ਚੰਡੀਗੜ੍ਹ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਵੇਂ ਹੀ ਯੂਨੀਅਨ ਵਲੋਂ 8 ਤਾਰੀਖ਼ ਤੱਕ ਰਾਹਤ ਦਿੱਤੀ ਗਈ ਹੈ ਅਤੇ 52 ਸਵਾਰੀਆਂ ਬਿਠਾਉਣ ਵਾਲੇ ਫ਼ੈਸਲੇ ਨੂੰ ਵਾਪਸ ਲਿਆ ਗਿਆ ਹੈ ਪਰ ਇਸ ਦੇ ਨਾਲ ਹੀ ਸਵਾਰੀਆਂ ਲਈ ਨਵਾਂ ਪੰਗਾ ਵੀ ਖੜ੍ਹਾ ਹੋ ਗਿਆ ਹੈ। ਦਰਅਸਲ ਯੂਨੀਅਨ ਦਾ ਕਹਿਣਾ ਹੈ ਕਿ ਸਵਾਰੀਆਂ ਨੂੰ ਇਹ ਰਾਹਤ 8 ਫਰਵਰੀ ਤੱਕ ਸਿਰਫ ਸਵੇਰੇ ਅਤੇ ਸ਼ਾਮ ਦੇ ਵੇਲੇ ਹੀ ਦਿੱਤੀ ਗਈ ਹੈ, ਜਦੋਂ ਕਿ ਦਿਨ ਦੇ ਵੇਲੇ 52 ਸਵਾਰੀਆਂ ਹੀ ਬਿਠਾਉਣ ਦਾ ਫ਼ੈਸਲਾ ਲਾਗੂ ਰਹੇਗਾ।
ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਲਾਲ ਸੂਹਾ ਜੋੜਾ ਤੇ ਚੂੜਾ ਪਾ ਪੇਪਰ ਦੇਣ ਪੁੱਜੀ ਲਾੜੀ, ਸਭ ਰਹਿ ਗਏ ਹੈਰਾਨ
ਇਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ 8 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਹੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣ ਬਾਰੇ ਨਵੀਂ Video ਆਈ ਸਾਹਮਣੇ, ਕੈਮਰੇ 'ਚ ਕੈਦ ਹੋਇਆ ਘਾਲਾ-ਮਾਲਾ (ਵੀਡੀਓ)
ਮੀਟਿੰਗ ਦੌਰਾਨ ਜੇਕਰ ਸਰਕਾਰ ਯੂਨੀਅਨ ਦੀਆਂ ਮੰਗਾਂ ਮੰਨਦੀ ਹੈ ਤਾਂ ਫਿਰ ਸ਼ਾਇਦ 52 ਸਵਾਰੀਆਂ ਵਾਲਾ ਫ਼ੈਸਲਾ ਪੂਰੀ ਤਰ੍ਹਾਂ ਵਾਪਸ ਲੈ ਲਿਆ ਜਾਵੇਗਾ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਨੂੰ ਵੱਡੀ ਪਰੇਸ਼ਾਨੀ ਪੈ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਜ਼ਰੂਰੀ ਕੰਮ 'ਤੇ ਪੁੱਜਣਾ ਹੋਵੇਗਾ, ਉਨ੍ਹਾਂ ਲਈ ਬੇਹੱਦ ਖੱਜਲ-ਖੁਆਰੀ ਹੋਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਮੇਅਰ ਚੋਣ ਬਾਰੇ ਨਵੀਂ Video ਆਈ ਸਾਹਮਣੇ, ਕੈਮਰੇ 'ਚ ਕੈਦ ਹੋਇਆ ਘਾਲਾ-ਮਾਲਾ (ਵੀਡੀਓ)
NEXT STORY