ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਚਿੱਠੀ ਕਲੋਨੀ ਵਿਚ 19 ਜੂਨ ਨੂੰ 32 ਸਾਲ ਦੀ ਔਰਤ ਨੇ ਆਪਣੇ ਆਸ਼ਿਕ ਵੱਲੋਂ ਵਿਆਹ ਤੋਂ ਇਨਕਾਰ ਕਰਨ ਮਗਰੋਂ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਦੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜੈਦੀਪ ਜਾਖੜ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਮਨਦੀਪ ਰਾਣੀ ਦੇ ਪਿਤਾ ਮੋਹਨਲਾਲ ਦੀ ਸ਼ਿਕਾਇਤ 'ਤੇ ਜੀਵਨ ਕੁਮਾਰ ਪੁੱਤਰ ਸੁਖਦੇਵ ਵਾਸੀ ਚਿੱਠੀ ਕਾਲੋਨੀ ਦੇ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਜੀਵਨ ਕੁਮਾਰ ਦੇ ਮਨਦੀਪ ਰਾਣੀ ਦੇ ਨਾਲ ਪਿਛਲੇ 5 ਸਾਲ ਤੋਂ ਲਿਵ ਇਨ ਰਿਲੇਸ਼ਨ ਵਿਚ ਰਹਿ ਰਿਹਾ ਸੀ। ਇਸ ਮਗਰੋਂ ਮੁਲਜ਼ਮ ਨੇ ਕਿਸੇ ਹੋਰ ਕੁੜੀ ਦੇ ਪਿਆਰ ਵਿਚ ਪੈਣ ਤੋਂ ਬਾਅਦ ਮਨਦੀਪ ਰਾਣੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸੇ ਦੇ ਚਲਦਿਆਂ ਮਨਦੀਪ ਰਾਣੀ ਨੇ 19 ਜੂਨ ਨੂੰ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗ ਕਰਨ ਵਾਲੀ ਕੁੜੀ ਖ਼ਿਲਾਫ਼ FIR ਦਰਜ ਹੋਣ ਮਗਰੋਂ ਮਾਮਲੇ 'ਚ ਆਇਆ ਨਵਾਂ ਮੋੜ
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਮਨਦੀਪ ਰਾਣੀ ਤਲਾਕਸ਼ੁਦਾ ਸੀ ਜੋ ਆਪਣੇ ਪਤੀ ਤੋਂ ਤਲਾਕ ਲੈ ਕੇ ਪੇਕੇ ਘਰ ਰਹਿ ਰਹੀ ਸੀ ਤੇ ਇਸ ਦੌਰਾਨ ਉਸ ਦੀ ਜਾਣ ਪਛਾਣ ਜੀਵਨ ਕੁਮਾਰ ਦੇ ਨਾਲ ਹੋ ਗਈ। ਜੀਵਨ ਕੁਮਾਰ ਨੇ ਪਿਛਲੇ 5 ਸਾਲ ਤੋਂ ਮਨਦੀਪ ਰਾਣੀ ਦੇ ਨਾਲ ਵਿਆਹ ਕਰਨ ਦੇ ਕਈ ਵਾਅਦੇ ਕੀਤੇ। ਇਸ ਮਗਰੋਂ ਜੀਵਨ ਦੀ ਇਕ ਹੋਰ ਕੁੜੀ ਨਾਲ ਦੋਸਤੀ ਹੋ ਗਈ ਤੇ ਉਸ ਨੇ ਮਨਦੀਪ ਰਾਣੀ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਦੇ ਚਲਦਿਆਂ ਮਨਦੀਪ ਰਾਣੀ ਨੇ ਦੁਖੀ ਹੋ ਕੇ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਮਨਦੀਪ ਰਾਣੀ ਨੇ ਜੀਵਨ ਕੁਮਾਰ ਦੇ ਖ਼ਿਲਾਫ਼ ਸੁਸਾਈਡ ਨੋਟ ਲਿਖਿਆ ਸੀ ਤੇ ਇਸੇ ਅਧਾਰ 'ਤੇ ਪੁਲਸ ਨੇ ਜੀਵਨ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਜੀਵਨ ਕੁਮਾਰ ਨੂੰ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਇਸ ਮਗਰੋਂ ਮੁਲਜ਼ਮ ਦਾ ਰਿਮਾਂਡ ਹਾਸਲ ਕਰਨ ਮਗਰੋਂ ਅਗਲੇਰੀ ਜਾਂਚ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ 4 ਦਿਨਾਂ ਲਈ ਫਗਵਾੜਾ ਗੇਟ ਮਾਰਕਿਟ ਸਮੇਤ ਬੰਦ ਰਹਿਣਗੀਆਂ ਇਹ ਦੁਕਾਨਾਂ
NEXT STORY