ਜਲੰਧਰ (ਸੁਨੀਲ)–ਪਿੰਡ ਰਾਏਪੁਰ-ਰਸੂਲਪੁਰ ਵਿਚ ਇਕ ਯੂ-ਟਿਊਬਰ ਡਾ. ਰੋਜਰ ਸੰਧੂ ਦੇ ਘਰ ’ਤੇ ਹੋਏ ਹੈਂਡ ਗ੍ਰਨੇਡ ਹਮਲੇ ਵਿਚ ਨਵਾਂ ਮੋੜ ਆ ਗਿਆ ਹੈ। ਜਲੰਧਰ ਦਿਹਾਤੀ ਪੁਲਸ ਨੇ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਹਾਲ ਹੀ ਵਿਚ ਅੰਮ੍ਰਿਤਪ੍ਰੀਤ ਸਿੰਘ ਵਾਸੀ ਕਪੂਰਥਲਾ ਅਤੇ ਉਸ ਦੀ ਗਰਲਫ੍ਰੈਂਡ ਲਕਸ਼ਮੀ ਵਾਸੀ ਖਾਂਬਰਾ ਨੇ ਹੈਂਡ ਗ੍ਰਨੇਡ ਦੀ ਰਿਕਵਰੀ ਚੁੱਕੀ ਸੀ, ਜਦਕਿ ਰੇਕੀ ਧੀਰਜ ਅਤੇ ਉਸ ਦੇ ਸਾਥੀਆਂ ਨੇ ਕੀਤੀ ਸੀ। ਇਹ ਸਾਰੇ ਮੁਲਜ਼ਮ 5 ਦਿਨ ਦੇ ਪੁਲਸ ਰਿਮਾਂਡ ’ਤੇ ਹਨ।
ਮੁਲਜ਼ਮਾਂ ਦਾ ਲਿੰਕ ਵੀ ਕੱਢਿਆ ਗਿਆ ਹੈ, ਜਿਸ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਕਹਿਣ ’ਤੇ ਮਹਾਰਾਸ਼ਟਰ ਵਿਚ ਬਾਬਾ ਸਿਦਿੱਕੀ ਦਾ ਕਤਲ ਕਰਨ ਵਾਲੇ ਅਤੇ ਉਸ ਸਾਜ਼ਿਸ਼ ਵਿਚ ਸ਼ਾਮਲ ਜੀਸ਼ਾਨ ਨੇ ਹੀ ਆਪਣੇ ਸਾਥੀਆਂ ਰਾਹੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਹੈਂਡ ਗ੍ਰਨੇਡ ਕਿੱਥੇ ਲੁਕੋਇਆ ਹੋਇਆ ਹੈ।
ਇਹ ਵੀ ਪੜ੍ਹੋ : Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...
ਜੀਸ਼ਾਨ ਦੇ ਕਹਿਣ ਤੋਂ ਬਾਅਦ ਹੀ ਹੈਂਡ ਗ੍ਰਨੇਡ ਨੂੰ ਚੁੱਕ ਕੇ ਮੁਲਜ਼ਮਾਂ ਨੇ ਇਸ ਦੀ ਵਰਤੋਂ ਕੀਤੀ ਸੀ। ਸ਼ਨੀਵਾਰ ਰਾਤ ਨੂੰ ਅੰਮ੍ਰਿਤਪ੍ਰੀਤ ਸਿੰਘ ਨੇ ਆਪਣੀ ਗਰਲਫ੍ਰੈਂਡ ਲਕਸ਼ਮੀ ਨੂੰ ਨਾਲ ਲੈ ਕੇ ਉਪਰੋਂ ਆਏ ਹੁਕਮਾਂ ਨੂੰ ਕੈਪਚਰ ਕੀਤਾ ਅਤੇ ਇਸ ਨੂੰ ਅੰਜਾਮ ਦਿੱਤਾ। ਉਥੇ ਹੀ ਪੁਲਸ ਨੂੰ ਸ਼ੱਕ ਹੈ ਕਿ ਹੈਂਡ ਗ੍ਰਨੇਡ ਦੀ ਜੋ ਡਿਲਿਵਰੀ ਹੋਈ, ਅੰਮ੍ਰਿਤਪ੍ਰੀਤ ਅਤੇ ਉਸ ਦੀ ਗਰਲਫ੍ਰੈਂਡ ਲਕਸ਼ਮੀ ਨੇ ਹੀ ਉਠਾਈ ਸੀ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ: ਬਦਲਦੇ ਮੌਸਮ ਕਾਰਨ ਪੰਜਾਬ ਵਾਸੀਆਂ ਲਈ ਖੜ੍ਹੀ ਹੋ ਰਹੀ ਇਹ ਵੱਡੀ ਮੁਸੀਬਤ!
ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਸਾਰੇ ਮਾਮਲੇ ਵਿਚ ਮੁਲਜ਼ਮਾਂ ਦਾ ਲਿੰਕ ਵੀ ਨਿਕਲ ਸਕਦਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਹ ਲੋਕ ਵਿਦੇਸ਼ ਵਿਚ ਬੈਠੇ ਗੁਰਪਤਵੰਤ ਸਿੰਘ ਪੰਨੂ ਦੇ ਲਿੰਕ ਵਿਚ ਵੀ ਸਨ, ਜਿਨ੍ਹਾਂ ਦੇ ਟੱਚ ਵਿਚ ਆ ਕੇ ਇਹ ਲੋਕ ਅਮੀਰ ਬਣਨ ਦਾ ਸੁਫ਼ਨਾ ਸਜਾ ਕੇ ਇਸ ਵਾਰਦਾਤ ਵਿਚ ਸ਼ਾਮਲ ਹੋ ਗਏ। ਮੁਲਜ਼ਮਾਂ ਦਾ ਮੋਬਾਇਲ ਪੁਲਸ ਦੀ ਕਸਟੱਡੀ ਵਿਚ ਹੈ। ਫਿਲਹਾਲ ਪੁਲਸ ਇਸ ਨੂੰ ਲੈ ਕੇ ਕੋਈ ਪੋਸਟਿੰਗ ਨਹੀਂ ਕਰ ਰਹੀ ਪਰ ਜਲਦੀ ਹੀ ਪੰਨੂ ਸਬੰਧੀ ਨਵਾਂ ਖ਼ੁਲਾਸਾ ਹੋ ਸਕਦਾ ਹੈ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ ਵੱਡਾ ਹਾਦਸਾ, ਵਿਆਹ 'ਚ ਚੱਲੇ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰ ਦਾ ਵੱਡਾ ਐਲਾਨ ! ਛੋਟੇ ਦੁਕਾਨਦਾਰਾਂ ਲਈ ਲਿਆਂਦੀ UPI ਪ੍ਰੋਤਸਾਹਨ ਯੋਜਨਾ, ਦੇਵੇਗੀ ਵਾਧੂ ਆਮਦਨ ਦਾ ਮੌਕਾ
NEXT STORY