹੀ ਰਿਹਾ ਤਾਂ ਸੁਪਰੀਮ ਕੋਰਟ ਦਾ ਆਰਡਰ ਆਉਣ ਤੋਂ ਬਾਅਦ ਜਿਨ੍ਹਾਂ ਹੋਟਲਾਂ, ਰੈਸਟੋਰੈਂਟਾਂ, ਸ਼ਰਾਬ ਦੇ ਠੇਕਿਆਂ ਤੇ ਕਲੱਬਾਂ 'ਤੇ ਤਾਲੇ ਲਗ ਗਏ ਸਨ, ਉਹ ਸਾਰੇ ਅਗਲੇ ਹਫਤੇ ਖੁੱਲ੍ਹ ਜਾਣਗੇ। ਪ੍ਰਸ਼ਾਸਨ ਕੋਲ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਆਰਡਰ ਦੀ ਲਿਖਤੀ ਨਕਲ ਕਾਪੀ ਪਹੁੰਚ ਗਈ ਹੈ। ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੀਰਵਾਰ ਨੂੰ ਇਹ ਕਾਪੀ ਲੀਗਲ ਰਾਇ ਲਈ ਆਪਣੇ ਐੱਲ. ਆਰ. ਵਿਭਾਗ ਨੂੰ ਭੇਜੇਗਾ। ਉਥੋਂ ਕਲੀਅਰੈਂਸ ਮਿਲਣ ਤੋਂ ਬਾਅਦ ਸਾਰੇ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ, ਡਿਸਕੋਥੈਕਾਂ ਤੇ ਠੇਕਿਆਂ ਨੂੰ ਲਾਇਸੰਸ ਜਾਰੀ ਕੀਤੇ ਜਾਣਗੇ।
ਸੂਤਰਾਂ ਅਨੁਸਾਰ ਸੋਮਵਾਰ ਜਾਂ ਉਸ ਤੋਂ ਬਾਅਦ ਫਿਰ ਇਥੇ ਲਿਕਰ ਸਰਵ ਹੋਣੀ ਸ਼ੁਰੂ ਹੋ ਜਾਵੇਗੀ। ਸੁਪਰੀਮ ਕੋਰਟ 'ਚ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਕਿ ਜੋ ਦਸੰਬਰ, 2016 'ਚ ਲਿਕਰ ਪਾਬੰਦੀ ਸਬੰਧੀ ਆਰਡਰ ਕੀਤੇ ਗਏ ਸਨ, ਉਹ ਐੱਮ. ਸੀ. ਲਿਮਿਟ 'ਚ ਆਉਂਦੇ ਇਲਾਕੇ ਲਾਇਸੰਸਡ ਇਸਟੈਬਲਿਸ਼ਮੈਂਟ ਨੂੰ ਬੰਦ ਕਰਨ ਲਈ ਨਹੀਂ ਸਨ। ਮਤਲਬ ਇਹ ਸਾਫ ਹੈ ਕਿ ਭਾਵੇਂ ਉਹ ਸ਼ਹਿਰ ਅੰਦਰਲਾ ਸਟੇਟ ਹਾਈਵੇ ਹੋਵੇ ਜਾਂ ਨੈਸ਼ਨਲ ਹਾਈਵੇ, ਕਿਤੇ ਵੀ ਐੱਮ. ਸੀ. ਏਰੀਏ ਅੰਦਰ ਸੁਪਰੀਮ ਕੋਰਟ ਦਾ ਇਹ ਆਰਡਰ ਲਾਗੂ ਨਹੀਂ ਹੁੰਦਾ।
ਹੁਣ ਡੀ-ਨੋਟੀਫਿਕੇਸ਼ਨ ਦੀ ਜ਼ਰੂਰਤ ਨਹੀਂ
ਸੁਪਰੀਮ ਕੋਰਟ ਦੇ ਇਸ ਆਰਡਰ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਪ੍ਰਸ਼ਾਸਨ ਨੂੰ ਹੁਣ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਡੀ-ਨੋਟੀਫਿਕੇਸ਼ਨ ਦੀ ਵੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਐੱਮ. ਸੀ. ਲਿਮਿਟ ਦੇ ਬਾਹਰ ਲਈ ਹੈ। ਮਤਲਬ ਹੁਣ ਜੋ ਕੇਸ ਹਾਈਕੋਰਟ 'ਚ ਪ੍ਰਸ਼ਾਸਨ ਵਲੋਂ ਡੀ-ਨੋਟੀਫਿਕੇਸ਼ਨ ਬਾਰੇ ਚੱਲ ਰਿਹਾ ਹੈ, ਉਸ ਨਾਲ ਕੋਈ ਫਰਕ ਨਹੀਂ ਪਵੇਗਾ। ਹੁਣ ਪ੍ਰਸ਼ਾਸਨ ਨੇ ਸਿਰਫ ਆਉਣ ਵਾਲੇ ਕੁਝ ਦਿਨਾਂ 'ਚ ਲਾਇਸੰਸ ਜਾਰੀ ਕਰਨ ਦਾ ਹੀ ਕੰਮ ਕਰਨਾ ਹੈ।
ਦੋ ਦਿਨ ਚੰਡੀਗੜ੍ਹ ਨਾ ਆਇਓ
NEXT STORY